National

ਅਹਿਮਦਾਬਾਦ ਜਹਾਜ਼ ਹਾਦਸੇ ਦੀ ਪਹਿਲੀ ਬਰਸੀ: ਅੱਜ ਵੀ ਹੰਝੂ ਬਣ ਝਲਕਦੇ ਆਪਣਿਆਂ ਨੂੰ ਗੁਆਉਣ ਦਾ ਗਮ

ਅਹਿਮਦਾਬਾਦ ਵਿੱਚ ਪਿਛਲੇ ਸਾਲ ਅੱਜ ਦੇ ਦਿਨ ਯਾਨੀ 12 ਜੂਨ ਨੂੰ ਵਾਪਰੇ ਏਅਰ ਇੰਡੀਆ ਦੇ ਜਹਾਜ਼ ਹਾਦਸੇ ਨੂੰ ਇੱਕ ਸਾਲ ਹੋ ਗਿਆ। ਇਸ ਹਾਦਸੇ 'ਚ 261 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ, ਜਿਨ੍ਹਾਂ ਦਾ ਗਮ ਅੱਜ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੈ। ਏਅਰ ਇੰਡੀਆ ਦੀ ਉਡਾਣ AI 171 ਦੇ ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਕੁਝ ਲੋਕ ਅਜੇ ਵੀ ਉਡਾਣ ਭਰਨ ਤੋਂ ਡਰਦੇ ਹਨ। ਬਹੁਤ ਸਾਰੇ ਪਰਿਵਾਰਾਂ ਅਤੇ ਗਵਾਹਾਂ ਲਈ, ਇਸ ਦੁਖਾਂਤ ਦਾ ਪ੍ਰਭਾਵ ਅਜੇ ਤੱਕ ਘੱਟ ਨਹੀਂ ਹੋਇਆ ਹੈ। ਜਹਾਜ਼ ਹਾਦਸੇ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਏਅਰਲਾਈਨ ਦੇ ਕਰਮਚਾਰੀ ਸ਼ੁੱਕਰਵਾਰ ਨੂੰ ਆਪਣੇ ਕੰਮ ਵਾਲੀ ਥਾਂ 'ਤੇ ਉਨ੍ਹਾਂ ਲੋਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਣਗੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਭਾਰਤੀ ਸਮੇਂ ਅਨੁਸਾਰ ਦੁਪਹਿਰ 1:39 ਵਜੇ ਤੋਂ 1:41 ਵਜੇ ਤੱਕ ਦੋ ਮਿੰਟ ਦਾ ਮੌਨ ਰੱਖਿਆ ਜਾਵੇਗਾ।

Vaidban Ad

ਅਹਿਮਦਾਬਾਦ ਦੇ ਭਿਆਨਕ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ, ਪਰ ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਦਾ ਦਰਦ ਅਜੇ ਵੀ ਤਾਜ਼ਾ ਹੈ। 12 ਜੂਨ 2025 ਨੂੰ ਲੰਡਨ ਜਾ ਰਹੀ ਉਡਾਣ ਟੇਕਆਫ਼ ਤੋਂ ਕੁਝ ਹੀ ਸਮੇਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿੱਚ 260 ਲੋਕਾਂ ਦੀ ਮੌਤ ਹੋਈ ਸੀ।

AAIB preliminary report reveals fuel cutoff switches transitioned from RUN  to CUTOFF position, leading to devastating air tragedy in Ahmedabad |  Akashvani News

ਪਹਿਲੀ ਬਰਸੀ ਮੌਕੇ ਕਈ ਪਰਿਵਾਰ ਅੱਜ ਹਾਦਸੇ ਵਾਲੀ ਥਾਂ 'ਤੇ ਸ਼ਰਧਾਂਜਲੀ ਸਮਾਗਮ ਅਤੇ ਮੋਮਬੱਤੀ ਜਗਾ ਕੇ ਆਪਣੇ ਵਿਛੜੇ ਸੱਜਣਾਂ ਨੂੰ ਯਾਦ ਕਰ ਰਹੇ ਹਨ। ਲਗਭਗ 150 ਪਰਿਵਾਰਾਂ ਨੇ ਇਸ ਯਾਦਗਾਰੀ ਸਮਾਗਮ ਲਈ ਇਜਾਜ਼ਤ ਮੰਗੀ ਸੀ ਅਤੇ ਪ੍ਰਸ਼ਾਸਨ ਨੇ ਕੈਂਡਲਲਾਈਟ ਵਿਜ਼ਿਲ ਦੀ ਮਨਜ਼ੂਰੀ ਵੀ ਦਿੱਤੀ ਹੈ।

ਪਰਿਵਾਰਾਂ ਦਾ ਕਹਿਣਾ ਹੈ ਕਿ ਮੁਆਵਜ਼ੇ ਨਾਲੋਂ ਵੱਧ ਮਹੱਤਵਪੂਰਨ ਸੱਚਾਈ ਅਤੇ ਜਵਾਬਦੇਹੀ ਹੈ। ਇੱਕ ਸਾਲ ਬਾਅਦ ਵੀ ਅੰਤਿਮ ਜਾਂਚ ਰਿਪੋਰਟ ਜਾਰੀ ਨਹੀਂ ਹੋਈ, ਜਿਸ ਕਾਰਨ ਹਾਦਸੇ ਦੇ ਅਸਲ ਕਾਰਨਾਂ ਬਾਰੇ ਕਈ ਸਵਾਲ ਅਜੇ ਵੀ ਬਾਕੀ ਹਨ।

ਇਸ ਬਰਸੀ ਨੇ ਇਕ ਵਾਰ ਫਿਰ ਉਹ ਦਰਦਨਾਕ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਕਈ ਪਰਿਵਾਰਾਂ ਅਤੇ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਉਹ ਅੱਜ ਵੀ ਮਨੋਵਿਗਿਆਨਕ ਸਦਮੇ, ਗ਼ਮ ਅਤੇ ਡਰ ਨਾਲ ਜੂਝ ਰਹੇ ਹਨ।

ਅੱਜ ਦਾ ਦਿਨ ਸਿਰਫ਼ ਇੱਕ ਹਾਦਸੇ ਦੀ ਯਾਦ ਨਹੀਂ, ਸਗੋਂ ਉਹਨਾਂ 260 ਜ਼ਿੰਦਗੀਆਂ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਹੈ ਜੋ ਇਸ ਦੁਖਦਾਈ ਘਟਨਾ ਵਿੱਚ ਸਦਾ ਲਈ ਖੋ ਗਈਆਂ।


Comments