National

ਬਜ਼ੁਰਗ ਨੇ ਅੰਤਿਮ ਸਸਕਾਰ ਸਮੱਗਰੀ ਖ਼ਰੀਦ ਕੇ ਖੁਦ ਨੂੰ ਅੱਗ ਲਗਾ ਕੇ ਜੀਵਨ ਲੀਲਾ ਕੀਤੀ ਸਮਾਪਤ

ਹਲਕਾ ਸੁਨਾਮ ਦੇ ਵਿੱਚ ਪੈਂਦੇ ਚੀਮਾ ਮੰਡੀ ਦੀ ਇੱਕ ਦਰਦਨਾਕ ਘਟਨਾ ਆਈ ਸਾਹਮਣੇ ਇੱਕ ਬਜ਼ੁਰਗ ਨੇ ਹੀ ਆਪਣੀ ਸੰਸਕਾਰ ਸਮਗਰੀ ਖਰੀਦ ਕੇ ਆਪਣੇ ਆਪ ਨੂੰ ਅੱਗ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ।

Vaidban Ad

ਹਲਕਾ ਸੁਨਾਮ ਦੇ ਵਿੱਚ ਪੈਂਦੇ ਚੀਮਾ ਮੰਡੀ ਦੀ ਇੱਕ ਦਰਦਨਾਕ ਘਟਨਾ ਆਈ ਸਾਹਮਣੇ ਇੱਕ ਬਜ਼ੁਰਗ ਨੇ ਹੀ ਆਪਣੀ ਸੰਸਕਾਰ ਸਮਗਰੀ ਖਰੀਦ ਕੇ ਆਪਣੇ ਆਪ ਨੂੰ ਅੱਗ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਚੀਮਾ ਦੀ ਅਨਾਜ ਮੰਡੀ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਪੀਟਰ ਰੇਹੜੇ ਵਿੱਚ ਖੁਦ ਨੂੰ ਅੱਗ ਲਗਾ ਕੇ ਆਤਮਦਾਹ (ਖੁਦਕੁਸ਼ੀ) ਕਰ ਲਈ ਗਈ। ਮ੍ਰਿਤਕ ਦੀ ਪਛਾਣ ਚੀਮਾ ਦੇ ਰਹਿਣ ਵਾਲੇ 58 ਸਾਲਾ ਨੈਬ ਸਿੰਘ ਵਜੋਂ ਹੋਈ ਹੈ, ਜੋ ਕਿ ਗੁਰਦੁਆਰਾ ਚੀਮਾ ਸਾਹਿਬ (ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ) ਦੇ ਬਿਲਕੁਲ ਨੇੜੇ ਰਹਿੰਦੇ ਸਨ।ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਨੈਬ ਸਿੰਘ ਧਾਰਮਿਕ ਬਿਰਤੀ ਦੇ ਇਨਸਾਨ ਸਨ ਅਤੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਕਾਮ ਸੇਵਾ ਕਰਦੇ ਸਨ। ਇਹ ਪੀਟਰ ਰੇਹੜਾ ਵੀ ਉਨ੍ਹਾਂ ਨੇ ਨਗਰ ਦੀ ਸੇਵਾ (ਲੰਗਰ ਅਤੇ ਹੋਰ ਕਾਰਜਾਂ) ਲਈ ਰੱਖਿਆ ਹੋਇਆ ਸੀ।

