Punjab

Where people are going? Kids beaten due to prashaad?|Surkhab TV

ਮੋਗਾ ਜ਼ਿਲ੍ਹਾ ਦੇ ਕਸਬਾ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਪਿੰਡ ਨੰਗਲ ਦੇ ਗੁਰਦੁਆਰੇ ਚ ਮੱਥਾ ਟੇਕ ਕੇ ਵਾਪਸ ਆ ਰਹੇ ਦੋ ਗੁਰਸਿੱਖ ਬੱਚਿਆਂ ਨਾਲ ਕੁੱਟਮਾਰ ਕਰਨ ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਮਾਮਲਾ ਦਰਜ ਕੀਤੇ ਜਾਣਾ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਦੋ ਬੱਚੇ ਅੰਮ੍ਰਿਤਪਾਲ ਸਿੰਘ ਅਤੇ ਮਨਜੋਤ ਸਿੰਘ ਗੁਰਦੁਆਰੇ ਤੋਂ ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਗੁਰਦਵਾਰੇ ਦੇ ਸਾਹਮਣੇ ਬੈਠੇ ਦੋ ਵਿਅਕਤੀਆਂ ਨੇ ਇਨ੍ਹਾਂ ਬੱਚਿਆਂ ਤੇ ਚੋਰੀ ਦੇ ਦੋਸ਼ ਲਾਏ ਅਤੇ ਇਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।ਜਿੱਥੇ ਬੱਚਿਆਂ ਦੇ ਪਰਿਵਾਰ ਵਾਲੇ ਇਸ ਘਟਨਾ ਤੋਂ ਖਫ਼ਾ ਹਨ ਉੱਥੇ ਹੀ ਪਿੰਡ ਦੀ ਪੰਚਾਇਤ ਨੇ ਵੀ ਬੱਚਿਆਂ ਦੀ ਮਾਰਕੁੱਟ ਕਰਨ ਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਦੋਂ ਦੋਨੋਂ ਬੱਚੇ ਗੁਰਦੁਆਰੇ ਚ ਮੱਥਾ ਦੇ ਕੇ ਬਾਹਰ ਆਏ ਤਾਂ ਬਾਹਰ ਬੈਠੇ ਅਮਰਜੀਤ ਅਤੇ ਕਰਨੈਲ ਸਿੰਘ ਨੇ ਬੱਚਿਆਂ ਦੀ ਝਾੜੂ ਅਤੇ ਡੰਡਿਆਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿੱਥੇ ਇਕੱਠੇ ਹੋਏ ਆਸ ਪਾਸ ਦੇ ਲੋਕਾਂ ਨੇ ਬੱਚਿਆਂ ਨੂੰ ਇਨ੍ਹਾਂ ਦੋਨਾਂ ਤੋਂ ਛੁਡਵਾ ਲਿਆ।ਓਧਰ ਇਹਨਾਂ ਬੱਚਿਆਂ ਚੋਂ ਮਨਜੋਤ ਦੇ ਪਿਤਾ ਦੇ ਬਿਆਨਾਂ ਤੇ ਦੋਨਾਂ ਬੰਦਿਆਂ ਅਮਰਜੀਤ ਅਤੇ ਕਰਨੈਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ। ਸਖ਼ਤ ਸ਼ਰਤਾਂ ਸਹਿਤ ਲੰਗਰ ਅਤੇ ਪ੍ਰਸ਼ਾਦ ਦੀ ...ਉਧਰ ਦੂਜੀ ਧਿਰ ਵੱਲੋਂ ਪੱਖ ਰੱਖਦਿਆਂ ਅਮਰਜੀਤ ਸਿੰਘ ਅਤੇ ਕਰਨੈਲ ਸਿੰਘ ਨੇ ਕਿਹਾ ਕਿ ਇਹ ਬੱਚੇ ਗੁਰਦੁਆਰਾ ਸਾਹਿਬ ਵਿੱਚ ਗਏ ਜਿੱਥੇ ਕਿ ਗ੍ਰੰਥੀ ਅਤੇ ਇੱਕ ਗਾਜੀ ਸਿੰਘ ਰੱਖਿਆ ਹੋਇਆ ਹੈ ਇਹ ਉਨ੍ਹਾਂ ਤੋਂ ਪ੍ਰਸਾਦ ਨਹੀਂ ਲੈਂਦੇ ਆਪ ਹੀ ਪ੍ਰਸਾਦ ਚੁੱਕ ਲੈਂਦੇ ਹਨ ਜਦ ਇਹ ਪ੍ਰਸ਼ਾਦ ਖਾ ਕੇ ਬਾਹਰ ਨਿਕਲੇ ਤਾਂ ਅਸੀਂ ਇਨ੍ਹਾਂ ਨੂੰ ਕਿਹਾ ਜੇ ਤੁਸੀਂ ਆਪ ਪ੍ਰਸ਼ਾਦ ਨਾ ਚੱਕਿਆ ਕਰੋ ਗ੍ਰੰਥੀ ਤੋਂ ਲੈ ਲਿਆ ਕਰੋ ਕਿਉਂਕਿ ਇਸ ਤਰਾਂ ਪ੍ਰਸਾਦ ਦੀ ਬੇਅਦਬੀ ਹੁੰਦੀ ਹੈ ਤਾਂ ਇਨ੍ਹਾਂ ਕਿਹਾ ਕਿ ਅਸੀਂ ਇਸੇ ਤਰ੍ਹਾਂ ਕਰਾਂਗੇ ਅਸੀਂ ਬੋਹੜ ਥੱਲੇ ਬੈਠੇ ਸੀ ਉੱਥੇ ਆਣ ਕੇ ਸਾਨੂੰ ਇਹ ਚਾਰ ਪੰਜ ਬੱਚੇ ਆ ਕੇ ਚੁੰਬੜ ਗਏ। ਸੋ ਫਿਲਹਾਲ ਇਸ ਮਾਮਲੇ ਵਿਚ ਦੋਸ਼ ਕਿਸਦਾ ਹੈ ਇਹ ਪੁਲਿਸ ਜਾਂਚ ਵਿਚ ਪਤਾ ਲਗੇਗਾ ਪਰ ਇਸ ਤਰਾਂ ਦੇ ਨਿੱਕੇ ਜਿਹੀ ਮਸਲੇ ਕਰਕੇ ਬੱਚਿਆਂ ਨੂੰ ਕੁੱਟਣਾ ਕਿਸੇ ਤਰਾਂ ਜਾਇਜ ਨਹੀਂ ਕਿਹਾ ਜਾ ਸਕਦਾ ਤੇ ਦੂਜੇ ਪਾਸੇ ਗ੍ਰੰਥੀ ਸਿੰਘ ਦੇ ਹੁੰਦੇ ਹੋਏ ਬੱਚਿਆਂ ਵਲੋਂ ਆਪਣੇ ਆਪ ਪ੍ਰਸ਼ਾਦ ਲੈਣਾ ਵੀ ਗਲਤ ਹੈ ਕਿਉਂਕਿ ਗੁਰੂਘਰ ਦੀ ਮਰਿਆਦਾ ਹੁੰਦੀ ਹੈ,ਇਸ ਤਰਾਂ ਜੂਠੇ ਮਿੱਠੇ ਹੱਥਾਂ ਨਾਲ ਪ੍ਰਸ਼ਾਦ ਨਹੀਂ ਲੈਣਾ ਚਾਹੀਦਾ।

Related Articles

Back to top button