World

ਟਰੰਪ ਦੀ ਚੇਤਾਵਨੀ ਤੋਂ ਬਾਅਦ ਮੁੜ ਈਰਾਨ 'ਤੇ ਵੱਡੇ ਹਮਲੇ, ਧਮਾਕਿਆਂ ਨਾਲ ਦਹਿਲਿਆ ਸ਼ਹਿਰ; ਜਵਾਬੀ ਕਾਰਵਾਈ 'ਚ Hormuz ਕੀਤਾ ਬੰਦ

ਅਮਰੀਕਾ-ਈਰਾਨ ਵਿਚਾਲੇ ਤਾਬੜਤੋੜ ਹਮਲੇ ਫਿਰ ਤੇਜ਼ ਹੋ ਗਏ ਹਨ। ਟਰੰਪ ਦੀ ਧਮਕੀ ਤੋਂ ਬਾਅਦ ਅਮਰੀਕਾ ਨੇ ਤਹਿਰਾਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਹੈ। ਈਰਾਨ ਨੇ ਅਮਰੀਕੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਕਾਰਵਾਈ ਕੀਤੀ ਹੈ।

Vaidban Ad

ਅਪਾਚੇ ਹੈਲੀਕਾਪਟਰ ਨੂੰ ਡੇਗਣ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਕਾਰ ਫਿਰ ਜੰਗ ਛਿੜ ਗਈ ਹੈ। ਲਗਾਤਾਰ ਦੂਜੇ ਦਿਨ ਅਮਰੀਕਾ ਨੇ ਕਈ ਈਰਾਨੀ ਠਿਕਾਣਿਆਂ 'ਤੇ ਹਮਲਾ ਕੀਤਾ ਹੈ ਅਤੇ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਤਹਿਰਾਨ ਨੇ ਵੀ ਅਮਰੀਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਡੋਨਾਲਡ ਟਰੰਪ ਨੇ ਬੁੱਧਵਾਰ (10 ਜੂਨ) ਨੂੰ ਸਿੱਧੀ ਚੇਤਾਵਨੀ ਜਾਰੀ ਕੀਤੀ ਕਿ ਈਰਾਨ ਵਿਰੁੱਧ ਹੋਰ ਤੇਜ਼ ਹਮਲੇ ਕੀਤੇ ਜਾਣਗੇ।

us-iran-war-donald-trump-warning-us-military-attack-on-iran-tehran-closed-strait-of-hormuz-middle-east-crisis ਟਰੰਪ ਦੀ ਚੇਤਾਵਨੀ ਤੋਂ ਬਾਅਦ ਮੁੜ ਈਰਾਨ 'ਤੇ ਵੱਡੇ ਹਮਲੇ, ਧਮਾਕਿਆਂ ਨਾਲ ਦਹਿਲਿਆ ਸ਼ਹਿਰ; ਜਵਾਬੀ ਕਾਰਵਾਈ 'ਚ Hormuz ਕੀਤਾ ਬੰਦ

ਟਰੰਪ ਦੀ ਚੇਤਾਵਨੀ ਤੋਂ ਬਾਅਦ ਅਮਰੀਕਾ ਨੇ ਈਰਾਨ ਦੇ ਕਈ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਵਿੱਚ ਪੱਛਮੀ ਤਹਿਰਾਨ, ਫਾਰਸ ਪ੍ਰਾਂਤ, ਬੰਦਰ ਅੱਬਾਸ ਅਤੇ ਕੇਸ਼ਮ ਸ਼ਾਮਲ ਹਨ। ਅਮਰੀਕਾ ਨੇ ਗੋਰਗਨ, ਸਿਰਕੀ ਅਤੇ ਮੀਨਾਬ ਸਮੇਤ ਹੋਰ ਸ਼ਹਿਰਾਂ 'ਤੇ ਵੀ ਹਮਲਾ ਕੀਤਾ ਹੈ। ਹਮਲਿਆਂ ਤੋਂ ਬਾਅਦ, ਪੱਛਮੀ ਤਹਿਰਾਨ ਅਤੇ ਫਾਰਸ ਪ੍ਰਾਂਤ ਵਿੱਚ ਏਅਪ ਡਿਫੈਂਸ ਸਿਸਟਮ ਐਕਟਿਵ ਕਰ ਦਿੱਤਾ ਗਿਆ ਹੈ।

