Punjab

ਮ੍ਰਿਤਕ ਗਗਨਦੀਪ ਦੀ ਮਾਤਾ ਨੇ ਖੜਕਾਇਆ ਪੰਜਾਬ ਅਤੇ ਹਰਿਆਣਾ HC ਦਾ ਦਰਵਾਜ਼ਾ

aman · 24 Mar 2026, 10:06 AM
DM ਗਗਨਦੀਪ ਖੁਦਕੁਸ਼ੀ ਮਾਮਲੇ ਵਿੱਚ ਮ੍ਰਿਤਕ ਦੀ ਮਾਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਪੋਸਟਮਾਰਟਮ ਪੰਜਾਬ ਤੋਂ ਬਾਹਰ, ਚੰਡੀਗੜ੍ਹ ਪੀਜੀਆਈ, ਸੈਕਟਰ 32, ਪੀਜੀਆਈ ਰੋਹਤਕ, ਜਾਂ ਏਮਜ਼ ਬਠਿੰਡਾ ਵਿੱਚ ਕੀਤਾ ਜਾਵੇ। ਇਸ ਮੰਤਵ ਲਈ ਇੱਕ ਸੁਤੰਤਰ ਪੈਨਲ ਬਣਾਇਆ ਜਾਵੇ। ਸੁਣਵਾਈ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ।
DM ਦੀ ਪਤਨੀ ਦਾ ਅਲਟੀਮੇਟਮ, ਜਾਰੀ ਕੀਤਾ ਨਵਾਂ ਵੀਡੀਓ; CM ਬੋਲੇ-ਕਾਨੂੰਨ ਸਭ ਲਈ ਇੱਕ | Dm  gagandeep singh randhawa suicide case family member statement minster  laljit singh bhullar case update know in
ਅੰਮ੍ਰਿਤਸਰ ਵਿੱਚ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਇਸ ਦੌਰਾਨ ਮ੍ਰਿਤਕ ਦੀ ਪਤਨੀ ਉਪਿੰਦਰ ਕੌਰ ਦਾ ਮਹੱਤਵਪੂਰਨ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਪਰਿਵਾਰ ਨੇ ਇਸ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ ਹੈ ਤੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਦੇਖ ਰੇਖ ਹੇਠ ਹੀ ਪੋਸਟਮਾਰਟਮ ਹੋਣਾ ਚਾਹੀਦਾ ਹੈ। ਪੀਜੀਆਈ ਦੇ ਡਾਕਟਰਾਂ ਦੇ ਪੈਨਲ ਹੇਠ ਟੀਮ ਬਣੇ ਜੋ ਪੋਸਟਮਾਰਟਮ ਕਰਵਾਏ।
ਉਪਿੰਦਰ ਕੌਰ ਨੇ ਕਿਹਾ ਕਿ ਇਸ ਕੇਸ ਵਿੱਚ ਅਜੇ ਵੀ ਕਈ ਅਹਿਮ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤੇ ਗਏ ਹਨ, ਜਿਸ ਕਰਕੇ ਸੱਚਾਈ ਸਾਹਮਣੇ ਆਉਣ ਵਿੱਚ ਰੁਕਾਵਟ ਪੈ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਰਿਵਾਰ ਕੋਲ ਮੌਜੂਦ ਸਾਰੇ ਸਬੂਤ, ਜਿਵੇਂ ਕਿ ਫੋਨ ਰਿਕਾਰਡਿੰਗਾਂ ਤੇ ਹੋਰ ਦਸਤਾਵੇਜ਼, ਉਹ ਉਸੇ ਜਾਂਚ ਏਜੰਸੀ ਨੂੰ ਸੌਂਪਣਗੇ ਜਿਸ ਨੂੰ ਸਰਕਾਰ ਵੱਲੋਂ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ।