ਇਕ ਮਹਾਨ ਬਾਗ਼ੀ ਦੀ ਕਹਾਣੀ, ਸੁੱਚਾ ਸੂਰਮਾ, ਜੋ ਇਸ ਸਤੰਬਰ ਵਿੱਚ ਥੀਏਟਰ ਰਿਲੀਜ਼ ਲਈ ਤਿਆਰ ਹੋ ਰਹੀ ਹੈ!

ਵੱਡੀ ਸਕ੍ਰੀਨ ‘ਤੇ ਸੁੱਚਾ ਸੂਰਮਾ ਨੂੰ ਦੇਖਣ ਲਈ ਤਿਆਰ ਹੋ ਜਾਓ Story of a legendary rebel, Sucha Soorma, gearing up for a theatrical release this September!

ਸਾਗਾ ਸਟੂਡੀਓਜ਼, ਪੰਜਾਬ ਦਾ ਇੱਕ ਵੱਡਾ ਪ੍ਰੋਡਕਸ਼ਨ ਸਟੂਡੀਓ, ਜੋ ਐਕਸਪੇਰਿਮੇਂਟਲ ਫ਼ਿਲਮਾਂ ਅਤੇ ਕਹਾਣੀਆਂ ਨੂੰ ਵਿਸ਼ਵ ਭਰ ਦੇ ਦਰਸ਼ਕਾਂ ਲਈ ਲਿਆਉਣ ਲਈ ਜਾਣਿਆ ਜਾਂਦਾ ਹੈ। ਇੱਕ ਅਜਿਹੀ ਫ਼ਿਲਮ, ਜਿਸਦਾ ਨਾਂ ਸੁਚਾ ਸੂਰਮਾ ਹੈ, ਸਾਗਾ ਸਟੂਡੀਓਜ਼ ਦੇ ਅਫੀਸ਼ਲ ਹੈਂਡਲਾਂ ‘ਤੇ ਐਲਾਨ ਕੀਤਾ ਗਿਆ ਹੈ। ਸਾਗਾ ਸਟੂਡੀਓਜ਼ ਅਤੇ ਸੇਵਨ ਕਲਰਜ਼ ਇਸ ਫ਼ਿਲਮ ਨੂੰ ਇਕੱਠੇ ਪੇਸ਼ ਕਰ ਰਹੇ ਹਨ, ਅਤੇ ਇਸਦਾ ਸ਼ਾਨਦਾਰ ਮੋਸ਼ਨ ਪੋਸਟਰ ਅੱਜ ਜਾਰੀ ਕੀਤਾ ਗਿਆ ਹੈ, ਜੋ ਬਹੁਤ ਹੀ ਦਿਲਚਸਪ ਤੇ ਦਿਲ-ਖਿਚਵਾਂ ਲੱਗਦਾ ਹੈ। ਫ਼ਿਲਮ ਦੀ ਥੀਮ ਸਾਊਂਡ ਅਜਿਹਾ ਹੈ ਜਿਸਨੂੰ ਸਿਰਫ਼ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਬਹੁਤ ਹੀ ਵਡੇ ਬਜਟ ਤੇ ਵਡੇ ਪੱਧਰ ਫ਼ਿਲਮ ਦੀ ਨੂੰ ਇੱਕ ਥੀਏਟਰ ਵਿੱਚ ਹੀ ਅਨੁਭਵ ਕੀਤਾ ਜਾ ਸਕਦਾ ਹੈ।

ਇਸ ਫ਼ਿਲਮ ਦੇ ਮੁੱਖ ਕਿਰਦਾਰ ਨੂੰ ਕੋਈ ਹੋਰ ਨਹੀਂ ਬਲਕਿ ਪੰਜਾਬੀ ਲਿਵਿੰਗ ਲੇਜੈਂਡ ਬੱਬੂ ਮਾਨ ਦੁਆਰਾ ਨਿਭਾਇਆ ਜਾ ਰਿਹਾ ਹੈ। ਬੱਬੂ ਮਾਨ ਤੋਂ  ਇਲਾਵਾ, ਦਰਸ਼ਕ ਸਮੇਕਸ਼ਾ ਔਸਵਾਲ, ਸੁਵਿੰਦਰ ਵਿਕੀ, ਸਰਬਜੀਤ ਚੀਮਾ ਅਤੇ ਜਗਜੀਤ ਬਾਜਵਾ ਨੂੰ ਮਹੱਤਵਪੂਰਨ ਭੂਮਿਕਾਵਾਂ ਵਿੱਚ ਦੇਖਣਗੇ।

ਸੁਚਾ ਸੂਰਮਾ ਇੱਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ, ਜੋ ਇੱਕ ਸਦੀ ਤੋਂ ਵੱਧ ਪੁਰਾਣੀ  ਹੈ, ਜੋ ਆਪਣੇ ਭਰਾ ਘਰ ਦੀ ਮਰਿਆਦਾ ਅਤੇ ਪਰਿਵਾਰ ਦੀ ਇਜ਼ਤ ਲਈ ਆਪਣੀ ਭਾਬੀ ਬਲਬੀਰ ਕੌਰ ਅਤੇ ਆਪਣੇ ਦੋਸਤ ਘੁੱਕਰ ਨੂੰ ਮਾਰਨ ਦੀ ਘਟਨਾ ਲਈ ਜਾਣਿਆ ਜਾਂਦਾ ਹੈ। ਬਾਅਦ ਵਿੱਚ ਉਹ ਡਾਕੂ ਬਣ ਗਿਆ ਸੀ, ਉਸਨੂੰ ਫਾਂਸੀ ਦੇ ਕੇ ਮਾਰ ਦਿੱਤਾ ਗਿਆ ਸੀ।

ਫ਼ਿਲਮ ਦੇ ਸੰਵਾਦ ਗੁਰਪ੍ਰੀਤ ਰਟੌਲ ਨੇ ਲਿਖੇ ਹਨ ਅਤੇ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ। ਫ਼ਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਫਿਸ਼ੀਅਲ ਹੈਂਡਲਾਂ ‘ਤੇ ਜਾਰੀ ਕੀਤਾ ਜਾਵੇਗਾ। ਇਹ ਫ਼ਿਲਮ 20 ਸਤੰਬਰ, 2024 ਨੂੰ ਦੁਨੀਆ ਭਰ ਦੇ ਥੀਏਟਰਾਂ ਵਿੱਚ ਰਿਲੀਜ਼ ਕਰਨ ਲਈ ਤਿਆਰ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *