Woman with strap around husband’s neck, out on the street, fined by police

ਕਿਊਬਿਕ: ਕੋਰੋਨਾ ਪੂਰੀ ਦੁਨੀਆ ‘ਚ ਤਬਾਹੀ ਮਚਾ ਰਿਹਾ ਹੈ। ਉੱਥੇ ਹੀ ਕਈ ਦੇਸ਼ਾਂ ਵਿੱਚ ਲੌਕਡਾਊਨ ਦੀ ਸਥਿਤੀ ਬਣੀ ਹੋਈ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਆਉਣ ਦੀ ਆਗਿਆ ਨਹੀਂ, ਪਰ ਫਿਰ ਵੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਕੈਨੇਡਾ ਦੇ ਕਿਊਬਿਕ ਸ਼ਹਿਰ ਦਾ ਹੈ। ਕਿਊਬੈਕ ਵਿੱਚ ਇੱਕ ਔਰਤ ਆਪਣੇ ਪਤੀ ਦੇ ਗਲੇ ਵਿੱਚ ਕੁੱਤੇ ਦਾ ਪੱਟਾ ਪਾ ਕੇ ਸੈਰ ਕਰਨ ਲਈ ਲੈ ਗਈ। ਲੋਕ ਇਸ ਮਾਮਲੇ ਨੂੰ ਸੁਣ ਕੇ ਹੈਰਾਨ ਹਨ।ਦਰਅਸਲ, ਕਿਊਬਕ ਸ਼ਹਿਰ ਵਿੱਚ ਅਜੇ ਵੀ ਲੌਕਡਾਊਨ ਲਾਗੂ ਹੈ। ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਲਿਜਾਣ ਜਾਂ ਕਿਸੇ ਮਹੱਤਵਪੂਰਨ ਕੰਮ ਤੋਂ ਬਾਹਰ ਜਾਣ ਦੀ ਆਗਿਆ ਹੈ। ਇਸ ਦਾ ਫਾਇਦਾ ਉਠਾਉਂਦਿਆਂ ਔਰਤ ਨੇ ਕੁੱਤੇ ਦੀ ਥਾਂ ਆਪਣੇ ਪਤੀ ਦੇ ਗਲੇ ‘ਚ ਕੁੱਤੇ ਦਾ ਪੱਟਾ ਬੰਨ੍ਹ ਕੇ ਸੜਕ ‘ਤੇ ਨਿਕਲ ਗਈ। ਜਿਨ੍ਹਾਂ ਲੋਕਾਂ ਨੇ ਇਹ ਦ੍ਰਿਸ਼ ਵੇਖਿਆ ਉਹ ਵੀ ਇਸ ‘ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਸੀ ਕਿ ਅਜਿਹਾ ਕੁਝ ਹੋ ਸਕਦਾ ਹੈ।ਜਦੋਂ ਔਰਤ ਨੂੰ ਪੁੱਛਿਆ ਗਿਆ ਕਿ ਉਹ ਅਜਿਹਾ ਕਿਉਂ ਕਰ ਰਹੀ ਹੈ, ਤਾਂ ਉਸ ਨੇ ਕਿਹਾ, “ਪਾਲਤੂ ਜਾਨਵਰਾਂ ਨੂੰ ਘੁਮਾਉਣ ‘ਤੇ ਕੋਈ ਪਾਬੰਦੀ ਨਹੀਂ ਹੈ।” ਔਰਤ ਨੇ ਅੱਗੇ ਕਿਹਾ, “ਮੈਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੀ ਹਾਂ ਅਤੇ ਆਪਣੇ ਪਾਲਤੂ ਕੁੱਤੇ ਨੂੰ ਸੜਕ ‘ਤੇ ਲੈ ਕੇ ਆਈ ਹਾਂ।” ਰਿਪੋਰਟਾਂ ਅਨੁਸਾਰ ਪੁਲਿਸ ਨੇ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਔਰਤ ਅਤੇ ਉਸ ਦੇ ਪਤੀ ਨੂੰ 3000 ਡਾਲਰ ਦਾ ਜ਼ੁਰਮਾਨਾ ਲਗਾਇਆ ਹੈ।