Devotional

ਪਾਕਿਸਤਾਨ ‘ਚ ਦੋ ਵੱਖ-ਵੱਖ ਦਿਨ ਮਨਾਇਆ ਗਿਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ, ਅੱਜ ਵਾਪਸ ਪਰਤੇਗਾ 514 ਸਿੱਖ ਸ਼ਰਧਾਲੂਆਂ ਦਾ ਜੱਥਾ

ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ (ਲਾਹੌਰ) ਵਿਖੇ ਇਸ ਵਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਦੋ ਵੱਖ-ਵੱਖ ਤਾਰੀਖ਼ਾਂ ਨੂੰ ਮਨਾਏ ਜਾਣ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੇ 18 ਜੂਨ ਕੱਲ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ […]

Vaidban Ad

Guru Arjan Dev Ji Shaheedi Purab: ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ (ਲਾਹੌਰ) ਵਿਖੇ ਇਸ ਵਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਦੋ ਵੱਖ-ਵੱਖ ਤਾਰੀਖ਼ਾਂ ਨੂੰ ਮਨਾਏ ਜਾਣ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੇ 18 ਜੂਨ ਕੱਲ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਦਿਹਾੜਾ ਮਨਾਇਆ, ਜਦਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਵੱਲੋਂ ਇਹ ਸਮਾਗਮ ਪਹਿਲਾਂ ਹੀ 16 ਜੂਨ ਨੂੰ ਮਨਾਇਆ ਜਾ ਚੁੱਕਾ ਸੀ।

ਕਿਉਂ ਮਨਾਇਆ ਗਿਆ ਦੋ ਵਾਰ ਸ਼ਹੀਦੀ ਪੁਰਬ?

ਪਾਕਿਸਤਾਨ ‘ਚ ਦੋ ਵੱਖ-ਵੱਖ ਦਿਨ ਮਨਾਇਆ ਗਿਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ, ਅੱਜ ਵਾਪਸ ਪਰਤੇਗਾ 514 ਸਿੱਖ ਸ਼ਰਧਾਲੂਆਂ ਦਾ ਜੱਥਾ

ਇਸ ਵੱਖਰੇਵੇਂ ਦਾ ਮੁੱਖ ਕਾਰਨ ਦੋਵਾਂ ਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਵੱਲੋਂ ਵੱਖ-ਵੱਖ ਕੈਲੰਡਰਾਂ ਨੂੰ ਮਾਨਤਾ ਦੇਣਾ ਹੈ:

  • ਪਾਕਿਸਤਾਨ ਕਮੇਟੀ (PSGPC): ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਮੂਲ ਨਾਨਕਸ਼ਾਹੀ ਕੈਲੰਡਰ’ ਮੁਤਾਬਕ ਸਾਰੇ ਗੁਰਪੁਰਬ ਮਨਾਉਂਦੀ ਹੈ। ਇਸ ਕੈਲੰਡਰ ਅਨੁਸਾਰ ਸ਼ਹੀਦੀ ਪੁਰਬ 16 ਜੂਨ ਨੂੰ ਸੀ, ਜਿਸ ਵਿੱਚ ਪਾਕਿਸਤਾਨੀ ਸਿੱਖ ਸੰਗਤ ਅਤੇ ਔਕਾਫ਼ ਬੋਰਡ ਦੇ ਉੱਚ ਅਧਿਕਾਰੀਆਂ ਨੇ ਵੱਡੇ ਪੱਧਰ ‘ਤੇ ਸ਼ਮੂਲੀਅਤ ਕੀਤੀ ਸੀ।
  • ਸ਼੍ਰੋਮਣੀ ਕਮੇਟੀ (SGPC): ਭਾਰਤ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਸੋਧੇ ਹੋਏ ਨਾਨਕਸ਼ਾਹੀ ਕੈਲੰਡਰ’ ਦੀ ਪਾਲਣਾ ਕਰਦੀ ਹੈ, ਜਿਸ ਦੇ ਮੁਤਾਬਕ ਸ਼ਹੀਦੀ ਦਿਹਾੜਾ 18 ਜੂਨ ਨੂੰ ਨਿਰਧਾਰਿਤ ਸੀ।

ਭਾਰਤੀ ਜਥੇ ਨੇ ਕੱਲ ਪਾਏ ਭੋਗ, ਲਗਾਈ ਠੰਢੇ ਮਿੱਠੇ ਜੱਲ ਦੀ ਛਬੀਲ

ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੇ ਆਪਣੀ ਮਰਿਆਦਾ ਅਤੇ ਕੈਲੰਡਰ ਮੁਤਾਬਕ 16 ਜੂਨ ਨੂੰ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ। ਕੱਲ਼ (18 ਜੂਨ) ਉਨ੍ਹਾਂ ਪਾਠ ਦੇ ਭੋਗ ਪਾਏ, ਜਿਸ ਤੋਂ ਬਾਅਦ ਸੰਗਤਾਂ ਲਈ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਰਧਾਲੂਆਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।

ਅੱਜ ਵਾਪਸ ਪਰਤੇਗਾ 514 ਸਿੱਖ ਸ਼ਰਧਾਲੂਆਂ ਦਾ ਜਥਾ

ਗੁਰੂ ਧਾਮਾਂ ਦੇ ਦਰਸ਼ਨਾਂ ਅਤੇ ਸ਼ਹੀਦੀ ਪੁਰਬ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ ਲਗਭਗ 514 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ ਹੋਇਆ ਹੈ। ਆਪਣੀ ਇਤਿਹਾਸਕ ਯਾਤਰਾ ਅਤੇ ਧਾਰਮਿਕ ਰਸਮਾਂ ਨੂੰ ਪੂਰਾ ਕਰਨ ਤੋਂ ਬਾਅਦ ਇਹ ਜਥਾ , 19 ਜੂਨ(ਅੱਜ) ਵਾਪਸ ਭਾਰਤ ਪਰਤੇਗਾ।


Comments