ਓਧਰ, ਇਰਾਨ ਨੇ ਟਰੰਪ ਦੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਇਸਮਾਈਲ ਬਘਈ ਨੇ ਕਿਹਾ ਕਿ ਸ਼ਾਂਤੀ ਸਮਝੌਤੇ ’ਤੇ ਅਜੇ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ ਹੈ। ਇਸ ਤੋਂ ਪਹਿਲਾਂ ਟਰੰਪ ਨੇ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਨੇ ਨਵੀਂ ਡੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਰਾਨ ਨਾਲ ਸ਼ਾਂਤੀ ਸਮਝੌਤੇ ’ਤੇ ਇਸੇ ਹਫ਼ਤੇ ਯੂਰਪ ’ਚ ਦਸਤਖ਼ਤ ਹੋ ਸਕਦੇ ਹਨ। ਜੇਕਰ ਸਭ ਕੁਝ ਠੀਕ ਰਿਹਾ ਤਾਂ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਵੀ ਇਸ ’ਚ ਸ਼ਾਮਲ ਹੋਣਗੇ।

ਭਾਰਤੀ ਜਹਾਜ਼ਾਂ ’ਤੇ ਡਰੋਨ ਹਮਲੇ ਬਿਲਕੁਲ ਬਰਦਾਸ਼ਤ ਨਹੀਂ
ਟਰੰਪ ਨੇ ਇਰਾਨ ਦੀ ਇਕ ਹੋਰ ਵੱਡੀ ਹਰਕਤ ਦਾ ਖੁਲਾਸਾ ਕੀਤਾ ਹੈ। ਬੀਤੀ ਰਾਤ ਇਰਾਨ ਨੇ ਹੋਰਮੁਜ਼ ਸਟ੍ਰੇਟ ਤੋਂ ਨਿਕਲ ਰਹੇ ਭਾਰਤੀ ਜਹਾਜ਼ਾਂ ’ਤੇ ਡਰੋਨ ਨਾਲ ਹਮਲਾ ਕੀਤਾ ਸੀ। ਹਾਲਾਂਕਿ, ਇਸ ਡਰੋਨ ਹਮਲੇ ਨੂੰ ਪੂਰੀ ਤਰ੍ਹਾਂ ਨਾਲ ਨਾਕਾਮ ਕਰ ਦਿੱਤਾ ਗਿਆ। ਟਰੰਪ ਨੇ ਇਰਾਨ ਦੀ ਇਸ ਫੌਜੀ ਕਾਰਵਾਈ ’ਤੇ ਸਖ਼ਤ ਰੁਖ ਅਪਣਾਇਆ ਹੈ। ਉਨ੍ਹਾਂ ਨੇ ਸਪੱਸ਼ਟ ਲਹਿਜੇ ’ਚ ਕਿਹਾ ਕਿ ਭਾਰਤੀ ਜਹਾਜ਼ਾਂ ’ਤੇ ਇਹ ਡਰੋਨ ਹਮਲਾ ਪੂਰੀ ਤਰ੍ਹਾਂ ਨਾ-ਸਵੀਕਾਰਨਯੋਗ ਹੈ। ਅਮਰੀਕਾ ਇਸ ਤਰ੍ਹਾਂ ਦੀ ਕਿਸੇ ਵੀ ਹਰਕਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ।