Video ਦੇਖਕੇ ਤਾਂ ਲੱਗਦਾ ਹੈ ਕਿ ਗਰੀਬ ਹੋਣਾ ਸਾਡੇ ਮੁਲਕ ਚ ਬਹੁਤ ਵੱਡਾ ਪਾਪ ਹੈ

ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਇੱਕ ਗਰਭਵਤੀ ਆਈ ਸੀ। ਐਮਰਜੈਂਸੀ ਵਿੱਚ ਲਿਜਾਣ ਤੋਂ ਬਾਅਦ ਡਾਕਟਰਾਂ ਦੁਆਰਾ ਉਸ ਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ ਇਸ ਦਾ ਪ੍ਰਬੰਧ ਨਹੀਂ ਹੈ। ਉਸ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਜਦ ਕਿ ਇਹ ਲੜਕੀ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਇਨ੍ਹਾਂ ਕੋਲ ਐਂਬੂਲੈਂਸ ਦੇ ਕਿਰਾਏ ਲਈ ਵੀ ਪੈਸੇ ਨਹੀਂ ਸਨ। ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਇੱਕ ਗਰਭਵਤੀ ਕੁੜੀ ਜ਼ਮੀਨ ਤੇ ਪਈ ਤੜਫ ਰਹੀ ਹੈ। ਇਸ ਕੁੜੀ ਦੀ ਉਮਰ ਲੱਗਭੱਗ 20-22 ਸਾਲ ਦੱਸੀ ਜਾਂਦੀ ਹੈ। ਇਹ ਗਰਭਵਤੀ ਜਣੇਪੇ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਚ ਆਈ ਸੀ। ਉਸ ਨੂੰ ਹਸਪਤਾਲ ਵਿੱਚ ਲਿਜਾਣ ਤੋਂ ਬਾਅਦ ਜਵਾਬ ਦੇ ਦਿੱਤਾ ਗਿਆ ਅਤੇ ਉਸ ਨੂੰ ਦੱਸਿਆ ਗਿਆ ਕਿ ਇਸ ਹਸਪਤਾਲ ਵਿੱਚ ਉਨ੍ਹਾਂ ਦੇ ਇਲਾਜ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਲਈ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਪਰਿਵਾਰ ਦੇ ਦੱਸਣ ਅਨੁਸਾਰ ਉਹ ਬਹੁਤ ਗਰੀਬ ਹਨ। ਉਨ੍ਹਾਂ ਕੋਲ ਤਾਂ ਫ਼ਰੀਦਕੋਟ ਦੇ ਐਂਬੂਲੈਂਸ ਦੇ ਕਿਰਾਏ ਦੇ ਵੀ ਪੈਸੇ ਨਹੀਂ ਹਨ। ਜੇਕਰ ਹਸਪਤਾਲ ਵਿੱਚ ਲੋੜਵੰਦਾਂ ਦਾ ਇਲਾਜ ਹੀ ਨਹੀਂ ਹੋ ਸਕਦਾ ਤਾਂ ਕਰੋੜਾਂ ਰੁਪਏ ਖਰਚ ਕੇ ਹਸਪਤਾਲਾਂ ਦੀਆਂ ਇਮਾਰਤਾਂ ਖੜ੍ਹੀਆਂ ਕਰਨ ਦਾ ਕੀ ਫਾਇਦਾ ਹੈ। ਇਸ ਲਈ ਹਸਪਤਾਲ ਵਿੱਚ ਸਟਾਫ ਦਾ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ। ਅੱਜ ਕੱਲ੍ਹ ਇਲਾਜ ਕਰਵਾਉਣਾ ਵੀ ਇਨਸਾਨ ਦੇ ਵੱਸ ਤੋਂ ਬਾਹਰ ਹੁੰਦਾ ਜਾ ਰਿਹਾ ਹੈ।
ਪੀੜਤ ਪਰਿਵਾਰ ਵੱਲੋਂ ਰਾਜਨੀਤਕ ਸ਼ਖ਼ਸੀਅਤਾਂ ਤੱਕ ਵੀ ਪਹੁੰਚ ਕੀਤੀ ਗਈ ਪਰ ਉਨ੍ਹਾਂ ਦੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ। ਸਿਵਲ ਹਸਪਤਾਲ ਦੀਆਂ ਮਹਿਲਾ ਮੁਲਾਜ਼ਮਾਂ ਨੇ ਵੀ ਦਰਦ ਨਾਲ ਕੁਰਲਾ ਰਹੀ ਲੜਕੀ ਦੀ ਕੋਈ ਸਾਰ ਨਹੀਂ ਲਈ ਕਿ ਹਸਪਤਾਲ ਵਿੱਚ ਹਾਜ਼ਰ ਮੁਲਾਜ਼ਮਾਂ ਦਾ ਫਰਜ਼ ਨਹੀਂ ਬਣਦਾ ਕਿ ਇਸ ਮਹਿਲਾ ਦੀ ਮਦਦ ਕੀਤੀ ਜਾਵੇ। ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਹਸਪਤਾਲ ਬਣਵਾਏ ਗਏ ਹਨ ਪਰ ਜਨਤਾ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ। ਉਨ੍ਹਾਂ ਨੇ ਸਟਾਫ਼ ਦੁਆਰਾ ਲੜਕੀ ਦੀ ਸਾਰ ਨਾ ਲੈਣ ਕਾਰਨ ਸਟਾਫ ਦੀ ਨੁਕਤਾਚੀਨੀ ਕੀਤੀ ਹੈ।