When A Christian First time visit to Golden Temple Amritsar | Viky Thomas |Surkhab TV

ਤੁਹਾਡੇ ਨਾਲ ਜੋ ਇੰਟਰਵੀਊ ਸਾਂਝਿ ਕਰਨ ਜਾ ਰਹੇ ਹਾਂ ਇਸ ਵਿੱਚ ਤੁਸੀਂ ਮਿਲੋਗੇ ਮੁੰਬਈ ਦੇ ਵਸਨੀਕ ਇਸਾਈ ਭਾਈਚਾਰੇ ਤੋਂ ਵਿਰ ਵਿੱਕੀ ਥਾਮਸ ਨਾਲ..
ਤਹਾਨੂੰ ਦੱਸ ਦਿੰਦੇ ਹਾਂ ਕਿ ਵਿਕੀ ਥਾਮਸ ਮੁੰਬਈ ਵਿੱਚ ਇੱਕ ਸਮਾਜ ਸੇਵੀ ਹੈ ਤੇ ਕੋਰੋਨਾ ਸਮੇਂ ਦੌਰਾਨ ਵਿੱਕੀ ਨੇ ਕਾਫੀ ਸੇਵਾ ਕੀਤੇ ਤੇ ਇਸੇ ਸੇਵਾ ਦੌਰਾਨ ਉਸ ਦੀ ਜਿੰਦਗੀ ਵਿੱਚ ਕੁੱਝ ਅਜਿਹਾ ਵਾਪਰਿਆ ਕਿ ਓਹ ਸਿੱਖਂ ਤੇ ਸਿੱਖਿ ਤੋਂ ਬਹੁਤ ਪ੍ਰਭਾਵਿਤ ਹੋਇਆ .. ਵਿੱਕੀ ਨੇ ਦੱਸਿਆ ਕਿ ਓਹ ਕਦੀ ਗੁਰਦੁਆਰੇ ਨਹੀਂ ਗਿਆ ਸੀ ਪਰ ਕਰੋਨਾ ਵਿਚ ਸਿੱਖਾਂ ਨੂੰ ਸੇਵਾ ਕਰਦਿਆਂ ਦੇਖ ਕੇ ਉਸ ਦੇ ਮਨ ਵਿੱਚ ਸਿੱਖਾਂ ਪ੍ਰਤੀ ਜਾਨਣ ਦੀ ਇੱਛਾ ਪੈਦਾ ਹੋਈ ਤੇ ਉਸ ਨੇ ਗੁਰਦੁਆਰੇ ਜਾਣਾ ਸ਼ੁਰੂ ਕੀਤਾ, ਇੰਟਰਵਿਊ ਵਿੱਚ ਵਿੱਕੀ ਨੇ ਦੱਸਿਆ ਕਿ ਸਿੱਖਾਂ ਨੇ ਕਿਵੇਂ ਉਸ ਨੂੰ ਬੇਹੱਦ ਪਿਆਰ ਸਤਿਕਾਰ ਦਿੱਤਾ, ਹਾਲ ਹੀ ਵਿੱਚ ਵਿੱਕੀ ਗੁਰੁ ਰਾਮਦਾਸ ਜੀ ਦੇ ਗੁਰਪੁਰਬ ਤੇ ਸ਼੍ਰੀ ਦਰਬਾਰ ਸਹਾਿਬ ਅੰਮ੍ਰਿਤਸਰ ਦਰਸਨ ਕਰਨ ਆਇਆ ਇੱਥੇ ਓਹਨਾਂ ਨੇ ਮੁੰਬਈ ਦੀਆਂ ਸੰਗਤਾਂ ਨਾਲ ਰਲ ਕੇ ਫੁੱਲਾਂ ਦੀ ਸਜਾਵਟ ਦੀ ਸੇਵਾ ਕੀਤੀ ਅਤੇ ਸ਼੍ਰਿ ਦਰਬਾਰ ਸਹਾਿਬ ਆ ਕੇ ਕਿਵੇਂ ਦਾ ਲੱਗਾ ਇਸ ਬਾਰੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ..
ਸੁਖਾਬ ਟੀਵੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਵਿੱਕੀ ਨੇ ਦੱਸਿਆ ਕਿ ਓਹ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਤਿਕਾਰ ਕਰਦਾ ਹੈ ਤੇ ਨਾਲ ਹੀ ਉਸ ਨੇ ਕਿਹਾ ਕਿ ਜੇ ਸਾਡੇ ਲੋਕ ਭਿੰਡਰਾਂਵਾਲੀਆਂ ਦੇ ਅਨੁਸਾਰ ਚੱਲਣਤਾਂ ਬਹੁਤ ਤਰੱਕੀ ਕਰਨਗੇ .. ਪੂਰੀ ਇੰਟਰਵੀਊ ਜਰੂ੍ਰ ਦੇਖੋ ਅਤੇ ਸਭ ਨਾਲ ਸਾਂਝਾ ਵੀ ਕਰਿਓ ਜੀ ..