Health

Most people do not know the benefits of lassi, a treasure trove of nutrients and vitamins

ਲੱਸੀ ਇੱਕ ਪ੍ਰਸਿੱਧ ਸਿਹਤਮੰਦ ਤੇ ਤਾਜ਼ਗੀ ਵਾਲੀ ਡਰਿੰਕ ਹੈ। ਗਰਮੀਆਂ ਵਿੱਚ ਇਸ ਦੀ ਵਰਤੋਂ ਵੱਧ ਜਾਂਦੀ ਹੈ। ਸਾਰੇ ਭਾਰਤ ਦੇ ਲੋਕ ਲੱਸੀ ਨੂੰ ਪਸੰਦ ਕਰਦੇ ਹਨ। ਰਵਾਇਤੀ ਡਰਿੰਕ ਦੀ ਵਰਤੋਂ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ। ਇਹ ਗਰਮੀਆਂ ਦੇ ਪੀਣ ਵਾਲੇ ਪਦਾਰਥਾਂ ਵਿੱਚ ਪੋਸ਼ਕ ਤੱਤਾਂ ਤੇ ਵਿਟਾਮਿਨਾਂ ਨਾਲ ਭਰਪੂਰ ਇੱਕ ਵਧੀਆ ਡ੍ਰਿੰਕ ਹੈ।ਇਸ ਨੂੰ ਗਰਮੀਆਂ ਵਿੱਚ ਪੀਣ ਨਾਲ ਤੁਹਾਡੀ ਸਿਹਤ ਨੂੰ ਲਾਭ ਹੁੰਦਾ ਹੈ। ਲੱਸੀ ਨੂੰ ਪਾਣੀ ਵਿੱਚ ਦਹੀਂ ਮਿਲਾ ਕੇ ਬਣਾਇਆ ਜਾਂਦਾ ਹੈ। ਬਾਅਦ ਵਿੱਚ ਸੁਆਦ ਨੂੰ ਵਧਾਉਣ ਲਈ ਨਮਕ ਜਾਂ ਚੀਨੀ ਨੂੰ ਮਿਲਾਇਆ ਜਾਂਦਾ ਹੈ। ਅਸਲ ਵਿੱਚ ਇਸ ਨੂੰ ਇੱਕ ਲੰਬੇ ਗਲਾਸ ਵਿੱਚ ਠੰਢਾ ਪਰੋਸਿਆ ਜਾਂਦਾ ਹੈ। ਇਸ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ। ਆਓ ਤੁਹਾਨੂੰ ਲੱਸੀ ਦੇ ਲਾਭਾਂ ਬਾਰੇ ਦੱਸਦੇ ਹਾਂ।ਸਰੀਰ ਦੀ ਗਰਮੀ ਨਾਲ ਲੜਾਈ – ਸ਼ੀਤਲ, ਠੰਢਾ ਤੇ ਤਾਜ਼ਾ ਡਰਿੰਕ ਦਾ ਖਿਤਾਬ ਪ੍ਰਾਪਤ ਕਰ ਚੁੱਕੀ ਲੱਸੀ ਸਰੀਰ ਦੀ ਗਰਮੀ ਨੂੰ ਘਟਾਉਂਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਇਲੈਕਟ੍ਰੋਲਾਈਟਸ ਦੀ ਮਾਤਰਾ ਬਹੁਤ ਜਿਆਦਾ ਹੈ ਜੋ ਆਸਾਨੀ ਨਾਲ ਸਰੀਰ ਦੇ ਅੰਦਰ ਡੀਹਾਈਡ੍ਰੇਸ਼ਨ ਨਾਲ ਲੜ ਸਕਦੀ ਹੈ। ਇਸ ਤਰ੍ਹਾਂ,...

Read More
Health

Cucumber diamond during the day, cumin at night, what is the fact behind this saying?

