Punjab

ਪੰਜਾਬ ਦੀਆਂ ਨਹਿਰਾਂ ''ਚ ਵਧਿਆ ਪਾਣੀ ਦਾ ਪੱਧਰ! ਫ਼ਿਲਹਾਲ ਸਥਿਤੀ ਕਾਬੂ ਹੇਠ

aman 16 Jun 2026, 02:27 PM

ਜਾਣਕਾਰੀ ਮੁਤਾਬਕ, ਭਾਖੜਾ ਵੱਲੋਂ ਪੰਜਾਬ ਨੂੰ 4500 ਕਿਊਸਿਕ ਪਾਣੀ ਅਤੇ ਬਿਆਸ ਤੋਂ 5000 ਕਿਊਸਿਕ ਪਾਣੀ ਰਿਲੀਜ਼ ਕੀਤਾ ਗਿਆ ਹੈ। ਫ਼ਿਲਹਾਲ ਸੂਬੇ ਵਿਚ ਹਾਲਾਤ ਕਾਬੂ ਹੇਠ ਹਨ। ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਹਰੀਕੇ ਪੱਤਣ ਬੈਰਾਜ ਤੋਂ ਕੁੱਲ 26727 ਕਿਊਸਿਕ ਪਾਣੀ ਰਿਲੀਜ਼ ਕੀਤਾ ਗਿਆ। ਇੱਥੋਂ ਫਿਰੋਜ਼ਪੁਰ ਨਹਿਰ 'ਚ 11,500 ਕਿਊਸਿਕ, ਰਾਜਸਥਾਨ ਨਹਿਰ 'ਚ 12,045 ਕਿਊਸਿਕ ਤੇ ਮਖੂ ਨਹਿਰ 'ਚ 272 ਕਿਊਸਿਕ ਪਾਣੀ ਰਿਲੀਜ਼ ਕੀਤਾ ਗਿਆ।

ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਮੁਤਾਬਕ ਪੰਜਾਬ ਵਿਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਨਹਿਰਾਂ ਵਿਚ ਪਹਿਲਾਂ 22 ਹਜ਼ਾਰ ਕਿਊਸਿਕ ਪਾਣੀ ਰਿਲੀਜ਼ ਹੁੰਦਾ ਸੀ, ਪਰ ਹੁਣ 33110 ਕਿਊਸਿਕ ਪਾਣੀ ਨਹਿਰਾਂ ਵਿਚ ਵਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਬਿਲਕੁੱਲ ਆਮ ਵਾਂਗ ਹੈ ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।