Sikh News

Why we are not following the path which was shown to us by Guru Nanak Dev Ji ? Surkhab TV

[11:19 AM, 6/21/2020] Preett: ਬਹੁਤ ਹੀ ਧਿਆਨ ਨਾਲ ਸੁਣਨੀ ਇਹ ਸਾਖੀ, ਤੁਹਾਡੀ ਜੀਵਨ ਬਦਲ ਸਕਦਾ ਹੈ, ਸਾਰਿਆਂ ਦਾ ਨਹੀਂ ਤੇ ਕੁਝ ਕੁ ਦਾ ਤੇ ਬਦਲ ਸਕਦਾ ਹੈ .. ਕਿਉਕਿ ਸਭ ਦੀ ਸੋਚ ਸਮਝ ਇਕੋ ਜਿਹੀ ਨਹੀਂ ਹੁੰਦੀ ਫੇਰ ਵੀ ਸਾਡਾ ਇਹ ਫਰਜ਼ ਬਣਦਾ ਹੈ ਸਿੱਖ ਇਤਿਹਾਸ ਤੋਂ ਜਾਣੂ ਕਰਾਉਣਾ ..ਗੁਰੂ ਸਾਹਿਬਾਨਾ ਵਲੋਂ ਦਿਤੇ ਗਏ ਉਪਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤਕ ਪੌਹਚਾਉਣਾ .. ਤੇ ਜਿਸ ਸਾਖੀ ਦੀ ਗੱਲ ਕਰ ਰਹੇ ਹਾਂ ਇਸ ਨੂੰ ਸੁਨ ਕੇ ਤੁਸੀ ਝੂਠ ਦਾ ਕਰਮ ਕਾਂਡਾਂ ਦਾ ਵਹਿਮਾਂ ਦਾ ਤਿਆਗ ਕਰਕੇ ਸੱਚਦੇ ਰਸਤੇ ਤੇ ਤੁਰ ਸਕਦੇ ਹੋ-..
ਦੋਸਤੋ ..ਇਕ ਵਾਰ ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਪਹੁੰਚੇ | ਹਰਿਦੁਆਰ ਗੰਗਾ ਦੇ ਕੰਢੇ ਤੇ ਹੈ ਤੇ ਹਿੰਦੂ ਧਰਮ ਦਾ ਇਕ ਬਹੁਤ ਵੱਡਾ ਤੀਰਥ ਮੰਨਿਆ ਗਿਆ| ਜਦੋਂ ਗੁਰੂ ਜੀ ਇਥੇ ਪੁੱਜੇ ਸਨ ਤਾਂ ਵਿਸਾਖੀ ਦਾ ਮੇਲਾ ਲੱਗਾ ਹੋਇਆ ਸੀ| ਲੋਕੀਂ ਗੰਗਾ ਵਿਚ ਇਸਨਾਨ ਕਰ ਰਹੇ ਸਨ| ਤੇ ਬਹੁਤ ਸਾਰੇ ਲੋਕ ਨਦੀ ਵਿਚ ਖੜ੍ਹੇ ਹੋ ਕੇ ਚੜ੍ਹਦੇ ਪਾਸੇ (ਪੂਰਬ ਵੱਲ) ਸੂਰਜ ਵੱਲ ਪਾਣੀ ਦੇ ਬੁੱਕ ਸੁੱਟ ਰਹੇ ਸਨ|ਉਹ ਲੋਕ ਸਮਝਦੇ ਸਨ ਕਿ ਇਸ ਤਰ੍ਹਾਂ ਸੁਟਿਆ ਹੋਇਆ ਪਾਣੀ ਉਹਨਾਂ ਦੇ ਮਰ ਚੁੱਕੇ ਵੱਡੇ ਵਡੇਰਿਆਂ ਨੂੰ ਪਿੱਤਰ ਲੋਕ ਵਿੱਚ ਪਹੁੰਚ ਰਿਹਾ ਹੈ| ਉਹਨਾਂ ਦੇ ਇਸ ਗਲਤ ਵਿਸਵਾਸ ਨੂੰ ਦੂਰ ਕਰਨ ਲਈ ਹੀ ਤਾਂ ਗੁਰੂ ਸਾਹਿਬ ਉਥੇ ਪੁੱਜੇ ਸਨ|ਤੇ ਅਜਿਹਾ ਕਰਨ ਲਾਇ ਗੁਰੂ ਜੀ ਵੀ ਗੰਗਾ ਵਿਚ ਖੜ੍ਹੇ ਹੋ ਕੇ ਲਹਿੰਦੇ ਪਾਸੇ (ਪੱਛਮ ਵੱਲ) ਪਾਣੀ ਦੇ ਬੁੱਕ ਸੁੱਟਣ ਲੱਗੇ| ਲੋਕਾਂ ਵਾਸਤੇ ਇਹ ਇਕ ਨਵੀਂ ਤੇ ਅਨੋਖੀ ਗੱਲ ਸੀ| ਪਹਿਲਾਂ ਕਿਸੇ ਨੇ ਕਦੀ ਕਿਸੇ ਨੂੰ ਇਸ ਤਰ੍ਹਾਂ ਕਰਦਾ ਨਹੀਂ ਸੀ ਵੇਖਿਆ| ਲੋਕ ਗੁਰੂ ਜੀ ਦੇ ਦੁਆਲੇ ਆ ਇਕੱਠੇ ਹੋਏ| ਉਹਨਾਂ ਨੇ ਗੁਰੂ ਜੀ ਨੂੰ ਪੱਛਿਆ, “ਤੁਸੀਂ ਇਹ ਕੀ ਕਰਦੇ ਹੋ ? ਤੁਸੀਂ ਲਹਿੰਦੇ ਵੱਲ ਪਾਣੀ ਕਿਉਂ ਸੁੱਟਦੇ ਹੋ ?” ਗੁਰੂ ਜੀ ਨੇ ਉਹਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਤੇ ਦਬਾ ਦਬ ਲਹਿੰਦੇ ਪਾਸੇ ਪਾਣੀ ਸੁੱਟੀ ਗਏ| ਇਸ ਤਰ੍ਹਾਂ ਲੋਕਾਂ ਦਾ ਇਕੱਠ ਵਧਦਾ ਗਿਆ ਤੇ ਵੱਡੀ ਭੀੜ ਬਣ ਗਈ|ਇਕ ਆਦਮੀ ਨੇ ਅਗਾਂਹ ਹੋ ਕੇ ਗੁਰੂ ਜੀ ਦੀ ਬਾਂਹ ਫੜ ਲਈ ਤੇ ਕਿਹਾ, “ਤੁਸੀਂ ਪਣੀ ਕਿਧਰ ਸੁੱਟ ਰਹੇ ਹੋ ?” ਗੁਰੂ ਜੀ ਨੇ ਸਾਰਿਆਂ ਵੱਲ ਵੇਖਿਆ ਤੇ ਪੁੱਛਿਆ, Guru Nanak Dev ji visit haridwar“ਤੁਸੀਂ ਸਾਰੇ ਕਿਧਰ ਸੁੱਟ ਰਹੇ ਹੋ ?” ਲੋਕ ਕਹਿਣ ਲੱਗੇ, “ਅਸੀਂ ਤਾਂ ਚੜ੍ਹਦੇ ਵੱਲ (ਸੂਰਜ ਵੱਲ) ਮੂੰਹ ਕਰਕੇ ਆਪਣੇ ਮਰ ਚੁੱਕੇ ਵੱਡੇ ਵਡੇਰਿਆਂ ਨੂੰ ਪਾਣੀ ਦੇ ਰਹੇ ਹਾਂ|” ਗੁਰੂ ਕੀ ਨੇ ਪੁੱਛਿਆ, ” ਉਹ ਵੱਡੇ ਵਡੇਰੇ ਕਿਥੇ ਹਨ ਤੇ ਇਥੋਂ ਕਿੰਨੀ ਦੂਰ ਹਨ ?” ਲੋਕਾਂ ਨੇ ਜੁਆਬ ਦਿੱਤਾ, “ਬੜੀ ਦੂਰ! ਲੱਖਾਂ ਕਰੋੜਾਂ ਮੀਲ ਦੂਰ|” ਫਿਰ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ “ਮੇਰੀ ਖੇਤੀ ਤਲਵੰਡੀ ਵਿਚ ਸੁੱਕ ਰਹੀ ਹੈ| ਉਹ ਥਾਂ ਇਥੋਂ ਕੇਵਲ ਸਾਢੇ ਤਿੰਨ ਸੌ ਮੀਲ ਦੀ ਵਿੱਥ ਤੇ ਹੈ| ਮੀਂਹ ਜੁ ਨਹੀਂ ਪਿਆ, ਮੈਂ ਉਸ ਨੂੰ ਪਾਣੀ ਦੇ ਰਿਹਾ ਹਾਂ|” ਇਹ ਕਹਿ ਕੇ ਉਹ ਫੇਰ ਲਹਿੰਦੇ ਵੱਲ ਪਾਣੀ ਸੁੱਟਣ ਲੱਗ ਪਏ|ਲੋ ਖਿੜ-ਖਿੜ ਕੇ ਹੱਸੇ ਤੇ ਕਹਿਣ ਲੱਗੇ, “ਤੁਹਾਡੀ ਖੇਤੀ ਤਲਵੰਡੀ ਵਿਚ ਹੈ| ਇਥੋਂ ਸੁੱਟਿਆ ਪਾਣੀ ਐਡੀ ਦੂਰ ਕਿਸ ਤਰ੍ਹਾਂ ਅੱਪੜੇਗਾ? ਪਾਣੀ ਤਾਂ ਇਥੇ ਹੀ ਡਿੱਗ ਰਿਹਾ ਹੈ ?”