ਇਕ ਕਹਾਵਤ ਹੈ ਸਵੇਰ ਵੇਲੇ ਖੀਰਾ ਖੀਰਾ, ਦਿਨ 'ਚ ਖੀਰਾ ਹੀਰਾ ਤੇ ਰਾਤ 'ਚ ਖੀਰਾ ਜ਼ੀਰਾ। ਦਰਅਸਲ ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਜੇਕਰ ਤੁਸੀਂ ਸਵੇਰ ਸਮੇਂ ਖੀਰਾ ਖਾਂਦੇ ਹੋ ਤਾਂ ਉਸ ਦਾ ਫਾਇਦਾ ਖੀਰੇ ਦੇ ਬਰਾਬਰ ਮਿਲੇਗਾ। ਜੇਕਰ ਤੁਸੀਂ ਦਿਨ 'ਚ ਖੀਰਾ ਖਾਂਦੇ ਹੋ ਤਾਂ ਤੁਹਾਡੇ ਸਰੀਰ ਦੇ ਲਈ ਖੀਰਾ ਹੀਰੇ ਦੇ ਬਰਾਬਰ ਕੀਮਤੀ ਹੈ ਤੇ ਜੇਕਰ ਤੁਸੀਂ ਰਾਤ 'ਚ ਖੀਰੇ ਦਾ ਸੇਵਨ ਕਰਦੇ ਹੋ ਤਾਂ ਜੀਰੇ ਜਿੰਨ੍ਹਾਂ ਹੀ ਫਾਇਦਾ ਤਹਾਨੂੰ ਮਿਲੇਗਾ।ਇਸ ਲਈ ਖੀਰਾ ਖਾਣ ਦੀ ਸਲਾਹ ਹਮੇਸ਼ਾ ਦਿਨ 'ਚ ਯਾਨੀ ਦੁਪਹਿਰ ਸਮੇਂ ਦਿੱਤੀ ਜਾਂਦੀ ਹੈ। ਗਰਮੀਆਂ 'ਚ ਖੀਰਾ ਖਾਣ ਦੀ ਸਲਾਹ ਹਮੇਸ਼ਾਂ ਦੁਪਹਿਰ ਸਮੇਂ ਦਿੱਤੀ ਜਾਂਦੀ ਹੈ। ਗਰਮੀਆਂ 'ਚ ਖੀਰਾ ਖਾਣ ਦੇ ਕਈ ਫਾਇਦੇ ਹਨ। ਖੀਰੇ ਨੂੰ ਵਿਟਾਮਿਨ, ਮਿਨਰਲਸ ਤੇ ਇਲੈਕਟ੍ਰੋਲਾਇਟਸ ਦਾ ਪਾਵਰਹਾਊਸ ਕਿਹਾ ਜਾਂਦਾ ਹੈ। ਤੁਸੀਂ ਸਲਾਦ, ਸੈਂਡਵਿਚ ਜਾਂ ਰਾਇਤੇ 'ਚ ਖੀਰਾ ਖਾ ਸਕਦੇ ਹੋ। ਜਾਣਦੇ ਹਨ ਖੀਰਾ ਖਾਣ ਦੇ ਕੀ ਫਾਇਦੇ ਤੇ ਨੁਕਸਾਨ ਹਨ।ਖੀਰਾ ਖਾਣ ਦੇ ਫਾਇਦੇਵਜ਼ਨ ਘੱਟ ਕਰਦਾ ਹੈ-ਵਜ਼ਨ ਘੱਟ ਕਰਨ ਲਈ ਖੀਰਾ ਬਹੁਤ ਚੰਗਾ ਵਿਕਲਪ ਹੈ। ਖੀਰਾ ਖਾਣ ਨਾਲ ਢਿੱਡ ਵੀ ਭਰ ਜਾਂਦਾ ਹੈ ਤੇ ਤਹਾਨੂੰ ਭਰਪ

