Weather

ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿਚ ਅੱਜ ਮੀਂਹ ਸੰਬੰਧੀ ਯੈਲੋ ਅਲਰਟ ਜਾਰੀ

aman 19 Jun 2026, 12:11 PM


ਹਾਲਾਂਕਿ ਚੰਡੀਗੜ੍ਹ ਵਿਚ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗੀ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਬੁੱਧਵਾਰ ਦੇ ਮੁਕਾਬਲੇ 1.2 ਡਿਗਰੀ ਵਧਿਆ, ਜਿਸ ਨਾਲ ਇਹ ਆਮ ਦੇ ਨੇੜੇ ਆ ਗਿਆ।

ਬਠਿੰਡਾ ਵਿਚ ਸਭ ਤੋਂ ਵੱਧ ਤਾਪਮਾਨ 42.2 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 39.2 ਡਿਗਰੀ ਦਰਜ ਕੀਤਾ ਗਿਆ। 22 ਜੂਨ ਤੱਕ ਗਰਜ ਅਤੇ ਮੀਂਹ ਜਾਰੀ ਰਹਿਣ ਦੀ ਉਮੀਦ ਹੈ।

ਜਿਵੇਂ-ਜਿਵੇਂ ਪੰਜਾਬ ਵਿਚ ਗਰਮੀ ਵਧਦੀ ਜਾ ਰਹੀ ਹੈ, ਬਿਜਲੀ ਦੀ ਮੰਗ ਵਿਚ ਕਾਫ਼ੀ ਵਾਧਾ ਹੋਇਆ ਹੈ। ਸ਼ਾਮ ਤੱਕ ਇਹ 13,290 ਮੈਗਾਵਾਟ ਤੱਕ ਪਹੁੰਚ ਗਿਆ ਸੀ।