Home / News / Trudeau ਦੇ ਪ੍ਰਧਾਨ ਮੰਤਰੀ ਬਣਨ ਦੇ 4 ਦਿਨ ਬਾਅਦ ਜਗਮੀਤ ਸਿੰਘ ਬਾਰੇ ਆਈ ਵੱਡੀ ਖਬਰ

Trudeau ਦੇ ਪ੍ਰਧਾਨ ਮੰਤਰੀ ਬਣਨ ਦੇ 4 ਦਿਨ ਬਾਅਦ ਜਗਮੀਤ ਸਿੰਘ ਬਾਰੇ ਆਈ ਵੱਡੀ ਖਬਰ

ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਸ਼ਨਿੱਚਰਵਾਰ ਨੂੰ ਪਾਰਟੀ ਵਿਚ ਨਵੀਆਂ ਨਿਯੁਕਤੀਆਂ ਕਰਦਿਆਂ ਪੀਟਰ ਜੂਲੀਅਨ ਨੂੰ ਐਨ.ਡੀ.ਪੀ. ਦਾ ਹਾਊਸ ਲੀਡਰ ਅਤੇ ਰੇਚਲ ਬਲੇਨੀ ਨੂੰ ਵਿਪ ਨਾ ਮ ਜ਼ ਦ ਕਰ ਦਿਤਾ। ਪੀਟਰ ਜੂਲੀਅਨ ਪੰਜਵੀਂ ਵਾਰ ਕੈਨੇਡਾ ਦੀ ਸੰਸਦ ਵਿਚ ਐਨ.ਡੀ.ਪੀ. ਦੇ ਹਾਊਸ ਲੀਡਰ ਵਜੋਂ ਸੇਵਾ ਨਿਭਾਉਣਗੇ। ਜਗਮੀਤ ਸਿੰਘ ਨੇ ਨਵੀਆਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਕਿਹਾ ਕਿ ਪੀਟਰ ਸਾਡੇ ਬੇਹੱਦ ਤਜਰਬੇਕਾਰ ਮੈਂਬਰਾਂ ਵਿਚੋਂ ਇਕ ਹਨ ਅਤੇ ਰੇਚਲ ਵੀ ਪਿਛਲੇ ਸਮੇਂ ਦੌਰਾਨ ਆਮ ਲੋਕਾਂ ਵਿਚ ਆਪਣਾ ਰੁਤਬਾ ਕਾਇਮ ਕਰਨ ਅਤੇ ਪਾਰਟੀ ਮੈਂਬਰਾਂ ਦਾ ਸਤਿਕਾਰ ਹਾਸਲ ਕਰਨ ਵਿਚ ਸਫ਼ਲ ਰਹੀ।ਮੁਲਕ ਦੀ ਵਾਗਡੋਰ ਘੱਟ ਗਿਣਤੀ ਸਰਕਾਰ ਦੇ ਹੱਥਾਂ ਵਿਚ ਹੈ ਅਤੇ ਸਾਡੀ ਪਾਰਟੀ ਕੈਨੇਡੀਅਨ ਲੋਕਾਂ ਦੀ ਆਵਾਜ਼ ਬਣ ਕੇ ਸੰਸਦ ਵਿਚ ਆਪਣੀ ਭੂਮਿਕਾ ਬਾਖੂਬੀ ਅਦਾ ਕਰੇਗੀ। ਸਾਬਕਾ ਸੰਸਦ ਵਿਚ ਡਿਪਟੀ ਵਿਪ ਦੀ ਸੇਵਾ ਨਿਭਾਅ ਚੁੱਕੀ ਰੇਚਲ ਬਲੇਨੀ ਨੇ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨਾਲ ਪੂਰਾ ਨਿਆਂ ਕਰਨ ਦੀ ਕੋਸ਼ਿਸ਼ ਕਰਨਗੇ। ਦੱਸ ਦੇਈਏ ਕਿ ਪੀਟਰ ਜੂਲੀਅਨ,ਨਿਊ ਵੈਸਟਮਿੰਸਟਰ-ਬਰਨਬੀ ਰਾਈਡਿੰਗ ਤੋਂ ਐਮ.ਪੀ. ਚੁਣੇ ਗਏ ਸਨ ਜਦਕਿ ਰੇਚਲ ਬਲੇਨੀ ਨੇ ਨੌਰਥ ਆਇਲੈਂਡ ਅਤੇ ਪੌਵਲ ਰਿਵਰ ਪਾਰਲੀਮਾਨੀ ਰਾਈਡਿੰਗ ਤੋਂ ਜਿੱਤ ਹਾਸਲ ਕੀਤੀ ਸੀ। ਵਿਕਟੋਰੀਆ ਵਿਖੇ ਐਨ.ਡੀ.ਪੀ. ਦੀ ਕਨਵੈਨਸ਼ਨ ਦੌਰਾਨ ਸੰਬੋਧਨ ਕਰਦਿਆਂ ਜਗਮੀਤ ਸਿੰਘ ਲੇ ਕਿਹਾ ਕਿ ਪਾਰਟੀ ਦੀ ਸ਼ੈਡੋਅ ਕੈਬਨਿਟ ਦੇ ਹੋਰਨਾਂ ਮੈਂਬਰਾਂ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ।

About admin

Check Also

Tik Tok ਦੀ ਬਕਵਾਸ ਸੁਣਨ ਵਾਲਿਉ ਆਹ ਬੱਚਿਆਂ ਦੀ ਚੰਗੀ ਗੱਲ ਵੀ ਸੁਣੋ | Funny Political Debate

ਰਾਜਨੀਤਕ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ …

Leave a Reply

Your email address will not be published. Required fields are marked *