You may have seen and heard a lot of langar but the discussions of this langar have spread abroad

ਨਵਾ ਸਾਲ ਹਰ ਕੋਈ ਆਪਣੇ ਢੰਗ ਦੇ ਨਾਲ ਮਨਾਉਂਦਾ ਹੈ ਪਰ ਬਰਨਾਲਾ ਦੇ ਵਿੱਚ ਪੁਲਿਸ ਪ੍ਰਸ਼ਾਸ਼ਨ ਦੇ ਵੱਲੋ ਸਮਾਜਸੇਵੀਆ ਅਤੇ ਦਾਨੀਆਂ ਦੇ ਸਹਿਯੋਗ ਨਾਲ ਨਿਵੇਕਲੇ ਢੰਗ ਦੇ ਨਾਲ ਨਵਾ ਸਾਲ ਮਨਾਇਆਂ ਗਿਆ ਇਕ ਸਥਾਨਕ ਪੈਲੇਸ ਵਿੱਚ ਕੀਤੇ ਗਏ ਸਮਾਗਮ ਦੇ ਵਿੱਚ ਪ੍ਰਸ਼ਾਸਨ ਦੇ ਵੱਲੋ ਗਰੀਬਾ ਮਜਦੂਰਾ ਅਤੇ ਝੁੱਗੀਆ ਝੋਪੜੀਆ ਵਿੱਚ ਰਹਿਣ ਵਾਲੇ ਲੋਕਾ ਨੂੰ ਦਾਅਵਤ ਦਿੱਤੀ ਗਈ ਇਸ ਦੌਰਾਨ ਐੱਸ ਐੱਸ ਪੀ ਸੰਦੀਪ ਗੋਇਲ ਨੇ ਦੱਸਿਆ ਕਿ ਨਵੇ ਸਾਲ ਦੇ ਪਹਿਲੇ ਦਿਨ ਜਰੂਰਤਮੰਦਾ ਨੂੰ ਖ਼ਾਣਾ ਖਵਾਇਆ ਗਿਆ ਹੈ ਅਤੇ ਇਸ ਦੌਰਾਨ ਗਰਮ ਜੁਰਾਬਾ ਅਤੇ ਟੋਪੀਆਂ ਆਦਿ ਵੀ ਵੰਡੀਆਂ ਗਈਆਂ ਹਨਦੂਜੇ ਪਾਸੇ ਸਮਾਗਮ ਚ ਸ਼ਾਮਿਲ ਹੋਏ ਲੋਕਾ ਨੇ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਆਖਿਆਂ ਕਿ ਪ੍ਰਸ਼ਾਸਨ ਵੱਲੋ ਬਹੁਤ ਹੀ ਵਧੀਆਂ ਲੰਗਰ ਪਾਣੀ ਦੀ ਵਿਵਸਥਾ ਕੀਤੀ ਗਈ ਹੈ ਇਸੇ ਦੌਰਾਨ ਸਮਾਗਮ ਦੇ ਵਿੱਚ ਪਹੁੰਚੀ ਇਕ ਬਜੁਰਗ ਮਾਤਾ ਨੇ ਆਖਿਆਂ ਕਿ ਉਸ ਦਾ ਕੋਈ ਬਾਲ ਬੱਚਾ ਨਹੀ ਹੈ ਤੇ ਉਹ ਹਰ ਰੋਜ ਮੰਗ ਕੇ ਖਾਣਾ ਖਾਦੀ ਹੈ ਤੇ ਅੱਜ ਉਸ ਨੂੰ ਪੇਟ ਭਰ ਖ਼ਾਣਾ ਮਿਲਿਆ ਹੈ ਸਮਾਗਮ ਚ ਪਹੁੰਚੀਇਕ ਮਹਿਲਾ ਨੇ ਆਖਿਆਂ ਕਿ ਉਹਨਾਂ ਦਾ ਨਵਾ ਸਾਲ ਬਹੁਤ ਵਧੀਆਂ ਮਨਾ ਹੋਇਆਂ ਹੈ ਤੇ ਉਹਨਾਂ ਨੂੰ ਵੱਖ ਵੱਖ ਤਰਾ ਦੀਆ ਚੀਜਾ ਖਾਣ ਨੂੰ ਮਿਲੀਆਂ ਹਨ ਅਤੇ ਇਹ ਪੁਲਿਸ ਦਾ ਇਕ ਵਧੀਆਂ ਕਦਮ ਹੈ ਸੋ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋ ਕੀਤਾ ਗਿਆ ਇਹ ਉਪਰਾਲਾ ਕਾਬਲੇ-ਤਾਰੀਫ਼ ਹੈ ਜਰੂਰਤ ਹੈ ਹੋਰ ਵੀ ਲੋਕਾ ਨੂੰ ਅੱਗੇ ਆਉਣ ਤਾ ਜੋ ਗਰੀਬ ਲੋਕਾ ਦੀ ਮਦਦ ਕੀਤੀ ਜਾ ਸਕੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