Read More
Agriculture

Ever eaten a mango worth Rs. 1,000! One foot tall Indian mango Noor Jahan

ਅੰਬ ਫਲਾਂ ਦਾ ਰਾਜਾ ਹੈ ਤੇ ਗਰਮੀਆਂ ਦੇ ਮੌਸਮ ਵਿੱਚ ਲੋਕ ਬੇਹੱਦ ਚਾਅ ਨਾਲ ਅੰਬ ਖਾਣਾ ਪਸੰਦ ਕਰਦੇ ਹਨ। ਉਂਝ ਤਾਂ ਅੰਬ ਵਿੱਚ ਕਈ ਗੁਣ ਹੁੰਦੇ ਹਨ, ਪਰ ਇਸ ਦੀ ਇੱਕ ਪ੍ਰਜਾਤੀ ਅੰਬ ਨੂੰ ਬਹੁਤ ਹੀ ਖ਼ਾਸ ਤੇ ਆਮ ਅੰਬਾਂ ’ਚ ਮਹਿੰਗਾ ਬਣਦੇ ਹਨ। ਦਰਅਸਲ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਤਕਰੀਬਨ 250 ਕਿਲੋਮੀਟਰ ਦੀ ਦੂਰੀ 'ਤੇ ਗੁਜਰਾਤ ਦੀ ਸਰਹੱਦ ਤੋਂ ਅਲਰਾਜਪੁਰ ਲ੍ਹੇ ਦਾ ਸ਼ਹਿਰ ਕਾਠੀਵਾੜਾ ਖੇਤਰ ਵਿਚ ਇਸ ਦੀ ਖੇਤੀ ਕੀਤੀ ਜਾਂਦੀ ਹੈ।ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਨੂਰਜਹਾਂ ਅੰਬ ਅਫ਼ਗ਼ਾਨ ਮੂਲ ਦੇ ਹਨ। ਸ਼ਿਵਰਾਜ ਸਿੰਘ ਜਾਧਵ ਨਾਂਅ ਦੇ ਕਿਸਾਨ ਨੇ ਦੱਸਿਆ ਕਿ ਨੂਰਜਹਾਂ ਅੰਬ ਦੀ ਕੀਮਤ ਇਸ ਵਾਰ ਹੋਰ ਵੀ ਵਧੀਆ ਮਿਲ ਰਹੀ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਦੀ ਪੈਦਾਵਾਰ ਵੀ ਵਧੀਆ ਹੋਈ ਹੈ। ਇਸ ਦਾ ਆਕਾਰ ਵੀ ਵਧੀਆ ਹੈ। ਨੂਰਜਹਾਂ ਅੰਬ ਦੀ ਕੀਮਤ ਇਸ ਸੀਜ਼ਨ ਵਿੱਚ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਹੈ।ਉਨ੍ਹਾਂ ਕਿਹਾ ਕਿ ਉਸ ਦੇ ਬਾਗ਼ ਵਿਚ ਨੂਰਜਹਾਂ ਅੰਬ ਦੇ ਤਿੰਨ ਰੁਖਾਂ ਉੱਤੇ 250 ਅੰਬ ਲੱਗੇ ਹੋਏ ਹਨ, ਲ੍ਹਾਂ ਦੀ ਕੀਮਤ 1,500 ਰੁਪਏ ਤੋਂ 1,000 ਰੁਪਏ ਪ੍ਰਤੀ ਪੀਸ ਦੇ ਵਿਚਕਾਰ ਰੱਖੀ ਗਈ ਹੈ। ਇਨ੍ਹਾਂ

Read More
Latest

Mask-free countries: From Israel to New Zealand, these countries have become corona-controlled, mask-free countries.