ਗੁਰੂ ਜੀ ਨੇ ਉੱਤਰ ਦਿੱਤਾ, “ਜਿਵੇਂ ਤੁਹਾਡਾ ਸੁੱਟਿਆ ਪਾਣੀ, ਤੁਹਾਡੇ ਵੱਡੇ ਵਡੇਰਿਆਂ ਨੂੰ ਅਪੜੇਗਾ, ਉਵੇਂ ਹੀ ਮੇਰਾ ਪਾਣੀ ਤਲਵੰਡੀ ਪੁੱਜ ਜਾਵੇਗਾ| ਜੇ ਮੇਰਾ ਸੁੱਟਿਆ ਪਾਣੀ ਧਰਤੀ ਦੇ ਸਾਢੇ ਤਿੰਨ ਸੌ ਮੀਲ ਦੀ ਵਿੱਥ ਤੇ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਸੁੱਟਿਆ ਪਾਣੀ ਕਰੋੜਾਂ ਮੀਲਾਂ ਤੇ ਸੂਰਜ ਤੋਂ ਅੱਗੇ ਕਹੇ ਜਾਂਦੇ ਪਿੱਤਰ ਲੋਕ ਤਕ ਕਿਵੇਂ ਪਹੁੰਚ ਸਕੇਗਾ ?”ਹੁਣ ਲੋਕੀਂ ਚੁੱਪ ਸਨ| ਉਹਨਾਂ ਨੂੰ ਆਪਣੀ ਗਲਤੀ ਦੀ ਸਮਝ ਆ ਗਈ ਸੀ| ਉਹ ਸਮਝ ਚੁੱਕੇ ਸਨ ਕਿ ਸਾਡਾ ਵਿਸਵਾਸ ਝੂਠਾ ਹੈ| ਮਰੇ ਹੋਏ ਵੱਡੇ ਵਡੇਰਿਆਂ ਨੂੰ ਪਾਣੀ ਦੇਣ ਵਾਲੀ ਗੱਲ ਝੂਠੀ ਹੈ| ਸੂਰਜ ਕੋਈ ਦੇਵਤਾ ਨਹੀਂ, ਗੁਰੂ ਜੀ ਨੇ ਠੀਕ ਹੀ ਦੱਸਿਆ ਹੈ| ਗੁਰੂ ਜੀ ਨੇ ਸਭ ਨੂੰ ਸੱਚੇ ਧਰਮ ਦਾ ਰਾਹ ਦੱਸਿਆ ਕਿ ਪਰਮਾਤਮਾ ਇਕੋ ਹੀ ਹੈ ਤੇ ਓਸੇ ਇਕ ਪਰਮਾਤਮਾ ਦੇ ਗੁਣ ਜੀਵਨ ਚ ਲੈਕੇ ਚੱਲੋ, ਧਰਮ ਦੀ ਕਿਰਤ ਕਰੋ ਵੰਡਕੇ ਛਕੋ ਨੇਕ ਕੰਮ ਕਰੋ| ਗੁਰੂ ਜੀ ਨੇ ਇਹ ਵੀ ਸਮਝਾਇਆ ਕਿ ਪਿੱਤਰ ਲੋਕ ਨਾਮ ਦੀ ਕੋਈ ਚੀਜ ਨਹੀਂ ਹੈ ਅਤੇ ਹੋਰਨਾਂ ਦਾ ਕੀਤਾ ਪਾਠ, ਦਾਨ-ਪੁੰਨ ਮਰ ਚੁੱਕੇ ਪ੍ਰਾਣੀ ਦਾ ਕੁਝ ਨਹੀਂ ਸੰਵਾਰ ਸਕਦਾ|Wake Up Khalsa - Blog about Sikhism: Guru Nanak Dev Ji in Haridwar ਇਹ ਕੇਵਲ ਪੁਜਾਰੀ ਦਾ ਫੈਲਾਇਆ ਹੋਇਆ ਭਰਮ ਜਾਲ ਹੈ ਜਿਸ ਰਾਂਹੀ ਪੁਜਾਰੀ ਤੁਹਾਨੂੰ ਡਰਾਕੇ ਪੈਸੇ ਇਕੱਠੇ ਕਰ ਆਪਣਾ ਪੇਟ ਪਾਲ ਰਿਹਾ ਹੈ ਅਤੇ ਤੁਹਾਨੂੰ ਗਲਤ ਰਸਤੇ ਪਾਕੇ ਲੁਟ ਰਿਹਾ ਹੈ। ਇਸ ਜੀਵਨ ਵਿਚ ਕੀਤੇ ਭਲੇ ਕੰਮ ਹੀ ਮਨੁੱਖ ਦੇ ਕੰਮ ਆਉਂਦੇ ਹਨ| ਇਸੇ ਤਰਾਂ ਜੋ ਸਾਡੇ ਕਈ ਲੋਕ ਸਰਾਧ ਕਰਦੇ ਨੇ ..