Sports

FIFA World Cup Live Streaming: ਭਾਰਤ 'ਚ ਫ੍ਰੀ 'ਚ ਦੇਖ ਸਕੋਗੇ World Cup ਦੇ ਮੈਚ, ਜਾਣੋ ਲਾਈਵ ਸਟ੍ਰੀਮਿੰਗ ਦੀ ਸਾਰੀ ਡਿਟੇਲਸ

aman ¡¤ 11 Jun 2026, 09:35 AM

 ਫੀਫਾ ਵਿਸ਼ਵ ਕੱਪ ਦਾ 23ਵਾਂ ਐਡੀਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਆਮ ਤੌਰ 'ਤੇ ਵਿਸ਼ਵ ਕੱਪ ਵਿੱਚ 32 ਟੀਮਾਂ ਹਿੱਸਾ ਲੈਂਦੀਆਂ ਹਨ, ਪਰ ਇਸ ਵਾਰ ਦਾ ਐਡੀਸ਼ਨ ਬਹੁਤ ਖਾਸ ਹੈ, ਕਿਉਂਕਿ ਪਹਿਲੀ ਵਾਰ, 48 ਟੀਮਾਂ ਫੀਫਾ ਵਿਸ਼ਵ ਕੱਪ ਵਿੱਚ ਖੇਡਣਗੀਆਂ। ਭਾਰਤੀ ਪ੍ਰਸ਼ੰਸਕ ਵੀ ਇਸ ਫੁੱਟਬਾਲ ਦੇ ਮਹਾਂਕੁੰਭ ਨੂੰ ਟੀਵੀ 'ਤੇ ਲਾਈਵ ਦੇਖ ਸਕਣਗੇ।

ਮੈਸੀ, ਰੋਨਾਲਡੋ ਤੋਂ ਲੈਕੇ ਨੇਮਾਰ ਜੂਨੀਅਰ ਵਰਗੇ ਮਸ਼ਹੂਰ ਖਿਡਾਰੀ ਇਸ ਵਿਸ਼ਵ ਕੱਪ ਵਿੱਚ ਖੇਡਣਗੇ। ਉੱਥੇ ਹੀ ਤੁਸੀਂ ਭਾਰਤ ਵਿੱਚ ਫੀਫਾ ਵਿਸ਼ਵ ਕੱਪ ਕਦੋਂ ਅਤੇ ਕਿਸ ਚੈਨਲ 'ਤੇ ਦੇਖ ਸਕੋਗੇ, ਤੁਹਾਨੂੰ ਇਸ ਬਾਰੇ ਸਾਰੀ ਡਿਟੇਲ ਦੱਸਾਂਗੇ।

ਇੱਥੇ ਤੁਹਾਨੂੰ ਦੱਸ ਦਈਏ ਕਿ ਜ਼ੀ ਨੈੱਟਵਰਕ ਨੇ ਫੀਫਾ ਵਿਸ਼ਵ ਕੱਪ 2026 ਦੀ ਸ਼ੁਰੂਆਤ ਤੋਂ ਪਹਿਲਾਂ ਵਿਸ਼ਵ ਕੱਪ ਦੇ ਪ੍ਰਸਾਰਣ ਅਧਿਕਾਰ ਪ੍ਰਾਪਤ ਕਰ ਲਏ ਸਨ। ਅਧਿਕਾਰਤ ਪ੍ਰਸਾਰਕ ਬਣਨ ਤੋਂ ਬਾਅਦ, ਜ਼ੀ ਨੈੱਟਵਰਕ ਨੇ ਨਵੇਂ ਚੈਨਲਾਂ ਦਾ ਐਲਾਨ ਕੀਤਾ। ਇਨ੍ਹਾਂ ਨਵੇਂ ਚੈਨਲਾਂ 'ਤੇ ਵਿਸ਼ਵ ਕੱਪ ਮੈਚ ਦੇਖਣ ਲਈ ਤੁਸੀਂ ₹799 ਵਿੱਚ 3-ਮਹੀਨੇ ਦੀ ਸਬਸਕ੍ਰਿਪਸ਼ਨ ਅਤੇ ₹1699 ਵਿੱਚ 1-ਸਾਲ ਦੀ ਸਬਸਕ੍ਰਿਪਸ਼ਨ ਲੈ ਸਕਦੇ ਹੋ।

ਕਿੱਥੇ ਹੋਵੇਗਾ ਵਿਸ਼ਵ ਕੱਪ ਮੈਚਾਂ ਦਾ ਸਿੱਧਾ ਪ੍ਰਸਾਰਣ?

ਭਾਰਤ ਵਿੱਚ ਫੀਫਾ ਵਿਸ਼ਵ ਕੱਪ 2026 ਦੇ ਮੈਚਾਂ ਦਾ ਸਿੱਧਾ ਪ੍ਰਸਾਰਣ Unite8 Sports 1, Unite8 Sports 1 HD, Unite8 Sports 2, ਅਤੇ Unite8 Sports 2 HD 'ਤੇ ਕੀਤਾ ਜਾਵੇਗਾ।

ਮੈਚ ਕਿੰਨੇ ਵਜੇ ਸ਼ੁਰੂ ਹੋਣਗੇ?

ਮੈਕਸੀਕੋ ਅਤੇ ਦੱਖਣੀ ਅਫਰੀਕਾ ਵਿਚਕਾਰ ਟੂਰਨਾਮੈਂਟ ਦਾ ਪਹਿਲਾ ਮੈਚ 12 ਜੂਨ ਨੂੰ ਭਾਰਤ ਵਿੱਚ ਸਵੇਰੇ 12:30 ਵਜੇ ਸ਼ੁਰੂ ਹੋਵੇਗਾ। ਦੱਖਣੀ ਕੋਰੀਆ ਅਤੇ ਚੈੱਕ ਗਣਰਾਜ ਵਿਚਕਾਰ ਮੈਚ ਸਵੇਰੇ 7:30 ਵਜੇ ਸ਼ੁਰੂ ਹੋਵੇਗਾ।

ਕਿਉਂਕਿ ਵਿਸ਼ਵ ਕੱਪ ਦੁਨੀਆ ਦੇ ਦੂਜੇ ਪਾਸੇ ਖੇਡਿਆ ਜਾ ਰਿਹਾ ਹੈ, ਇਸ ਲਈ ਭਾਰਤ ਵਿੱਚ ਮੈਚਾਂ ਦਾ ਸਿੱਧਾ ਪ੍ਰਸਾਰਣ ਸਮਾਂ ਆਮ ਤੌਰ 'ਤੇ 12:30 ਵਜੇ ਤੋਂ ਸਵੇਰੇ 9 ਵਜੇ ਦੇ ਵਿਚਕਾਰ ਹੋਵੇਗਾ।

ਫ੍ਰੀ ਵਿੱਚ ਇਦਾਂ ਦੇਖੋ ਮੈਚ?
ਭਾਰਤੀ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਇਹ ਹੈ ਕਿ ਦੂਰਦਰਸ਼ਨ ਫੀਫਾ ਵਿਸ਼ਵ ਕੱਪ 2026 ਦੇ ਕੁਝ ਮੈਚਾਂ ਦਾ ਸਿੱਧਾ ਪ੍ਰਸਾਰਣ ਕਰੇਗਾ। ਟੂਰਨਾਮੈਂਟ ਦੇ ਉਦਘਾਟਨੀ ਮੈਚ, ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਦੂਰਦਰਸ਼ਨ 'ਤੇ ਮੁਫ਼ਤ ਦਿਖਾਏ ਜਾਣਗੇ।