ਭਾਰਤ ਵਿੱਚ ਜਿੱਥੇ ਕੋਰੋਨਾ ਵਾਇਰਸ ਨੇ ਆਪਣੀਆਂ ਜੜ੍ਹਾਂ ਨੂੰ ਅੱਜ ਵੀ ਮਜ਼ਬੂਤ ਕੀਤਾ ਹੈ, ਉੱਥੇ ਦੁਨੀਆ ਦੇ ਬਹੁਤ ਸਾਰੇ ਦੇਸ਼ ਹਨ ਜੋ ਹੁਣ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾ ਚੁੱਕੇ ਹਨ ਤੇ ਆਪਣੇ ਆਪ ਨੂੰ ਕੋਵਿਡ ਮੁਕਤ ਦੱਸ ਰਹੇ ਹਨ। ਨਾਲ ਹੀ, ਹੁਣ ਇਨ੍ਹਾਂ ਦੇਸ਼ਾਂ ਵਿੱਚ ਮਾਸਕ ਲਗਾਉਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਦੇਸ਼ਾਂ ਨੇ ਆਪਣੇ ਆਪ ਨੂੰ ਕੋਵਿਡ ਮੁਕਤ ਕੀਤਾ ਹੈ।ਇਨ੍ਹਾਂ ਦੇਸ਼ਾਂ ਵਿੱਚ ਮਾਸਕ ਲਗਾਉਣਾ ਜ਼ਰੂਰੀ ਨਹੀਂਇਜ਼ਰਾਈਲ: ਇਹ ਦੇਸ਼ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਆਪਣੇ ਆਪ ਨੂੰ ਕੋਵਿਡ ਮੁਕਤ ਘੋਸ਼ਿਤ ਕੀਤਾ ਹੈ। ਇੱਥੇ ਸਰਕਾਰ ਨੇ ਫੇਸ ਮਾਸਕ ਲਗਾਉਣ ਦੇ ਲਾਜ਼ਮੀ ਨਿਯਮ ਨੂੰ ਵੀ ਹਟਾ ਦਿੱਤਾ ਹੈ। ਉਥੇ ਹੀ, ਲਗਪਗ 70 ਪ੍ਰਤੀਸ਼ਤ ਆਬਾਦੀ ਨੂੰ ਟੀਕਾ ਲਗਾਇਆ ਗਿਆ ਹੈ।ਭੂਟਾਨ: ਇਹ ਉਹ ਦੇਸ਼ ਹੈ ਜਿਸ ਨੇ ਟੀਕਾਕਰਨ ਰਾਹੀਂ ਕੋਵਿਡ ਵਿਰੁੱਧ ਲੜਾਈ ਜਿੱਤੀ ਹੈ ਅਤੇ ਸਿਰਫ ਦੋ ਹਫਤਿਆਂ ਵਿੱਚ ਇਸਦੀ 90 ਪ੍ਰਤੀਸ਼ਤ ਤੋਂ ਵੱਧ ਬਾਲਗ਼ ਆਬਾਦੀ ਦਾ ਵੈਕਸੀਨੇਸ਼ਨ ਕੀਤਾ ਹੈ। ਮਹਾਂਮਾਰੀ ਦੇ ਸ਼ੁਰੂ ਤੋਂ ਹੀ ਦੇਸ਼ ਵਿੱਚ ਸਿਰਫ ਇੱਕ ਹੀ ਮੌਤ ਹੋਈ ਹੈ। ਹਾਲਾਂਕਿ ਭੂਟਾਨ ...