ਅਮਰੀਕੀ ਸੈਂਟਰਲ ਕਮਾਂਡ ਨੇ ਸੋਸ਼ਲ ਮੀਡੀਆ ਪੋਸਟ ‘ਚ ਕਿਹਾ "ਕਮਾਂਡਰ ਇਨ ਚੀਫ਼ ਦੇ ਨਿਰਦੇਸ਼ਾਂ 'ਤੇ ਅੱਜ (10 ਜੂਨ) ਸ਼ਾਮ 5:15 ਵਜੇ ਪੂਰਬੀ ਸਮੇਂ ਦੇ ਅਨੁਸਾਰ ਈਰਾਨ ਵਿੱਚ ਕਈ ਟਿਕਾਣਿਆਂ 'ਤੇ ਵਾਧੂ ਸਵੈ-ਰੱਖਿਆ ਹਮਲੇ ਸ਼ੁਰੂ ਕਰ ਦਿੱਤੇ ਗਏ ।" ਇਹ ਹਮਲੇ ਈਰਾਨ ਦੇ ਹਮਲੇ ਦੇ ਜਵਾਬ ਵਿੱਚ ਕੀਤੇ ਗਏ ਸਨ। ਦੱਖਣੀ ਈਰਾਨੀ ਸ਼ਹਿਰ ਬੰਦਰ ਅੱਬਾਸ ਵਿੱਚ ਧਮਾਕੇ ਦੀਆਂ ਅਵਾਜ਼ਾਂ ਸੁਣੀਆਂ, ਜੋ ਕਿ ਹੋਰਮੁਜ਼ ਜਲਡਮਰੂ ਦੇ ਨੇੜੇ ਸਥਿਤ ਹੈ।

ਟਰੰਨ ਨੇ ਦਿੱਤੀ ਸੀ ਚੇਤਾਵਨੀ

ਟਰੰਪ ਨੇ ਪਹਿਲਾਂ ਕਿਹਾ ਸੀ, "ਅਸੀਂ ਅੱਜ ਉਨ੍ਹਾਂ 'ਤੇ ਫਿਰ ਸਖ਼ਤ ਹਮਲਾ ਕਰਾਂਗੇ।" ਉਨ੍ਹਾਂ ਨੇ ਤਹਿਰਾਨ ਵੱਲੋਂ ਅਮਰੀਕੀ ਸ਼ਾਂਤੀ ਪ੍ਰਸਤਾਵ ਨਾਲ ਸਹਿਮਤ ਹੋਣ ਤੋਂ ਇਨਕਾਰ ਕਰਨ 'ਤੇ ਨਿਰਾਸ਼ਾ ਜ਼ਾਹਰ ਕੀਤੀ ਸੀ। ਟਰੰਪ ਦੇ ਯੁੱਧ ਸਕੱਤਰ, ਪੀਟ ਹੇਗਸੇਥ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਅਮਰੀਕਾ ਈਰਾਨ ਵਿੱਚ "ਮੁੱਖ ਨਿਸ਼ਾਨਿਆਂ" 'ਤੇ ਬੰਬਾਰੀ ਕਰੇਗਾ। ਅਮਰੀਕੀ ਰਾਸ਼ਟਰਪਤੀ ਨੇ ਬੁੱਧਵਾਰ (10 ਜੂਨ) ਨੂੰ ਟਰੂਥ ਸੋਸ਼ਲ 'ਤੇ ਇੱਕ ਸਖ਼ਤ ਮੈਸੇਜ ਵੀ ਜਾਰੀ ਕੀਤਾ ਸੀ। ਉਨ੍ਹਾਂ ਲਿਖਿਆ, "ਈਰਾਨ ਨੇ ਸਮਝੌਤੇ 'ਤੇ ਗੱਲਬਾਤ ਕਰਨ ਵਿੱਚ ਬਹੁਤ ਜ਼ਿਆਦਾ ਸਮਾਂ ਗੁਆ ਦਿੱਤਾ ਹੈ ਅਤੇ ਹੁਣ ਉਸਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।"

ਈਰਾਨ ਨੇ ਵੀ ਅਮਰੀਕੀ ਹਮਲੇ ਦੇ ਜਵਾਬ ਵਿੱਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਈਰਾਨ ਦੀ ਆਈਆਰਜੀਸੀ ਨੇ ਕਿਹਾ ਕਿ ਉਸਨੇ ਅਮਰੀਕੀ ਹਮਲਿਆਂ ਦੇ ਜਵਾਬ ਵਿੱਚ ਕੁਵੈਤ ਵਿੱਚ ਅਲੀ ਅਲ-ਸਲੇਮ ਅਤੇ ਅਹਿਮਦ ਅਲ-ਜਾਬਰ ਬੇਸ ਅਤੇ ਬਹਿਰੀਨ ਵਿੱਚ ਸ਼ੇਖ ਈਸਾ ਏਅਰ ਬੇਸ ਸਮੇਤ 18 ਮੁੱਖ ਅਮਰੀਕੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ, ਅਮਰੀਕੀ ਹਮਲੇ ਤੋਂ ਬਾਅਦ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਆਈਆਰਜੀਸੀ ਨੇ ਉੱਥੋਂ ਜਾ ਰਹੇ ਦੋ ਜਹਾਜ਼ਾਂ 'ਤੇ ਹਮਲਾ ਕੀਤਾ ਹੈ।


Comments