Sikh News

Tik Tok ਚਲਾਉਣ ਅਤੇ ਭੰਗੜਾ ਪਾਉਣ ਵਾਲਿਆਂ ਲਈ ਗੁਰੂ ਗ੍ਰੰਥ ਸਾਹਿਬ ਦਾ ਕੀ ਹੁਕਮ ਹੈ | Jaspreet kaur

ਅੱਜ ਜਿਸ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਹੋ ਸਕਦਾ ਹੈ ਕਿ ਇਹਨੂੰ ਸੁਣ ਕੇ ਬਹੁਤੇ ਵੀਰਾਂ ਭੈਣਾਂ ਨੂੰ ਮਿਰਚਾਂ ਲਗਣਗੀਆਂ ਪਰ ਇਹ ਉਹਨਾਂ ਵਾਸਤੇ ਹੈ ਜੋ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤਰ ਅਖਵਾਉਂਦੇ ਹਨ .. ਆਪਾਂ ਗੱਲ ਕਰਾਂਗੇ ਟਿਕਟੋਕ ਦੀ ਨਕਲੀ ਦੁਨੀਆਂ ਤੇ ਵਿਆਹਾਂ ਸ਼ਾਦੀਆਂ ਤੇ ਸਿਖਾਂ ਵਲੋਂ ਪਾਏ ਜਾਂਦੇ ਭੰਗੜੇ ਦੀ .. ਸਿਰ ਤੇ ਸੋਹਣੀਆਂ ਸੋਹਣੀਆਂ ਦਸਤਾਰਾਂ ਤੇ ਦੁਮਾਲੇ ਸਜਾ ਕੇ ਅਜਕਲ ਦੇ ਅਖੌਤੀ ਗਾਇਕਾਂ ਦੇ ਗੰਦੇ ਗਾਣਿਆਂ ਤੇ ਭੰਗੜੇ ਪਾਏ ਜਾਂਦੇ ਨੇ .. ਪਰ ਸਿੱਖ ਧਰਮ ਵਿਚ ਇਹਨਾਂ ਚੀਜਾਂ ਦੀ ਸਖਤ ਮਨਾਹੀ ਹੈ .. ਇਹ ਗੱਲ ਅਸੀਂ ਨੀ ਕਹਿੰਦੇ ਬਲਕਿ ਗੁਰਬਾਣੀ ਕਹਿੰਦੀ ਹੈ ਇਸੇ ਦੇ ਅਧਾਰ ਤੇ ਹੀ ਗੱਲ ਕਰਾਂਗੇ .. ਤਹਾਨੂੰ ਗੁਰਬਾਣੀ ਵਿੱਚੋਂ ਇਹ ਜਾਣਕਾਰੀ ਦਵਾਂਗੇ ਕਿ ਗੁਰਬਾਣੀ ਅਨੁਸਾਰ ਅਜਿਹੇ ਨਾਚ ਗਾਣੇ ਸਿੱਖਾਂ ਲਈ ਸੁਣਨਾ ਤੇ ਇਹਨਾਂ ਤੇ ਨਾਚ ਕਰਨਾ ਬਿਲਕੁਲ ਮਨਾ ਹੈ।
ਅੱਜ ਜਿਸ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਹੋ ਸਕਦਾ ਹੈ ਕਿ ਇਹਨੂੰ ਸੁਣ ਕੇ ਬਹੁਤੇ ਵੀਰਾਂ ਭੈਣਾਂ ਨੂੰ ਮਿਰਚਾਂ ਲਗਣਗੀਆਂ ਪਰ ਇਹ ਉਹਨਾਂ ਵਾਸਤੇ ਹੈ ਜੋ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤਰ ਅਖਵਾਉਂਦੇ ਹਨ ..