ਮੌਸਮ ਮਾਹਿਰਾਂ ਅਨੁਸਾਰ, ਇਹ ਬਾਰਿਸ਼ ਮੱਧ ਪਾਕਿਸਤਾਨ ਅਤੇ ਉਸ ਦੇ ਨੇੜੇ-ਤੇੜੇ ਦੇ ਖੇਤਰਾਂ 'ਤੇ ਬਣੇ ਇਕ ਚੱਕਰਵਾਤੀ ਸਰਕੂਲੇਸ਼ਨ ਕਾਰਨ ਹੋਈ।
ਮੌਸਮ ਵਿਭਾਗ ਅਨੁਸਾਰ, ਦਿੱਲੀ ਭਰ 'ਚ ਘੱਟੋ-ਘੱਟ ਤਾਪਮਾਨ ਆਮ ਤੋਂ ਘੱਟ ਰਿਹਾ। ਪਾਲਮ 'ਚ ਤਾਪਮਾਨ ਆਮ ਤੋਂ 3.8 ਡਿਗਰੀ ਘੱਟ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਲੋਧੀ ਰੋਡ 'ਚ ਆਮ ਤੋਂ 4.4 ਡਿਗਰੀ ਘੱਟ 23.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐੱਮਡੀ ਅਨੁਸਾਰ, ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ। ਇਹ ਮੌਸਮੀ ਗਤੀਵਿਧੀ ਅਗਲੇ 2 ਦਿਨਾਂ ਤੱਕ ਜਾਰੀ ਰਹਿਣ ਦੀ ਉਮੀਦ ਹੈ, ਜਿਸ 'ਚ ਆਈਐੱਮਡੀ ਨੇ ਪੂਰੇ ਖੇਤਰ 'ਚ ਹਲਕੀ ਤੋਂ ਮੱਧਮ ਬਾਰਿਸ਼ ਦੇ ਨਾਲ ਹਨ੍ਹੇਰੀ-ਤੂਫਾਨ ਦਾ ਅਨੁਮਾਨ ਜਤਾਇਆ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (AQI) ਮੰਗਲਵਾਰ ਸਵੇਰੇ 9 ਵਜੇ 148 ਦਰਜ ਕੀਤਾ ਗਿਆ ਸੀ, ਜੋ ਕਿ 'ਮੱਧਮ' ਸ਼੍ਰੇਣੀ 'ਚ ਆਉਂਦਾ ਹੈ। CPCB ਦੇ ਅਨੁਸਾਰ, ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ 'ਚੰਗਾ', 51 ਅਤੇ 100 'ਸੰਤੋਸ਼ਜਨਕ', 101 ਅਤੇ 200 'ਮੱਧਮ', 201 ਅਤੇ 300 'ਮਾੜਾ', 301 ਅਤੇ 400 'ਬਹੁਤ ਮਾੜਾ' ਅਤੇ 401 ਅਤੇ 500 'ਗੰਭੀਰ' ਮੰਨਿਆ ਜਾਂਦਾ ਹੈ।