World

Trump, Iran agree to two-week ceasefire after threat of massive attacks

ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਭਿਆਨਕ ਤਣਾਅ ਦੇ ਵਿਚਕਾਰ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਚਾਨਕ ਆਪਣਾ ਰੁਖ਼ ਬਦਲਦੇ ਹੋਏ ਫਿਲਹਾਲ ਈਰਾਨ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਨੂੰ ਰੋਕਣ ਦਾ ਐਲਾਨ ਕਰ ਦਿੱਤਾ ਹੈ। ਇਸ ਫੈਸਲੇ ਨਾਲ ਖੇਤਰ ਵਿੱਚ ਕੂਟਨੀਤਕ ਗੱਲਬਾਤ ਲਈ ਇੱਕ ਨਵਾਂ ਰਸਤਾ ਖੁੱਲ੍ਹਦਾ ਨਜ਼ਰ ਆ ਰਿਹਾ ਹੈ।

Vaidban Ad

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' (Truth Social) 'ਤੇ ਇੱਕ ਪੋਸਟ ਸਾਂਝੀ ਕਰਦਿਆਂ ਇਸ ਜੰਗਬੰਦੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਲਿਖਿਆ, "ਮੈਂ ਦੋ ਹਫ਼ਤਿਆਂ ਲਈ ਈਰਾਨ 'ਤੇ ਬੰਬਾਰੀ ਅਤੇ ਹਮਲੇ ਮੁਲਤਵੀ ਕਰਨ ਲਈ ਸਹਿਮਤ ਹਾਂ"। ਟਰੰਪ ਨੇ ਇਸ ਕਦਮ ਨੂੰ ਇੱਕ ਵਿਆਪਕ ਜੰਗਬੰਦੀ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ।

ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਦੇ ਬੱਦਲ ਮੰਡਰਾ ਰਹੇ ਸਨ ਅਤੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਸਨ। ਪਰ ਟਰੰਪ ਦੇ ਇਸ ਤਾਜ਼ਾ ਫੈਸਲੇ ਨੇ ਫਿਲਹਾਲ ਜੰਗ ਦੇ ਖ਼ਤਰੇ ਨੂੰ ਟਾਲ ਦਿੱਤਾ ਹੈ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਇਨ੍ਹਾਂ ਦੋ ਹਫ਼ਤਿਆਂ ਦੇ ਸਮੇਂ ਦੌਰਾਨ ਕੂਟਨੀਤਕ ਚੈਨਲਾਂ ਰਾਹੀਂ ਕੋਈ ਸਥਾਈ ਹੱਲ ਕੱਢਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਹ ਵਿਵਾਦ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਹਮਲਿਆਂ ਅਤੇ ਉਸ ਤੋਂ ਬਾਅਦ ਪੈਦਾ ਹੋਏ ਖੇਤਰੀ ਸੰਘਰਸ਼ ਕਾਰਨ ਵਧਿਆ ਸੀ। ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਕੀ ਇਹ 14 ਦਿਨਾਂ ਦੀ ਜੰਗਬੰਦੀ ਇੱਕ ਸਥਾਈ ਸ਼ਾਂਤੀ ਸਮਝੌਤੇ ਵਿੱਚ ਬਦਲ ਸਕੇਗੀ ਜਾਂ ਨਹੀਂ।

Comments