Punjab

ਪੰਜਾਬ ਦੇ ਇਸ ਏਅਰਪੋਰਟ ਦਾ ਬਦਲਿਆ ਨਾਂ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇਕ ਬੇਹੱਦ ਮਹੱਤਵਪੂਰਨ ਤੇ ਇਤਿਹਾਸਕ ਫ਼ੈਸਲੇ ਤਹਿਤ ਜਲੰਧਰ ਜ਼ਿਲ੍ਹੇ 'ਚ ਸਥਿਤ ਆਦਮਪੁਰ ਏਅਰਪੋਰਟ ਦਾ ਨਾਂ ਹੁਣ ਅਧਿਕਾਰਤ ਤੌਰ 'ਤੇ 'ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ, ਆਦਮਪੁਰ' ਰੱਖ ਦਿੱਤਾ ਗਿਆ ਹੈ।

ਪੰਜਾਬ ਦੇ ਦੋਆਬਾ ਖੇਤਰ ਲਈ ਇਕ ਬੇਹੱਦ ਮਹੱਤਵਪੂਰਨ ਤੇ ਇਤਿਹਾਸਕ ਫ਼ੈਸਲੇ ਤਹਿਤ ਜਲੰਧਰ ਜ਼ਿਲ੍ਹੇ 'ਚ ਸਥਿਤ ਆਦਮਪੁਰ ਏਅਰਪੋਰਟ ਦਾ ਨਾਂ ਹੁਣ ਅਧਿਕਾਰਤ ਤੌਰ 'ਤੇ 'ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ, ਆਦਮਪੁਰ' ਰੱਖ ਦਿੱਤਾ ਗਿਆ ਹੈ। 

Adampur Airport | AIRPORTS AUTHORITY OF INDIA

ਇਸ ਨਵੇਂ ਨਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਰਵਿਦਾਸ ਜੀ  ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਕੀਤਾ ਸੀ। ਇਹ ਹਵਾਈ ਅੱਡਾ ਜਲੰਧਰ ਤੇ ਹੁਸ਼ਿਆਰਪੁਰ ਸਮੇਤ ਪੂਰੇ ਦੋਆਬਾ ਇਲਾਕੇ ਲਈ ਹਵਾਈ ਸੇਵਾਵਾਂ ਦਾ ਮੁੱਖ ਕੇਂਦਰ ਹੈ। 

ਕੇਂਦਰ ਸਰਕਾਰ ਮੁਤਾਬਕ, ਇਹ ਫ਼ੈਸਲਾ ਮਹਾਨ ਸੰਤ ਤੇ ਸਮਾਜ ਸੁਧਾਰਕ ਸ੍ਰੀ ਗੁਰੂ ਰਵਿਦਾਸ ਜੀ ਦੀ ਮਨੁੱਖਤਾ, ਸਮਾਨਤਾ ਤੇ ਸਨਮਾਨ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਇਕ ਸ਼ਰਧਾਂਜਲੀ ਹੈ। ਇਸ ਫ਼ੈਸਲੇ ਮਗਰੋਂ ਦੇਸ਼-ਵਿਦੇਸ਼ ਦੀ ਸੰਗਤ ਤੇ ਇਲਾਕਾਵਾਸੀਆਂ ਵਿਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। 

Comments