Health

ਪੰਜਾਬੀਓ ਸਾਵਧਾਨ! ਬੱਚਿਆਂ ਨੂੰ ਲੈ ਕੇ ਆਈ ਹੈਰਾਨ ਕਰਦੀ ਰਿਪੋਰਟ, ਹੋਇਆ ਵੱਡਾ ਖ਼ੁਲਾਸਾ

aman 15 Jun 2026, 01:49 PM

ਇਸ ਤੋਂ ਇਲਾਵਾ 5 ਸਾਲ ਤੱਕ ਦੇ 23.7 ਫ਼ੀਸਦੀ ਸ਼ਹਿਰੀ ਬੱਚਿਆਂ ਦੀ ਉਮਰ ਨਾਲ ਭਾਰ ਨਹੀਂ ਵੱਧ ਰਿਹਾ ਹੈ, ਜਦੋਂ ਕਿ 23.6 ਫ਼ੀਸਦੀ ਪੇਂਡੂ ਬੱਚਿਆਂ 'ਚ ਇਹ ਸਮੱਸਿਆ ਹੈ। ਇਸੇ ਤਰ੍ਹਾਂ 17.3 ਫ਼ੀਸਦੀ ਬੱਚਿਆਂ ਦਾ ਲੰਬਾਈ ਨਾਲ ਭਾਰ ਵੀ ਵੱਧ ਰਿਹਾ ਹੈ, ਜਦੋਂ ਕਿ 4 ਫ਼ੀਸਦੀ ਬੱਚਿਆਂ 'ਚ ਇਹ ਸਮੱਸਿਆ ਜ਼ਿਆਦਾ ਗੰਭੀਰ ਹੈ, ਜਿਸ ਕਾਰਨ ਬੱਚਿਆਂ 'ਚ ਹੋਰ ਬੀਮਾਰੀਆਂ ਦਾ ਵੀ ਖ਼ਤਰਾ ਰਹਿੰਦਾ ਹੈ। 

ਬੱਚਿਆਂ ਨੂੰ ਪੂਰੀ ਊਰਜਾ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਨਾ ਮਿਲਣ ਕਾਰਨ ਉਨ੍ਹਾਂ ਦੇ ਵਿਕਾਸ 'ਚ ਰੁਕਾਵਟ ਆ ਰਹੀ ਹੈ।ਹਾਲਾਂਕਿ ਗਰਭਵਤੀ ਔਰਤਾਂ ਅਤੇ ਬੱਚਿਆਂ 'ਚ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਵਿਸ਼ੇਸ਼ ਮੁਹਿੰਮ ਚਲਾ ਰਹੀਆਂ ਹਨ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਲੋਂ ਆਂਗਣਵਾੜੀ ਕੇਂਦਰਾਂ 'ਤੇ ਬੱਚਿਆਂ ਨੂੰ ਨਮਕੀਨ ਦਲੀਆ, ਮਿੱਠਾ ਦਲੀਆ, ਮੁਰਮੁਰੇ ਅਤੇ ਖਿਚੜੀ ਦਿੱਤੀ ਜਾਂਦੀ ਹੈ। ਔਰਤਾਂ ਨੂੰ ਪੰਜੀਰੀ ਵੀ ਦਿੱਤੀ ਜਾਂਦੀ ਹੈ। ਕੇਂਦਰ ਜਨਤਕ ਵੰਡ ਪ੍ਰਣਾਲੀ, ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਯੋਜਨਾ ਵੀ ਚਲਾ ਰਿਹਾ ਹੈ ਪਰ ਕਿਤੇ ਨਾ ਕਿਤੇ ਸੂਬੇ 'ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਕਮੀ ਕਾਰਨ ਬੱਚਿਆਂ ਨੂੰ ਕੇਂਦਰਾਂ ਦੇ ਨਾਲ ਜੋੜਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।