ਆਪਾਂ ਗੱਲ ਕਰਾਂਗੇ ਟਿਕਟੋਕ ਦੀ ਨਕਲੀ ਦੁਨੀਆਂ ਤੇ ਵਿਆਹਾਂ ਸ਼ਾਦੀਆਂ ਤੇ ਸਿਖਾਂ ਵਲੋਂ ਪਾਏ ਜਾਂਦੇ ਭੰਗੜੇ ਦੀ .. ਸਿਰ ਤੇ ਸੋਹਣੀਆਂ ਸੋਹਣੀਆਂ ਦਸਤਾਰਾਂ ਤੇ ਦੁਮਾਲੇ ਸਜਾ ਕੇ ਅਜਕਲ ਦੇ ਅਖੌਤੀ ਗਾਇਕਾਂ ਦੇ ਗੰਦੇ ਗਾਣਿਆਂ ਤੇ ਭੰਗੜੇ ਪਾਏ ਜਾਂਦੇ ਨੇ .. ਪਰ ਸਿੱਖ ਧਰਮ ਵਿਚ ਇਹਨਾਂ ਚੀਜਾਂ ਦੀ ਸਖਤ ਮਨਾਹੀ ਹੈ .. ਇਹ ਗੱਲ ਅਸੀਂ ਨੀ ਕਹਿੰਦੇ ਬਲਕਿ ਗੁਰਬਾਣੀ ਕਹਿੰਦੀ ਹੈ ..ਤਹਾਨੂੰ ਗੁਰਬਾਣੀ ਵਿੱਚੋਂ ਇਹ ਜਾਣਕਾਰੀ ਦਵਾਂਗੇ ਕਿ ਗੁਰਬਾਣੀ ਅਨੁਸਾਰ ਅਜਿਹੇ ਨਾਚ ਗਾਣੇ ਸਿੱਖਾਂ ਲਈ ਸੁਣਨਾ ਤੇ ਇਹਨਾਂ ਤੇ ਨਾਚ ਕਰਨਾ ਬਿਲਕੁਲ ਮਨਾ ਹੈ। ਦਰਅਸਲ ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉਸ ਦੇ ਵਾਰਸਾਂ ਦੇ ਦਿਲੋਂ ਦਿਮਾਗ musically punjabi girls best dance video #5 | tiktok viral dance ...ਵਿੱਚੋਂ ਜੇ ਉਹਨਾਂ ਦਾ ਅਸਲ ਸਭਿਆਚਾਰ ਖਤਮ ਕਰ ਦਿਤਾ ਜਾਵੇ ਅਤੇ ਉਹਨਾਂ ਦੇ ਦਿਮਾਗ ਵਿਚ ਸੱਚ ਦੀ ਜਗਾਹ ਝੂਠ ਹਿੰਮਤ ਦੀ ਜਗਾਹ ਡਰ, ਜਾਂ ਗੁਰਮਤਿ ਦੀ ਜਗਾਹ ਲੱਚਰਪੁਣਾ ਭਰ ਦਿਓ ਤਾਂ ਉਸ ਕੌਮ ਦੇ ਵਾਰਿਸ ਆਪੇ ਹੋਲੀ ਹੋਲੀ ਆਪਣਾ ਇਤਿਹਾਸ ਭੁਲਦਿਆਂ ਰਾਹ ਤੋਂ ਕੁਰਾਹੇ ਪੈ ਤੁਰਨਗੇ।