World

SpaceX ਦੇ ਸ਼ੇਅਰ ਨੇ ਭਰੀ ਉਡਾਣ, ਮਸਕ ਦੀ ਦੌਲਤ ਹੋਈ 1 ਟ੍ਰਿਲੀਅਨ ਡਾਲਰ ਦੇ ਪਾਰ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਵਿੱਤੀ ਜਗਤ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਉਹ 1.1 ਟ੍ਰਿਲੀਅਨ ਡਾਲਰ ਦੀ ਨੈੱਟਵਰਥ (ਕੁੱਲ ਜਾਇਦਾਦ) ਦੇ ਨਾਲ ਦੁਨੀਆ ਦੇ ਪਹਿਲੇ ‘ਟ੍ਰਿਲੀਅਨੇਅਰ’ ਬਣ ਗਏ ਹਨ। ਮਸਕ ਦੀ ਦੌਲਤ ਵਿੱਚ ਇਹ ਵੱਡਾ ਉਛਾਲ ਉਨ੍ਹਾਂ ਦੀ ਪੁਲਾੜ ਖੋਜ ਕੰਪਨੀ ਸਪੇਸਐਕਸ (SpaceX) ਦੇ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਹੋਏ ਧਮਾਕੇਦਾਰ ਆਈਪੀਓ (IPO) ਤੋਂ ਬਾਅਦ ਆਇਆ ਹੈ।

Vaidban Ad


ਸਪੇਸਐਕਸ ਨੇ ਨੈਸਡੈਕ (Nasdaq) ‘ਤੇ 'SPCX' ਟਿਕਰ ਸਿੰਬਲ ਦੇ ਨਾਲ ਲਿਸਟ ਹੋ ਕੇ ਇਤਿਹਾਸ ਰਚਿਆ ਹੈ, ਜੋ ਕਿ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੀਓ ਸਾਬਤ ਹੋਇਆ ਹੈ। ਇਸ ਆਈਪੀਓ ਰਾਹੀਂ ਕੰਪਨੀ ਨੇ 75 ਅਰਬ ਡਾਲਰ ਜੁਟਾਏ ਹਨ, ਜਿਸ ਨਾਲ ਇਸ ਨੇ ਸਾਲ 2019 ਵਿੱਚ ਸਾਉਦੀ ਅਰਾਮਕੋ (Saudi Aramco) ਵੱਲੋਂ ਬਣਾਇਆ 29 ਅਰਬ ਡਾਲਰ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਲਿਸਟਿੰਗ ਦੇ ਨਾਲ ਹੀ ਸਪੇਸਐਕਸ ਦੀ ਕੁੱਲ ਮਾਰਕੀਟ ਵੈਲਯੂਏਸ਼ਨ 1.75 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ ਹੈ।

SpaceX ਦੇ ਸ਼ੇਅਰ ਨੇ ਭਰੀ ਉਡਾਣ, ਮਸਕ ਦੀ ਦੌਲਤ ਹੋਈ 1 ਟ੍ਰਿਲੀਅਨ ਡਾਲਰ ਦੇ ਪਾਰ

ਐਲਨ ਮਸਕ ਦੀ ਦੌਲਤ ਹੁਣ ਦੁਨੀਆ ਦੇ ਕਈ ਵਿਕਸਿਤ ਦੇਸ਼ਾਂ ਦੀ ਕੁੱਲ ਘਰੇਲੂ ਉਪਜ (GDP) ਤੋਂ ਵੀ ਜ਼ਿਆਦਾ ਹੋ ਚੁੱਕੀ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਦੇ ਅੰਕੜਿਆਂ ਅਨੁਸਾਰ ਤਾਇਵਾਨ ਦੀ ਆਰਥਿਕਤਾ ਦੀ ਕੀਮਤ ਲਗਭਗ 976.7 ਅਰਬ ਡਾਲਰ ਹੈ। ਆਇਰਲੈਂਡ ਦੀ ਜੀਡੀਪੀ 779 ਅਰਬ ਡਾਲਰ ਹੈ। ਇਜ਼ਰਾਈਲ ਦੀ ਜੀਡੀਪੀ 719 ਅਰਬ ਡਾਲਰ ਹੈ। ਹੁਣ ਐਲਨ ਮਸਕ ਇਕੱਲੇ ਹੀ ਇਨ੍ਹਾਂ ਸਾਰੇ ਦੇਸ਼ਾਂ ਦੀ ਵਿਅਕਤੀਗਤ ਜੀਡੀਪੀ ਨਾਲੋਂ ਵਧੇਰੇ ਅਮੀਰ ਹਨ।

ਰਿਪੋਰਟਾਂ ਅਨੁਸਾਰ, ਸਪੇਸਐਕਸ ਦੇ ਸ਼ੇਅਰਾਂ ਦੀ ਮੰਗ ਉਮੀਦ ਨਾਲੋਂ ਚਾਰ ਗੁਣਾ ਵੱਧ ਸੀ, ਜਿਸ ਵਿੱਚ ਨਿਵੇਸ਼ਕਾਂ ਨੇ 250 ਤੋਂ 300 ਅਰਬ ਡਾਲਰ ਦੇ ਸ਼ੇਅਰ ਖਰੀਦਣ ਦੀ ਇੱਛਾ ਜਤਾਈ ਸੀ। ਕੰਪਨੀ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਆਈਪੀਓ ਦਾ 30 ਫ਼ੀਸਦੀ ਹਿੱਸਾ ਆਮ (ਰਿਟੇਲ) ਨਿਵੇਸ਼ਕਾਂ ਲਈ ਰਾਖਵਾਂ ਰੱਖਿਆ ਸੀ। ਸਪੇਸਐਕਸ ਵਿੱਚ ਮਸਕ ਦੀ ਆਪਣੀ ਹਿੱਸੇਦਾਰੀ ਦੀ ਕੀਮਤ ਲਗਭਗ 866 ਅਰਬ ਡਾਲਰ ਹੈ, ਜਿਸ ਵਿੱਚ ਟੇਸਲਾ ਅਤੇ ਹੋਰ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਜੋੜ ਕੇ ਉਨ੍ਹਾਂ ਦੀ ਕੁੱਲ ਦੌਲਤ 1.1 ਟ੍ਰਿਲੀਅਨ ਡਾਲਰ ਬਣਦੀ ਹੈ।


Comments