Sikh News

Tik Tok ਸਟਾਰ Noor ਦਾ ਪਰਿਵਾਰ ਸਜਿਆ ਖਾਲਸਾ | ਸ਼੍ਰੀ ਅਕਾਲ ਤਖਤ ਸਾਹਿਬ ਪੁੱਜ ਕੇ ਅੰਮ੍ਰਿਤ ਛਕਿਆ

TikTok ਤੇ ਮਸ਼ਹੂਰ ਹੋਈ ਨਿੱਕੀ ਬੱਚੀ Noor ਜਿਸਨੇ ਪਿਛਲੇ ਦਿਨਾਂ ਵਿਚ ਪੰਜਾਬ ਦੇ ਸੋਸ਼ਲ ਮੀਡੀਆ ਤੇ ਧੁੰਮਾਂ ਪਾਈ ਰੱਖੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਪੰਜਾਬ ਪੁਲਿਸ ਤੱਕ Noor ਦੇ Fan ਹੋ ਗਏ। ਇਸ ਮੌਕੇ ਇੱਕ ਵੱਡੀ ਖਬਰ ਸਾਹਮਣੇ ਆਈ ਸੀ ਕਿ ਨੂਰ ਦੇ ਪਿਤਾ ਜੋ ਕਿ ਇੱਕ ਇੱਟਾਂ ਦੇ ਭੱਠੇ ਤੇ ਮਜ਼ਦੂਰੀ ਕਰਦੇ ਹਨ ਉਹਨਾਂ ਵਲੋਂ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਦੀ ਹਾਜਰੀ ਵਿਚ ਇਹ ਕਿਹਾ ਗਿਆ ਸੀ ਕਿ ਉਹ ਜਲਦ ਹੀ ਅੰਮ੍ਰਿਤ ਛਕਣਗੇ। ਇਸਤੋਂ ਪਹਿਲਾਂ ਬਾਬਾ ਜਸਦੀਪ ਸਿੰਘ ਵਲੋਂ Noor ਦਾ ਘਰ ਬਣਾਕੇ ਦੇਣ ਦੀ ਗੱਲ ਕਹੀ ਸੀ ਜੋ ਕਿ ਉਸਾਰੀ ਅਧੀਨ ਹੈ। ਇਸ ਮੌਕੇ ਨੂਰ ਦੇ ਪਿਤਾ ਨੇ ਆਪਣੇ ਵਾਅਦੇ ਅਨੁਸਾਰ ਆਪਣੀ ਖ਼ੁਸ਼ੀ ਨਾਲ਼ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ।

Related Articles

Back to top button