Video ਦੇਖਕੇ ਪੁਰਾਣੇ ਪੰਜਾਬ ਦੀ ਯਾਦ ਆ ਜਾਣੀ | ਬਾਪੂ ਪੁਰਾਣੇ ਰਿਕਾਰਡ ਸਾਂਭੀ ਬੈਠਾ | ਕੁੜੀਆਂ ਦਾ ਹੱਥੀਂ ਬੁਣਿਆ ਦਾਜ

ਭਾਰਤ ਵਿਚ ਜਾਤ-ਪਾਤ ਦੀ ਤਕਸੀਮ ਸਦੀਆ ਤੋਂ ਚੱਲੀ ਆ ਰਹੀ ਹੈ। ਇਹ ਅਦਾਰਾ ਆਪਣੀ ਸਮਾਜੀ ਜਕੜ ਵਿਚ ਇਕ ਕਰੜਾ ਸ਼ਕਤੀਸ਼ਾਲੀ ਅਬਦਲ ਨਾਮ ਹੈ, ਜਿਸਦਾ ਆਪਣਾ ਹੀ ਸੰਭਵ ਕਾਨੂੰਨ ਹੈ ਅਤੇ ਦੁਨੀਆ ਭਰ ਵਿਚ ਕਿਸੇ ਵੀ ਸਮਾਜ ਦਾ ਆਧਾਰ ਅਜਿਹਾ ਵਿਖਾਈ ਨਹੀਂ ਦਿੰਦਾ। ਜਾਤ- ਪਾਤ ਸਿਧਾਂਤ ਦਾ ਕੀ ਪਿਛੋਕੜ ਹੈ ਅਤੇ ਇਹ ਕਿਵੇ ਹੋਂਦ ਵਿੱਚ ਆਇਆ ਇਸਦਾ ਕੋਈ ਤਸੱਲੀਬਖਸ਼ ਉੱਤਰ ਨਹੀਂ ਹੈ। ਇਤਿਹਾਸਿਕ ਪੱਖੋਂ ਆਰੀਆ ਅਤੇ ਧਾਰਮਿਕ ਪੱਖੋਂ ਬ੍ਰਾਹਮਣ ਲੋਕ ਇਸ ਨਿਜਾਮ ਦੇ ਜਨਮਦਾਤਾ ਹਨ। ਜਿਨ੍ਹਾਂ ਰੰਗ ਅਤੇ ਨਸਲੀ ਆਧਾਰ ਤੇ ਸਮਾਜ ਦੀ ਵੰਡ ਕੀਤੀ ਅਤੇ ਆਪਣੇ ਆਪ ਨੂੰ ਭਾਰਤ ਦੇ ਅਸਲ ਵਸਨੀਕਾ ਤੋਂ ਅਲੱਗ ਅਤੇ ਉੱਚਾ ਰੱਖਣ ਦੀ ਅਜਿਹੀ ਬੁਨਿਆਦ ਰੱਖੀ। ਕਈ ਸਿਆਣੇ ਕਹਿੰਦੇ ਹਨ ਕਿ ਜਾਤ ਪਾਤ ਦੀ ਆਧਾਰਸ਼ਿਲਾ ਪੇਸ਼ਾ ਹੈ। ਜਾਤ-ਪਾਤ ਦੇ ਨਿਜਾਮ ਨੂੰ ਪੱਕੀ ਆਧਾਰਸ਼ਿਲਾ ਦੇਣ ਲਈ ਹਿੰਦੂ ਸਮਾਜ ਦੇ ਮੁਖੀ ਬ੍ਰਾਹਮਣ ਨੇ ਜਾਤ- ਪਾਤ ਦੇ ਕਾਨੂੰਨ ਨੂੰ ਧਾਰਮਿਕ ਰੰਗ ਦੇ ਦਿੱਤਾ। ਚੰਗੇ ਤੇ ਬੁਰੇ ਕੰਮ ਹੁਣ ਚੰਗੀ ਤੇ ਮਾੜੀ ਜਾਤ ਦੇ ਕਰਤਾ ਧਰਤਾ ਬਣਨ ਲੱਗੇ। ਸਿੱਖ ਧਰਮ ਅਤੇ ਇਸਲਾਮ ਦੇ ਆਉਣ ਨਾਲ ਜਾਤ-ਪਾਤ ਦੇ ਨਿਜਾਮ ਨੂੰ ਵੱਡੀ ਸੱਟ ਲੱਗੀ। ਪੰਜਾਬ ਸ਼ਬਦ ਪੰਜਾਬੀ ਦੇ ਪੰਜ ਅਤੇ ਫਾਰਸੀ ਦੇ ਸ਼ਬਦ ਆਬ ਭਾਵ ਪਾਣੀ ਦੇ ਮੇਲ ਤੋਂ ਬਣਿਆ ਹੈ। ਇਹ ਪੂਰਬ ਵਿਚ ਸਤਲੁਜ ਤੋਂ ਲੈ ਕੇ ਪੱਛਮ ਵਿਚ ਜਿਹਲਮ ਨਦੀ ਵਿਚਲੀ ਧਰਤੀ ਵੱਲ ਸੰਕੇਤ ਕਰਦਾ ਹੈ। ਇਸੇ ਤਰਾਂ ਪੰਜਾਬ ਦੇ ਵਿਚ ਭਿੰਨ-ਭਿੰਨ ਜਾਤਾਂ ਸੰਬੰਧੀ ਅਖੌਤਾ ਹਨ। ਜਿਵੇਂ ਕਿ :ਜੱਟ ਭਾਵੇਂ ਅੱਟੀ ਤਾਂ ਕਿਰਾੜ ਚੜ੍ਹਾਵੇ ਵੱਟੀ। ਬਾਣੀਏ ਦੀ ਮੁੱਛ ਦਾ ਕੁਝ ਨਾ ਗਿਆ, ਪਰ ਪਠਾਨ ਨੇ ਸਾਰਾ ਟੱਬਰ ਮਾਰ ਲਿਆ। ਹਿੰਦੁਸਤਾਨੀ ਸਮਾਜ ਨੂੰ ਸਮਝਣ ਦਾ ਤਰੀਕਾ ਇਸਦੀ ਜਾਤ ਪ੍ਰਣਾਲੀ ਹੈ।
ਪੰਜਾਬ ਵਿਚ ਹੋਰ ਸਮਾਜਿਕ ਪ੍ਰਣਾਲੀਆਂ ਵਾਂਗ ਜਾਤ ਪ੍ਰਣਾਲੀ ਇੰਨੀ ਜਟਿਲ ਨਹੀ ਜਿੰਨੀ ਕਿ ਹੋਰ ਭਾਗਾਂ ਵਿੱਚ ਹੈ। ਏਥੇ ਬ੍ਰਾਹਮਣਾ ਦੀ ਥਾਂ ਸਭ ਤੋਂ ਉੱਚੀ ਨਹੀਂ। ਇਹ ਦਰਜਾਬੰਦੀ ਜਮੀਨ, ਧਨ, ਦੌਲਤ, ਗਿਣਤੀ, ਸਰੀਰਿਕ ਅਤੇ ਰਾਜਨੀਤਿਕ ਸੱਤਾ ਆਦਿ ਵਰਗੀਆਂ ਇਸ ਦੁਨੀਆ ਦੀਆਂ ਦੀਆਂ ਦੌਲਤਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ। ਇਸੇ ਕਾਰਨ ਸਮਕਾਲੀਨ ਪੰਜਾਬ ਵਿਚ ਜੱਟਾਂ ਦੀ ਥਾਂ ਉੱਚੀ ਮੰਨੀ ਗਈ ਹੈ। ਜਾਤਾਂ ਵਿਚ ਵਿਆਹ ਦੀ ਪ੍ਰਥਾ ਇੰਨੀ ਪੱਕੀ ਨਹੀਂ। ਜਾਤਾਂ ਵਿਚ ਹੱਦਾਂ ਕਮਜ਼ੋਰ ਹੋਣ, ਸਿੱਖ ਮਤ ਦੁਆਰਾ ਸੁਚੇਤ ਤੌਰ ਤੇ ਜਾਤ ਪ੍ਰਣਾਲੀ ਖਤਮ ਕਰਨ ਦੇ ਯਤਨਾਂ ਅਤੇ ਇਸ ਖੇਤਰ ਵਿੱਚ ਮਰਦਾਂ ਮੁਕਾਬਲੇ ਇਸਤਰੀਆਂ ਦੀ ਗਿਣਤੀ ਨਾਲੋਂ ਘੱਟ ਹੋਣ ਕਾਰਨ ਅੰਤਰਜਾਤ ਵਿਆਹ ਨਹੀਂ ਹੁੰਦੇ ਸਗੋਂ ਹਿਮਾਚਲ, ਯੂਰਪੀ, ਉੜੀਸਾ ਤੋਂ ਇਸਤਰੀਆਂ ਵਿਆਹ ਕਰਵਾ ਕੇ ਲਿਆਂਦੀਆਂ ਦਾ ਰਹੀਆ ਹਨ। ਜਾਤ ਪ੍ਰਣਾਲੀ ਹੋਰਨਾਂ ਖੇਤਰਾਂ ਤੋਂ ਘੱਟ ਹੋਣ ਦੇ ਕਾਰਨ ਵੀ ਮਿਲਦੇ ਹਨ ਵੱਖ-ਵੱਖ ਧਾੜਾਂ ਦਾ ਦਾਖਲਾ, ਸਿੱਖ ਮਤਲਬ ਦਾ ਭਾਈਚਾਰਕ ਰਵੱਈਆ, ਸਰਮਾਏਦਾਰੀ ਦਾ ਤੇਜ ਵਿਕਾਸ ਆਦਿ ਹੋਰ ਵੀ ਜਾਤ ਪ੍ਰਣਾਲੀਆਂ ਹਨ।