ਸਰਾਧ ਦਾ ਮਤਲਬ ਹੈ..ਮਾਰ ਚੁਕੇ ਵਡੇ ਵਡੇਰਿਆਂ ਨੂੰ ਭੋਜਨ ਖਵਾਉਣਾ ਦਾਨ ਕਰਨਾ ਆਦਿ. ਜਿਹਨੂੰ ਲੈਕੇ ਕਈ ਲੱਕ ਪਿੰਡਾਂ ਚ ਬਣੀਆਂ ਕਈ ਜਗਾਹ ਜਾਂ ਗੁਰੂਦਵਾਰਿਆਂ ,,ਪੁਜਾਰੀਆਂ ਨੂੰ ਇਹ ਚੀਜਾਂ ਚੜ੍ਹਾਉਂਦੇ ਨੇ ਜਾਂ ਦਾਨ ਕਰਦੇ ਨੇ ..ਪਰ ਗੁਰੂ ਸਾਹਿਬ ਦਾ ਉਪਦੇਸ਼ ਏਨਾ ਤੇ ਵੀ ਓਹਨਾ ਹੀ ਢੁਕਦਾ ਹੈ ..ਜਿਹਨਾਂ ਉਹ ਜੋ ਲੋਕ ਗੰਗਾ ਦੇ ਪਾਣੀ ਨੂੰ ਪਿਤਰ ਲੋਕ ਭੇਜਦੇ ਸਨ …ਇਸ ਸਾਖੀ ਤੋਂ ਸਾਨੂੰ ਇਹ ਸਿਖਿਆ ਮਿਲਦੀ ਹੈ ਕੇ ਬੁਰੇ ਕੰਮਾਂ ਤੋਂ ਮੁਕਤੀ ਕਰਮ-ਕਾਂਡਾਂ ਨਾਲ ਨਹੀਂ ਮਿਲ ਸਕਦੀ.. ਪ੍ਰਭੂ ਦੀ ਸਿਫਤ-ਸਲਾਹ ਅਤੇ ਨੇਕ ਕੰਮਾਂ ਦੁਆਰਾ ਹੀ ਕਰਮਕਾਡਾਂ ਤੋਂ ਬਚ ਸਕੀਦਾ ਹੈ| ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥ ਗੁਰੂ ਗਰੰਥ ਸਾਹਿਬ ਸ਼ਰਧਾ ਸਹਿਤ ਜਿਊਂਦੇ ਮਾਤਾ ਪਿਤਾ ਆਦਿ ਦੀ ਸੇਵਾ ਕਰਨ ਦੀ ਪ੍ਰੇਰਨਾ ਦੇਂਦੇ ਹਨ। ਜੇਕਰ ਕੋਈ ਪਰਾਣੀ ਜਿਊਂਦੇ ਮਾਂ ਪਿਓ ਦੀ ਤਾਂ ਬਾਤ ਹੀ ਨਾ ਪੁੱਛੇ, ਮਾਪੇ ਉਸ ਨਾਲ ਗੱਲ ਕਰਨ ਨੂੰ ਤਰਸਦੇ ਰਹਿਣ, ਪਰ ਇਸ ਪਾਸ ਉਹਨਾਂ ਪਾਸ ਬੈਠਣ ਦਾ ਸਮਾਂ ਹੀ ਨਾ ਹੋਏ; ਪਰੰਤੂ ਉਹਨਾਂ ਦੀ ਮੌਤ ਮਗਰੋਂ ਉਹਨਾਂ ਨਮਿੱਤ ਪਾਠ, ਲੰਗਰ, ਦਾਨ ਪੁੰਨ ਆਦਿ ਕਰੇ ਤਾਂ ਐਸੇ ਪ੍ਰਾਣੀਆਂ ਪ੍ਰਤੀ ਹੀ ਕਬੀਰ ਸਾਹਿਬ ਆਖਦੇ ਹਨ:- ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥ (332)

Related Articles

Back to top button