The Stuntman Who Blows Himself Up Inside Cars - Feature - Car and Driver

 ਨੈਬ ਸਿੰਘ ਨੇ ਇੱਕ ਦਿਨ ਪਹਿਲਾਂ ਹੀ ਆਪਣੇ ਪੀਟਰ ਰੇਹੜੇ ਵਿੱਚ ਲੱਕੜਾਂ ਤੇ ਬਾਲੇ ਲੋਡ ਕਰ ਲਏ ਸਨ। ਅੱਜ ਸਵੇਰੇ ਕਰੀਬ 4:15 ਵਜੇ ਉਹ ਸਾਈਕਲ ਉਤੇ ਸਵਾਰ ਹੋ ਕੇ ਘਰੋਂ ਨਿਕਲੇ। ਉਨ੍ਹਾਂ ਨੇ ਚੀਮਾ ਬੱਸ ਸਟੈਂਡ ਨੇੜੇ ਸਥਿਤ ਨਿਹੰਗਾਂ ਦੀ ਛਾਉਣੀ ਕੋਲ ਆਪਣਾ ਸਾਈਕਲ ਖੜ੍ਹਾ ਕੀਤਾ ਅਤੇ ਉੱਥੋਂ ਪੀਟਰ ਰੇਹੜਾ ਲੈ ਕੇ ਅੱਗੇ ਚਲੇ ਗਏ। ਕਰੀਬ 4:30 ਤੋਂ 4:45 ਵਜੇ ਦੇ ਦਰਮਿਆਨ ਉਹ ਚੀਮਾ ਦੀ ਦਾਣਾ ਮੰਡੀ ਦੇ ਅੰਦਰ ਪਹੁੰਚੇ।ਸਵੇਰੇ ਕਰੀਬ 4:50 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਮੰਡੀ ਵਿੱਚ ਇੱਕ ਰੇਹੜਾ ਭਿਆਨਕ ਅੱਗ ਦੀ ਲਪੇਟ ਵਿੱਚ ਹੈ। ਜਦੋਂ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ਉਤੇ ਪਹੁੰਚੀਆਂ ਤਾਂ ਨੈਬ ਸਿੰਘ ਦੀ ਮੌਤ ਹੋ ਚੁੱਕੀ ਸੀ। ਪੁਲਿਸ ਜਾਂਚ ਦੌਰਾਨ ਘਰ ਦੀ ਤਲਾਸ਼ੀ ਲੈਂਦੇ ਸਮੇਂ ਇੱਕ ਪੱਤਰ ਮਿਲਿਆ ਹੈ। ਇਸ ਵਿੱਚ ਨੈਬ ਸਿੰਘ ਨੇ ਖੁਦ ਲਿਖਿਆ ਸੀ ਕਿ ਉਹ ਸੰਸਕਾਰ ਲਈ ਲੋੜੀਂਦੀ ਸਮੱਗਰੀ (ਲੱਕੜਾਂ, ਤੇਲ, ਡੀਜ਼ਲ, ਪੈਟਰੋਲ ਅਤੇ ਘਿਓ) ਆਪਣੇ ਕੋਲ ਰੱਖ ਕੇ ਲੈ ਕੇ ਜਾ ਰਿਹਾ ਹੈ। ਇਸ ਦੇ ਨਾਲ ਹੀ ਪੱਤਰ ਵਿੱਚ ਇੱਕ ਰਿਸ਼ਤੇਦਾਰ ਨਾਲ ਪੈਸਿਆਂ ਦੇ ਲੈਣ-ਦੇਣ ਦਾ ਹਿਸਾਬ ਵੀ ਦਰਜ ਹੈ। ਮ੍ਰਿਤਕ ਦੀ ਦੇਹ ਕਾਫੀ ਹੱਦ ਤੱਕ ਸੜ ਚੁੱਕੀ ਸੀ, ਜਿਸ ਨੂੰ ਸ਼ਨਾਖਤ ਤੋਂ ਬਾਅਦ ਪੋਸਟਮਾਰਟਮ ਅਤੇ DNA ਟੈਸਟ ਲਈ ਸਿਵਲ ਹਸਪਤਾਲ ਸੁਨਾਮ ਵਿੱਚ ਭੇਜਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਤਮਹੱਤਿਆ ਹੈ ਜਾਂ ਕੁਝ ਹੋਰ ਹੋਇਆ ਹੈ ਪਰ ਇਹ ਮਾਮਲਾ ਆਤਮਹੱਤਿਆ ਦਾ ਜਾਪਦਾ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ 4-5 ਦਿਨਾਂ ਤੋਂ ਆਪਣੀ ਭੈਣ ਕੋਲ ਧਨੌਲਾ ਗਈ ਹੋਈ ਸੀ ਅਤੇ ਗੁਰਨੈਬ ਸਿੰਘ ਘਰ ਵਿੱਚ ਇਕੱਲੇ ਸਨ। ਉਨ੍ਹਾਂ ਮੁਤਾਬਕ ਪਰਿਵਾਰ ਵਿੱਚ ਕੋਈ ਵੀ ਲੜਾਈ-ਝਗੜਾ ਜਾਂ ਮਾਨਸਿਕ ਪਰੇਸ਼ਾਨੀ ਨਹੀਂ ਸੀ। ਪਰਿਵਾਰ ਦਾ ਇਕਲੌਤਾ ਪੁੱਤਰ, ਜੋ ਪੁਣੇ ਵਿੱਚ ਇੰਜੀਨੀਅਰ ਹੈ, ਉਸ ਦੇ ਘਰ ਪਹੁੰਚਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Comments