ਬਲਾਕ ਖਮਾਣੋ ਦੇ ਪਿੰਡ ਧਿਆਨੂੰ ਮਾਜਰਾ ਦੇ ਲੋਕਾਂ ਨੇ ਚੁਣਿਆ ਪੜ੍ਹਿਆ ਲਿਖਿਆ ਵਕੀਲ ਸਰਬ ਸੰਮਤੀ ਨਾਲ ਸਰਪੰਚ

ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਮਹਿੰਦਰ ਸਿੰਘ ਜੀ ਦਾ ਜਨਮ ਸਥਾਨ ਪਿੰਡ ਧਿਆਨੂ ਮਾਜਰਾ
Fatehgarh Sahib ਦੀ ਬਲਾਕ ਖਮਾਣੋ ਦੇ ਪਿੰਡ ਧਿਆਨੂੰ ਮਾਜਰਾ ਦੇ ਲੋਕਾਂ ਨੇ ਸਰਬ ਸੰਮਤੀ ਨਾਲ ਇੱਕ ਪੜ੍ਹਿਆ ਲਿਖਿਆ ਨੌਜਵਾਨ ਜੋ ਪੇਸ਼ ਵਜੋਂ ਵਕੀਲ ਹੈ ਪਿੰਡ ਦਾ ਸਰਪੰਚ ਚੁਣ ਲਿਆ ਏ ਚਰਨਜੀਤ ਸਿੱਧੂ ਇੱਕ ਪੜ੍ਹੇ ਲਿਖੇ ਨੌਜਵਾਨ ਹਨ ਜੋ ਬਾਰ ਐਸੋੀਏਸ਼ਨ ਖਮਾਣੋਂ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਸਿੱਧੂ ਨੇ ਪਿੰਡ ਵਾਸੀਆਂ ਦਾ ਉਹਨਾਂ ਉੱਤੇ ਇਹਨਾਂ ਵਿਸ਼ਵਾਸ ਜਿਤਾਉਣ ਲਈ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਆਖਿਆ ਕਿ ਉਹ ਪਿੰਡ ਦੀ ਸਰਬ ਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ ਅਤੇ ਤਨ ਦੇਹੀ ਨਾਲ ਪੰਜ ਸਾਲ ਮਿਹਨਤ ਕਰਨਗੇ ਇਸੇ ਮੌਕੇ ਦੇ ਉੱਤੇ ਬਾਕੀ ਪੰਚਾਇਤ ਮੈਂਬਰ ਵੀ ਸਰਮ ਸੰਮਤੀ ਨਾਲ ਚੁਣੇ ਗਏ ਜਿਨਾਂ ਦੇ ਵਿੱਚ ਬਲਦੇਵ ਸਿੰਘ ਪੰਚ ਨਿਰਮਲ ਸਿੰਘ ਪੰਚ ਸੁਰਜੀਤ ਕੌਰ ਪੰਚ ਪ੍ਰੀਤਮ ਸਿੰਘ ਪੰਚ ਅਤੇ ਗੁਰਮੀਤ ਕੌਰ ਪੰਚ ਚੁਣੇ ਗਏ ਇਸ ਮੌਕੇ ਤੇ ਇਕੱਤਰ ਹੋਏ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਚਰਨਜੀਤ ਸਿੰਘ ਸਿੱਧੂ ਸਮੇਤ ਸਾਰੇ ਪੰਚਾਂ ਦੇ ਸਿਰ ਭਾਉ ਪਾ ਕੇ ਸਰਬੱਤ ਦੇ ਭਲੇ ਦੀ ਅਤੇ ਚੜਦੀ ਕਲਾ ਦੀ ਅਰਦਾਸ ਕੀਤੀ

Comments

No comments yet. Why don’t you start the discussion?

Leave a Reply

Your email address will not be published. Required fields are marked *