Read More
Latest

Jazzy B’s Twitter account blocked! The reason stated on Instagram

ਪੰਜਾਬੀ ਗਾਇਕ ਜੈਜ਼ੀ ਬੀ (Jazzy B) ਦੇ ਟਵਿੱਟਰ ਅਕਾਊਂਟ ਨੂੰ ਭਾਰਤ ਸਰਕਾਰ (Indian Government) ਦੀ ਅਪੀਲ 'ਤੇ ਵਿਥਹੈਲਡ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਜਦੋਂ ਪੰਜਾਬੀ ਸਿੰਗਰ ਦਾ ਟਵਿੱਟਰ ਅਕਾਊਂਟ (Jazzy  Twitter) ਵੇਖਣ ਦੀ ਕੋਸ਼ਿਸ਼ ਕਰੋ ਤਾਂ ਉਹ ਹੋਲਡ 'ਤੇ ਲੱਗਿਆ ਸ਼ੋਅ ਕਰਦਾ ਹੈ। ਦੱਸ ਦਈਏ ਕਿ ਜੈਜ਼ੀ ਬੀ ਨੇ ਇਸ ਤੋਂ ਪਹਿਲਾਂ ਲਗਾਤਾਰ ਕਿਸਾਨ ਅੰਦੋਲਨ ਨੂੰ ਖੁੱਲ੍ਹੀ ਸਪੋਟ ਦਿੱਤੀ ਹੈ। ਪੰਜਾਬ ਸਿੰਗਰ ਲਗਾਤਾਰ ਕਿਸਾਨਾਂ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਂਦਾ ਵੇਖਿਆ ਗਿਆ। ਇਸ ਦੇ ਨਾਲ ਹੀ ਹੁਣ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਘਲੂਘਾਰਾ ਨੂੰ ਲੈ ਕੇ ਵੀ ਇੱਕ ਪੋਸਟ ਸ਼ੇਅਰ ਕੀਤੀ ਸੀ।ਆਪਣੇ ਟਵਿੱਟਰ ਅਕਾਊਂਟ ਬਾਰੇ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਜਾਣਕਾਰੀ ਸਾਂਝਾ ਕਰਦਿਆਂ ਕਿਹਾ, "ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦਾ ਰਹਾਂਗਾ।” ਹਾਲ ਹੀ 'ਚ ਬਦਲੇ ਹਨ ਭਾਰਤ ਸਰਕਾਰ ਨੇ ਟਵਿੱਟਰ ਨਿਯਮ ਮਾਈਕ੍ਰੋਬਲੌਗਿੰਗ ਪਲੇਟਫਾਰਮ ਟਵਿੱਟਰ ਨੂੰ ਨਵੇਂ ਆਈਟੀ ਨਿਯਮਾਂ ਸਬੰਧੀ ਸਰਕਾਰ ਨੇ ‘ਆਖਰੀ ਚੇਤਾਵਨੀ’ ਦਿੱਤੀ ਹੈ। ਸਰਕਾਰ ਨੇ ਸ਼ਨੀਵਾ

Read More
Latest

Why Arrest Kangana Ranaut is trending on the internet

ਵਿਵਾਦਾਂ 'ਚ ਰਹਿਣਾ ਕੰਗਨਾ ਰਣੌਤ ਦਾ ਸ਼ੌਂਕ ਬਣ ਚੁੱਕਿਆ ਹੈ। ਇਸ ਸਮੇਂ ਕੰਗਨਾ ਦਾ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੰਗਨਾ ਨੂੰ ਉਨ੍ਹਾਂ ਦੇ ਮੁੰਬਈ ਵਾਲੇ ਆਫਿਸ ਦੇ ਬਾਹਰ ਦੇਖਿਆ ਗਿਆ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਜ਼ਬਰਦਸਤ ਟ੍ਰੋਲ ਹੋ ਰਹੀ ਹੈ। ਉਹ ਆਪਣੇ ਆਫਿਸ ਦੇ ਬਾਹਰ ਬਿਨ੍ਹਾਂ ਮਾਸਕ ਦੇ ਘੁੰਮਦੀ ਨਜ਼ਰ ਆਈ।ਜਦ ਸਾਰੇ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ ਤਾਂ ਸਿਰਫ ਕੰਗਨਾ ਨੂੰ ਹੀ ਦਿੱਕਤ ਸੀ ਮਾਸਕ ਨਾ ਪਾਉਣ ਦੀ। ਲੋਕ ਕਹਿ ਰਹੇ ਹਨ ਕਿ ਹੁਣ ਤਾਂ ਲੱਗਦਾ ਹੈ ਕਿ ਕੰਗਨਾ ਇਹ ਸਭ ਜਾਣ ਬੁਝ ਕੇ ਕਰਦੀ ਹੈ ਤਾਂ ਕਿ ਉਹ ਸੁਰਖੀਆਂ 'ਚ ਬਣੀ ਰਹੇ। ਕੰਗਨਾ ਦੀ ਇਸ ਹਰਕਤ ਤੋਂ ਬਾਅਦ ਉਸ ਨੂੰ ਇੰਟਰਨੈੱਟ 'ਤੇ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ।ਕਈ ਯੂਜ਼ਰਸ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੰਗਨਾ ਰਣੌਤ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿਸੇ ਨੇ ਲਿਖਿਆ ਕਿ ਇਹ ਲੇਡੀ ਮਾਸਕ ਕਿਉਂ ਨਹੀਂ ਪਹਿਨਦੀ, sunglasses ਪਹਿਨਣਾ ਇਸ ਨੂੰ ਯਾਦ ਹੈ। ਹਾਲ ਹੀ ਵਿੱਚ ਅਦਾਕਾਰ ਵਿਕਰਾਂਤ ਮੈਸੀ ਦੇ ਖਿਲਾਫ ਗਲਤ ਕੁਮੈਂਟ ਕਰਕੇ ਵੀ ਕੰਗਨਾ ਰਣੌਤ ਚਰਚਾ ਦੇ ਵਿਚ ਰਹੀ ਹੈ।...

Read More
Punjab

Khan Saab arrested by Phagwara police

ਪੰਜਾਬੀ ਗਾਇਕ ਖਾਨ ਸਾਬ ਨੂੰ ਫਗਵਾੜਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਖਾਨ ਸਾਬ ਦੀ ਗ੍ਰਿਫਤਾਰੀ ਦਾ ਕਾਰਨ ਆਪਣੇ ਬਰਥਡੇ ਪਾਰਟੀ 'ਤੇ ਇਕੱਠ ਕਰਨਾ ਹੈ। ਬੀਤੇ ਦਿਨ ਖਾਨ ਸਾਬ ਦਾ ਜਨਮ ਦਿਨ ਸੀ ਤੇ ਖਾਨ ਸਾਬ ਆਪਣਾ ਜਨਮ ਦਿਨ ਆਪਣੇ ਫਗਵਾੜਾ ਵਾਲੇ ਘਰ ਵਿੱਚ ਹੀ ਮਨਾ ਰਹੇ ਸੀ।ਇਸ ਦੌਰਾਨ ਉਨ੍ਹਾਂ ਨੇ ਆਪਣੇ ਘਰ ਵਿੱਚ ਕਾਫੀ ਭੀੜ ਇਕੱਠੀ ਕਰ ਲਈ। ਇਹ ਹੀ ਨਹੀਂ ਉਨ੍ਹਾਂ ਦੇ ਬਰਥਡੇ ਸੈਲੀਬ੍ਰੇਸ਼ਨ ਲਈ ਜਲੰਧਰ ਦਾ ਇੱਕ ਮਿਊਜ਼ਿਕ ਬੈਂਡ ਵੀ ਆਇਆ। ਕੋਰੋਨਾ ਗਾਈਡਲਾਈਨਜ਼ ਕਰਕੇ ਹਰ ਪਾਸੇ ਇਕੱਠ ਕਰਨ ਦੀਆਂ ਪਾਬੰਦੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਆਪਣੇ ਘਰ ਤੇ ਘਰ ਬਾਹਰ ਇਨ੍ਹਾਂ ਲੋਕਾਂ ਦਾ ਇਕੱਠ ਕੀਤਾ।ਖਾਨ ਸਾਬ ਦਾ ਜਦ ਇਹ ਵੀਡੀਓ ਬਾਹਰ ਵਾਇਰਲ ਹੋਇਆ, ਫਗਵਾੜਾ ਪੁਲਿਸ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਖਾਨ ਸਾਬ ਦੇ ਨਾਲ ਉਨ੍ਹਾਂ ਦੇ 4 ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸਭ 'ਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਧਾਰਾ 188 ਦੇ ਤਹਿਤ ਖਾਨ ਸਾਬ ਤੇ ਉਨ੍ਹਾਂ ਦੇ 4 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Read More
Agriculture

