News

Tik Tok ਸਟਾਰ Noor ਨੇ ਦੇਖੋ ਬੈਨ ਲੱਗਣ ਤੇ ਕੀ ਕਿਹਾ | ਹੁਣ ਕੀ ਹੋਵੇਗਾ ਭਵਿੱਖ | Surkhab TV

ਭਾਰਤ ਨੇ ਸੋਮਵਾਰ ਨੂੰ ਚੀਨ ਨਾਲ ਸੰਬੰਧ ਰੱਖਣ ਵਾਲੀਆਂ 59 ਮੋਬਾਇਲ ਐਪ ‘ਤੇ ਪਾਬੰਦੀ ਲੱਗਾ ਦਿੱਤੀ, ਜਿਸ ‘ਚ ਲੋਕਪ੍ਰਿਯ ਟਿਕ-ਟਾਕ ਅਤੇ ਯੂ.ਸੀ. ਬ੍ਰਾਊਜ਼ਰ ਵਰਗੇ ਐਪ ਵੀ ਸ਼ਾਮਲ ਹਨ। ਸਰਕਾਰ ਨੇ ਕਿਹਾ ਕਿ ਇਹ ਐਪ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਹਾਨੀਕਾਰਕ ਹੈ। ਟਿਕ-ਟਾਕ ਬੈਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਟਵੀਟਸ ਦੀ ਲਾਈਨ ਲੱਗ ਗਈ ਹੈ। ਟਵਿੱਟਰ ‘ਤੇ #RIPTikTok ਟਰੈਂਡ ਕਰ ਰਿਹਾ ਹੈ। ਉੱਥੇ ਹੀ ਲੋਕ ਫਨੀ ਮੀਮਜ਼ ਸ਼ੇਅਰ ਕਰ ਕੇ ਟਿਕ-ਟਾਕ ਨੂੰ ਭਾਰਤ ਤੋਂ ਆਖਰੀ ਵਿਦਾਈ ਦੇ ਰਹੇ ਹਨ। ਲੱਦਾਖ ‘ਚ ਭਾਰਤ-ਚੀਨ ਵਿਚਾਲੇ ਜਾਰੀ ਡੈੱਡਲਾਕ ਦਰਮਿਆਨ ਸਰਕਾਰ ਨੇ ਚਾਈਨੀਜ਼ ਐਪ ‘ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਟਿਕ-ਟਾਕ ਸਮੇਤ 59 ਚਾਈਨੀਜ਼ ਐਪ ‘ਤੇ ਬੈਨ ਲਗਾ ਦਿੱਤਾ ਹੈ। ਇਨ੍ਹਾਂ ਚਾਈਨੀਜ਼ ਐਪ ਤੋਂ ਨਿੱਜਤਾ ਦੀ ਸੁਰੱਖਿਆ ਦਾ ਮਾਮਲਾ ਮੰਨਿਆ ਜਾ ਰਿਹਾ ਹੈ।ਸ਼੍ਰੀ ਕਰਤਾਰਪੁਰ ਸਾਹਿਬ ਪਾਕਿ 'ਚ TIK TOK ... ਟਿਕ-ਟਾਕ ਤੋਂ ਇਲਾਵਾ ਜਿਨ੍ਹਾਂ ਹੋਰ ਪ੍ਰਸਿੱਧ ਐਪਸ ਨੂੰ ਬੈਨ ਦਾ ਸਾਹਮਣਾ ਕਰਣਾ ਪਿਆ ਹੈ ਉਨ੍ਹਾਂ ‘ਚ ਸ਼ੇਅਰਇਟ, ਹੈਲੋ, ਯੂ.ਸੀ. ਬ੍ਰਾਉਜ਼ਰ, ਲਾਇਕੀ ਅਤੇ ਵੀਚੈਟ ਸਮੇਤ ਕੁਲ 59 ਐਪ ਵੀ ਸ਼ਾਮਲ ਹਨ। ਦੱਸ ਦਈਏ ਕਿ ਹਾਲ ਹੀ ‘ਚ ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਕਰੀਬ 52 ਐਪਸ ਦੀ ਲਿਸਟ ਸੌਂਪੀ ਸੀ, ਜਿਨ੍ਹਾਂ ‘ਤੇ ਭਾਰਤ ਵਲੋਂ ਡਾਟਾ ਚੋਰੀ ਕਰਣ ਦੇ ਦੋਸ਼ ਲੱਗੇ ਸਨ।ਸੂਚਨਾ ਤਕਨੀਕੀ ਐਕਟ (IT Act) ਦੀ ਧਾਰਾ 69ਏ ਦੇ ਤਹਿਤ ਸੂਚਨਾ ਤਕਨੀਕੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਇਸ ਨੂੰ ਲਾਗੂ ਕਰਦੇ ਹੋਏ ਸੂਚਨਾ ਤਕਨੀਕੀ ਮੰਤਰਾਲਾ ਨੇ (ਪ੍ਰੋਸਿਜ਼ਰ ਐਂਡ ਸੇਫਗਾਰਡਸ ਫਾਰ ਬਲਾਕਿੰਗ ਆਫ ਐਕਸੇਸ ਆਫ ਇੰਫਾਰਮੇਸ਼ਨ ਬਾਈ ਪਬਲਿਕ) ਨਿਯਮ 2009 ਅਤੇ ਖਤਰ‌ਿਆਂ ਦੇ ਮੱਦੇਨਜ਼ਰ 59 ਐਪ ‘ਤੇ ਬੈਨ ਲਗਾ ਦਿੱਤਾ ਹੈ।

Related Articles

Back to top button