Punjab

ਪੰਜਾਬ: ਸਿੱਧੂ ਮੂਸੇਵਾਲਾ ਕਤਲ ਦੇ ਮੁੱਖ ਮੁਲਜ਼ਮ ਗੈਂਗਸਟਰ ਮੰਨਾ ਦੀ ਜੇਲ੍ਹ 'ਚੋਂ ਵੀਡੀਓ ਵਾਇਰਲ, ਕੀਤੇ ਵੱਡੇ ਖ਼ੁਲਾਸੇ

ਹੁਸ਼ਿਆਰਪੁਰ ਜੇਲ੍ਹ ’ਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਦੀ ਇਕ ਵੀਡੀਓ ਵਾਇਰਲ ਹੋਣ ਨਾਲ ਸਨਸਨੀ ਫੈਲ ਗਈ ਹੈ। ਵੀਡੀਓ ’ਚ ਉਸ ਨੇ ਜੇਲ੍ਹ ਅਧਿਕਾਰੀਆਂ ’ਤੇ ਕਈ ਸਨਸਨੀਖੇਜ਼ ਦੋਸ਼ ਲਗਾਏ ਹਨ। ਉਸ ਨੇ ਇਕ ਔਰਤ ’ਤੇ ਦੋਸ਼ ਲਗਾਇਆ ਕਿ ਉਸ ਕੋਲੋਂ ਹੀ ਉਸ ਨੇ ਮੋਬਾਇਲ ਲਿਆ ਹੈ ਅਤੇ ਦੇਰ ਰਾਤ ਵੀ ਉਸ ਦੀ ਜੇਬ ’ਚੋਂ ਜੋ ਬਰਫ਼ ਮਿਲੀ ਹੈ, ਉਹ ਵੀ ਇਸੇ ਔਰਤ ਵੱਲੋਂ ਪਹੁੰਚਾਈ ਗਈ ਹੈ।

Vaidban Ad

 ਉਹ ਪੈਸੇ ਵੀ ਲੈਂਦੀ ਹੈ, ਜੇਕਰ ਪੈਸੇ ਨਾ ਦਿੱਤੇ ਜਾਣ ਤਾਂ ਦੂਜੇ ਸਾਥੀਆਂ ਨੂੰ ਬੁਲਾ ਕੇ ਕੁੱਟਮਾਰ ਕਰਵਾਉਂਦੀ ਹੈ। ਉਸ ਨੇ ਦੱਸਿਆ ਕਿ ਉਹ ਚੱਕੀ ਨੰਬਰ 5 ’ਚ ਬੰਦ ਹੈ ਅਤੇ ਚੱਕੀ ਨੰਬਰ ਇਕ ਅਤੇ 2 ਦੇ ਕੈਦੀਆਂ ਨਾਲ ਵੀ ਕੁੱਟਮਾਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਮੰਨਾ ਸਿੱਧੂ ਮੂਸੇਵਾਲਾ ਕੇਸ ਦਾ ਮੁੱਖ ਮੁਲਜ਼ਮ ਹੈ ਅਤੇ ਅੱਜਕਲ੍ਹ ਹੁਸ਼ਿਆਰਪੁਰ ਜੇਲ੍ਹ ’ਚ ਬੰਦ ਹੈ।ਉਸ ਨੇ ਦੋਸ਼ ਲਾਇਆ ਕਿ ਜੇਕਰ ਕੋਈ ਸੁਧਰਨਾ ਵੀ ਚਾਹੁੰਦਾ ਹੈ 

PunjabKesari

ਤਾਂ ਇਸ ਤਰ੍ਹਾਂ ਦੇ ਅਧਿਕਾਰੀ ਉਸ ਨੂੰ ਸੁਧਰਨ ਨਹੀਂ ਦਿੰਦੇ। ਇੰਨਾ ਹੀ ਨਹੀਂ ਇਹ ਸਭ ਕੁਝ ਉਸ ਤੋਂ ਵੀ ਵੱਡੇ ਅਧਿਕਾਰੀਆਂ ਦੀ ਦੇਖ-ਰੇਖ ’ਚ ਕੀਤਾ ਜਾ ਰਿਹਾ ਹੈ, ਕਿਉਂਕਿ ਇੰਨਾ ਵੱਡਾ ਕੰਮ ਕੋਈ ਵੀ ਮੁਲਾਜ਼ਮ ਆਪਣੇ ਪੱਧਰ ’ਤੇ ਨਹੀਂ ਕਰ ਸਕਦਾ। ਉਸ ਨੇ ਦੋਸ਼ ਲਾਇਆ ਕਿ ਪਿਛਲੇ 4 ਦਿਨਾਂ ਤੋਂ ਉਸ ਨੂੰ ਸੌਣ ਨਹੀਂ ਦਿੱਤਾ ਜਾ ਰਿਹਾ ਅਤੇ ਜਾਣਬੁੱਝ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਦੂਜੇ ਸਾਥੀਆਂ ਦੇ ਨਾਮ ਦੱਸੇ ਅਤੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕਰਵਾਏ ਪਰ ਉਹ ਕਿਸੇ ਦਾ ਇੰਝ ਹੀ ਨਾਮ ਕਿਵੇਂ ਲੈ ਸਕਦਾ ਹੈ। ਦੂਜੇ ਪਾਸੇ ਜੇਲ੍ਹ ਸੁਪਰਡੈਂਟ ਨੇ ਮਨਜੀਤ ਮੰਨਾ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਕੋਲੋਂ ਪੁਲਸ ਨੇ ਫ਼ੋਨ ਵੀ ਬਰਾਮਦ ਕੀਤਾ ਹੈ ਅਤੇ ਉਹ ਨਸ਼ਾ ਕਰਨ ਦਾ ਆਦੀ ਹੈ।


Comments