Government ready to negotiate with agitating farmers: Agriculture Minister Tomar

ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ 'ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਅਜਿਹੇ ਵਿੱਚ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਨਾਲ ਖੇਤੀਬਾੜੀ ਕਾਨੂੰਨਾਂ ਤੋਂ ਇਲਾਵਾ ਹੋਰ ਵਿਕਲਪਾਂ 'ਤੇ ਗੱਲਬਾਤ ਕਰਨ ਲਈ ਤਿਆਰ ਹੈ।ਤੋਮਰ ਨੇ ਕਿਹਾ,'ਕੇਂਦਰ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦੀ ਭਲਾਈ ਲਈ ਕੰਮ ਕੀਤਾ ਹੈ ਤੇ ਅਸੀਂ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਹਾਂ।' ਉਨ੍ਹਾਂ ਕਿਹਾ, 'ਜੇਕਰ ਕਿਸਾਨ ਯੂਨੀਅਨਾਂ ਖੇਤੀ ਕਾਨੂੰਨਾਂ ਤੋਂ ਇਲਾਵਾ ਹੋਰ ਵਿਕਲਪਾਂ 'ਤੇ ਵਿਚਾਰ ਕਰਨ ਲਈ ਤਿਆਰ ਹਨ ਤਾਂ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ।' ਇਸ ਤੋਂ ਪਹਿਲਾਂ ਸਰਕਾਰ ਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਜੋ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਦਰਅਸਲ ਸਰਕਾਰ ਖੇਤੀ ਕਾਨੂੰਨਾ ਰੱਦ ਨਾ ਕਰਨ ਦੀ ਜ਼ਿੱਦ ਤੇ ਕਾਇਮ ਹੈ। ਕਿਸਾਨਾਂ ਦਾ ਕਹਿਣਾ ਕਿ ਉਹ ਹਰ ਹਾਲ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਹਟਣਗੇ।ਬੀਜੇਪੀ ਲਈ ਇਹ ਸਮਾਂ ਔਖਾ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਪੰਜਾਬ ਵਿਧਾਨ ਸਭਾ ਚੋਣਾਂ ਵੀ ਸਿਰ 'ਤੇ ਹਨ।...

Read More
Health

Corona vaccine: Pfizer launches trial to vaccinate children under 12

ਅਮਰੀਕਾ ਦੀ ਕੋਰੋਨਾ ਵੈਕਸੀਨ ਨਿਰਮਾਤਾ ਫਾਈਜ਼ਰ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਟੀਕੇ ਦਾ ਟਰਾਇਲ ਸ਼ੁਰੂ ਕੀਤਾ ਹੈ। ਪਹਿਲੇ ਪੜਾਅ ਵਿੱਚ ਬਹੁਤ ਘੱਟ ਬੱਚਿਆਂ ਨੂੰ ਵੈਕਸੀਨ ਦਿੱਤੀ ਜਾਵੇਗੀ। ਫਾਈਜ਼ਰ ਨੇ ਟਰਾਇਲ ਲਈ ਦੁਨੀਆ ਦੇ ਚਾਰ ਦੇਸ਼ਾਂ ਦੇ 4,500 ਤੋਂ ਵੱਧ ਬੱਚਿਆਂ ਦੀ ਚੋਣ ਕੀਤੀ ਹੈ। ਇਨ੍ਹਾਂ ਚਾਰ ਵੱਡੇ ਦੇਸ਼ਾਂ ਵਿੱਚ ਅਮਰੀਕਾ, ਫਿਨਲੈਂਡ, ਪੋਲੈਂਡ ਤੇ ਸਪੇਨ ਸ਼ਾਮਲ ਹਨ।ਕੰਪਨੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਟਰਾਇਲ ਦੇ ਪਹਿਲੇ ਪੜਾਅ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਟਰਾਇਲ ਅੱਗੇ ਵਧਾਇਆ ਜਾਵੇਗਾ। ਕੰਪਨੀ ਨੇ ਅੱਗੇ ਕਿਹਾ ਕਿ ਵੈਕਸੀਨ ਟਰਾਇਲ ਲਈ 5 ਤੋਂ 11 ਸਾਲ ਦੀ ਉਮਰ ਤੋਂ ਬੱਚਿਆਂ ਦੀ ਚੋਣ ਦਾ ਕੰਮ ਸ਼ੁਰੂ ਹੋ ਜਾਵੇਗਾ।ਇਨ੍ਹਾਂ ਬੱਚਿਆਂ ਨੂੰ 10 ਮਾਈਕਰੋਗ੍ਰਾਮ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਹ ਖੁਰਾਕ ਬਾਲਗਾਂ ਅਤੇ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਖੁਰਾਕ ਦਾ ਇਕ ਤਿਹਾਈ ਹਿੱਸਾ ਹੈ। ਇਸ ਦੇ ਕੁਝ ਹਫ਼ਤੇ ਬਾਅਦ 6 ਮਹੀਨਿਆਂ ਤੋਂ ਵੱਧ ਉਮਰ ਦੇ ਬੱਚਿਆਂ 'ਤੇ ਵੈਕਸੀਨ ਦਾ ਟਰਾਇਲ ਸ਼ੁ

