Punjab • India

Punjab News Network

Home / Politics / item

Politics

2 ਮਿੰਟਾਂ ''ਚ ਖ਼ਤਮ ਕਰ ਸਕਦੇ ਹਾਂ ਈਰਾਨ, ਟਰੰਪ ਦੀ ਸਿੱਧੀ ਚਿਤਾਵਨੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਨਾਲ ਜਾਰੀ ਜੰਗ ਦੇ ਦਰਮਿਆਨ ਇੱਕ ਵੱਡਾ ਅਤੇ ਹਲਚਲ ਪੈਦਾ ਕਰਨ ਵਾਲਾ ਬਿਆਨ ਦਿੱਤਾ ਹੈ। ਵ੍ਹਾਈਟ ਹਾਊਸ ਵਿੱਚ ਜਾਪਾਨ ਦੀ ਮਹਿਲਾ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਟਰੰਪ ਨੇ ਸਾਫ਼ ਕੀਤਾ ਕਿ ਉਹ ਈਰਾਨ ਵਿੱਚ ਆਪਣੀ ਫੌਜ ਨਹੀਂ ਭੇਜਣਗੇ, ਪਰ ਨਾਲ ਹੀ ਉਨ੍ਹਾਂ ਨੇ ਅਜਿਹੀ ਧਮਕੀ ਦਿੱਤੀ ਜਿਸ ਨੇ ਪੂਰੀ ਦੁਨੀਆ ਦਾ ਧਿਆਨ ਖਿੱਚ ਲਿਆ ਹੈ। ਟਰੰਪ ਨੇ ਕਿਹਾ, “ਅਸੀਂ ਦੋ ਮਿੰਟਾਂ ਵਿੱਚ ਈਰਾਨ ਨੂੰ ਖ਼ਤਮ ਕਰ ਸਕਦੇ ਹਾਂ”।

ਜਦੋਂ ਰਾਸ਼ਟਰਪਤੀ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਅਮਰੀਕਾ ਈਰਾਨ ਵਿੱਚ ਆਪਣੀ ਫੌਜ ਭੇਜੇਗਾ, ਤਾਂ ਉਨ੍ਹਾਂ ਨੇ ਸਪੱਸ਼ਟ ਜਵਾਬ ਦਿੰਦਿਆਂ ਕਿਹਾ ਕਿ ਉਹ ਕਿਤੇ ਵੀ ਫੌਜ ਨਹੀਂ ਭੇਜ ਰਹੇ। ਟਰੰਪ ਨੇ ਈਰਾਨ ਨੂੰ ਦੁਨੀਆ ਲਈ ਇੱਕ ਗੰਭੀਰ ਖ਼ਤਰਾ ਦੱਸਿਆ ਅਤੇ ਕਿਹਾ ਕਿ ਜੇਕਰ ਅਮਰੀਕਾ ਚਾਹੇ ਤਾਂ ਉਹ ਜਦੋਂ ਮਰਜ਼ੀ ਈਰਾਨ ਦੇ ਖਾਰਗ ਆਈਲੈਂਡ (Kharg Island) 'ਤੇ ਕਬਜ਼ਾ ਕਰ ਸਕਦਾ ਹੈ। ਉਨ੍ਹਾਂ ਮੁਤਾਬਕ, ਜਦੋਂ ਇਹ ਸਭ ਖ਼ਤਮ ਹੋ ਜਾਵੇਗਾ ਤਾਂ ਦੁਨੀਆ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੋਵੇਗੀ।

ਕੀਮਤਾਂ 'ਤੇ ਕਾਬੂ ਰੱਖਣਾ ਮੁੱਖ ਟੀਚਾ
ਰਾਸ਼ਟਰਪਤੀ ਟਰੰਪ ਨੇ ਆਰਥਿਕ ਪੱਖ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਚੀਜ਼ਾਂ ਦੀਆਂ ਕੀਮਤਾਂ ਨੂੰ ਘੱਟ ਰੱਖਣਾ ਹੈ। ਉਨ੍ਹਾਂ ਯਾਦ ਕਰਵਾਇਆ ਕਿ ਪਹਿਲਾਂ ਅਮਰੀਕੀ ਅਰਥਵਿਵਸਥਾ ਬਹੁਤ ਵਧੀਆ ਸੀ ਅਤੇ ਤੇਲ ਦੀਆਂ ਕੀਮਤਾਂ ਵੀ ਘੱਟ ਸਨ। ਉਨ੍ਹਾਂ ਕਿਹਾ ਕਿ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਜੋ ਵੀ ਜ਼ਰੂਰੀ ਕਦਮ ਹੋਣਗੇ, ਉਹ ਚੁੱਕੇ ਜਾਣਗੇ।

ਜਾਪਾਨੀ ਪ੍ਰਧਾਨ ਮੰਤਰੀ ਨੇ ਕੀਤੀ ਟਰੰਪ ਦੀ ਸ਼ਲਾਘਾ
ਜਾਪਾਨ ਦੀ ਪ੍ਰਧਾਨ ਮੰਤਰੀ ਨੇ ਵੀ ਟਰੰਪ ਦੇ ਵਿਚਾਰਾਂ ਨਾਲ ਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੂਰੀ ਦੁਨੀਆ ਇੱਕ ਗੰਭੀਰ ਸੁਰੱਖਿਆ ਮਾਹੌਲ ਦਾ ਸਾਹਮਣਾ ਕਰ ਰਹੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਿਰਫ਼ ਡੋਨਾਲਡ ਟਰੰਪ ਹੀ ਪੂਰੀ ਦੁਨੀਆ ਵਿੱਚ ਸ਼ਾਂਤੀ ਲਿਆ ਸਕਦੇ ਹਨ। ਉਨ੍ਹਾਂ ਨੇ ਈਰਾਨ ਵੱਲੋਂ ਗੁਆਂਢੀ ਇਲਾਕਿਆਂ 'ਤੇ ਹਮਲੇ ਕਰਨ ਅਤੇ ਹੋਰਮੁਜ਼ (Hormuz) ਜਲਡਮਰੂ ਨੂੰ ਬੰਦ ਕਰਨ ਦੀ ਨਿਦਾ ਕੀਤੀ ਅਤੇ ਸਾਫ਼ ਕਿਹਾ ਕਿ ਈਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

FacebookWhatsAppX

Related News

Comments