Read More
Latest

Chetan Cheetah’s battle with Corona, who won even after taking 9 bullets, is crucial for next 24 hours

ਕੀਰਤੀ ਚੱਕਰ ਜੇਤੂ ਸੀਆਰਪੀਐਫ ਕਮਾਂਡੈਂਟ ਚੇਤਨ ਚੀਤਾ ਕੋਰੋਨਾ ਤੇ ਬਲੈਕ ਫੰਗਸ ਵਿਰੁੱਧ ਜੀਵਨ ਦੀ ਲੜਾਈ ਲੜ ਰਿਹਾ ਹੈ। ਉਹ 9 ਦਿਨ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਆਕਸੀਜਨ ਸਪੋਟ 'ਤੇ ਆ ਗਿਆ ਹੈ। ਚਾਰ ਘੰਟਿਆਂ ਦੇ ਵੀਨਿੰਗ ਪ੍ਰੋਟੋਕੋਲ ਤੋਂ ਬਾਅਦ ਵੈਂਟੀਲੇਟਰ ਨੂੰ ਹਟਾਇਆ ਗਿਆ ਹੈ।ਦੱਸ ਦਈਏ ਕਿ ਚੇਤਨ ਚੀਤਾ ਨੂੰ ਕੋਰੋਨਾ ਹੋਣ ਕਰਕੇ ਝੱਜਰ ਦੇ ਪਿੰਡ ਬਦਾਸਾ ਵਿੱਚ ਸਥਿਤ ਏਮਜ਼-2 ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਵਿੱਚ ਦਾਖਲ ਕਰਵਾਇਆ ਗਿਆ ਹੈ। ਚੇਤਨ ਚੀਤਾ ਨੂੰ 9 ਮਈ ਨੂੰ ਇੱਥੇ ਇਲਾਜ ਲਈ ਲਿਆਂਦਾ ਗਿਆ ਸੀ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।ਉਸ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਉਸ ਨੂੰ 31 ਮਈ ਤੋਂ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਹੁਣ 9 ਦਿਨਾਂ ਲਈ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਹੁਣ ਚੇਤਨ ਚੀਤਾ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ ਤੇ ਆਕਸੀਜਨ ਸਪੋਰਟ 'ਤੇ ਪਾ ਦਿੱਤਾ ਗਿਆ ਹੈ।ਉਸ ਦੀ ਦੇਖਭਾਲ ਕਰ ਰਹੇ ਡਾਕਟਰਾਂ ਮੁਤਾਬਕ ਕੈਪਟਨ ਚੀਤਾ ਨੂੰ 50 ਲੀਟਰ ਆਕਸੀਜਨ 'ਤੇ ਰੱਖਿਆ ਗਿਆ ਹੈ। ਦੋ ਤੋਂ ਤਿੰਨ ਦਿਨਾਂ ਬਾਅਦ ਉਨ੍ਹਾਂ ਦੇ ਸਧਾਰਨ ਮਾਸਕ ਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਦ

Read More