ਹੁਣ ਜੇਕਰ ਟਿਕ ਟਾਕ ਦੀ ਨਕਲੀ ਦੁਨੀਆਂ ਦੀ ਗਲ ਕਰੀਏ ਤਾਂ ਕਹਿਣ ਨੂੰ ਤੇ ਇਕ entertainment ਹੈ ਪਰ entertainment ਦੇ ਨਾਮ ਤੇ ਭਵਿੱਖ ਜਰੂਰ ਧੁੰਦਲਾ ਹੋ ਰਿਹਾ ਹੈ। ਅੱਜ ਦੇ ਬਚੇ ਨੌਜਵਾਨ ਦੇਖ ਦੇਖੀ ਸਟਾਰ ਬਣਨ ਦੀ ਦੌਰ ਚ ਲਗੇ ਹੋਏ ਨੇ .. ਪਰ ਇਹ ਗਲ ਵੀ ਸਾਰਿਆਂ ਨੂੰ ਪਤਾ ਹੈ ਕਿ ਇਹ ਸਾਰੀ likes ਤੇ comments ਦੀ ਖੇਡ ਹੈ..ਬੱਚਿਆਂ ਨੂੰ ਤੇ ਚਲੋ ਪਤਾ ਨਹੀਂ ਪਰ ਨੌਜਵਾਨ ਨੇ ਜਿਹੜੇ ਜਿਹਨਾਂ ਨੂੰ ਪੂਰੀ ਸੁੱਧ ਬੁੱਧ ਆ ..ਉਹਨਾਂ ਨੂੰ ਤਾਂ ਸਭ ਪਤਾ ਹੈ ਟਿਕਟੋਕ ਦੀ ਆੜ ਚ ਅਜਕਲ ਕਿ ਹੋ ਰਿਹਾ ਹੈ .. ਅੱਜ ਦੇ ਬੱਚੇ ਜੋ ਦੇਖਦੇ ਨੇ ਓਹੀ ਕੁਝ ਦੇਖਾ ਦੇਖੀ ਉਹ ਕਰਨਾ ਪਸੰਦ ਕਰਦੇ ਹਨ। ਪੜਾਈ ਉਹਨਾਂ ਲਈ ਇਸ ਤਰਾਂ ਬਣਕੇ ਰਹਿ ਗਈ ਹੈ ਜਿਵੇ training ਦਿਤੇ ਹੋਏ ਕੁੱਤੇ ਨੇ ਮੂੰਹ ਵਿਚ ਥੈਲਾ ਪਾ ਕੇ ਬਜ਼ਾਰ ਤੋਂ ਅਖਬਾਰ ਜਾਂ ਸਬਜ਼ੀ ਲਿਆਉਣੀ ਤਾਂ ਸਿੱਖ ਲਈ ਹੈ.. ਪਰ ਅਖਬਾਰ ਜਾਂ ਸਬਜ਼ੀ ਕੀ ਹੈ ਤੇ ਕਿਸ ਲਈ ਹੈ ਉਸ ਦਾ ਓਹਨੂੰ ਕੋਈ ਗਿਆਨ ਨਹੀਂ। ਬਹੁਤ ਸਾਰੇ ਕੇਸਾਧਾਰੀ ਅਮ੍ਰਿਤਧਾਰੀ ਵੀ ਅਜਿਹੇ ਨੇ ਜਿਨ੍ਹਾਂ ਨੂੰ ਸਿੱਖੀ ਦਾ ਕੋਈ ਗਿਆਨ ਨਹੀਂ। ਉਹ ਦੂਸਰਿਆਂ ਧਰਮਾਂ ਬਾਰੇ ਜੋ ਕੁਝ ਜਾਣਦੇ ਹਨ ਜਾਂ ਵੇਖਦੇ ਹਨ, ਉਹ ਹੀ ਸਿੱਖ ਧਰਮ ਵਿਚ ਵੀ ਲਾਗੂ ਕਰਨਾ ਸ਼ੁਰੂ ਕਰ ਦਿੰਦੇ ਹਨ। ਅੱਜਕਲ ਸਾਡੇ ਵਰਗਿਆਂ ਚੋ ਕੋਈ ਵਿਰਲੇ ਹੀ ਸਿੱਖ ਅਜਿਹੇ ਮਿਲਦੇ ਹਨ ਜਿਨ੍ਹਾਂ ਨੇ ਜਪੁਜੀ ਸਾਹਿਬ ਦੇ ਅਰਥ ਅਤੇ ਭਾਵ ਅਰਥ ਆਪ ਪੜ੍ਹੇ ਤੇ ਸਮਝੇ ਹੋਣ। ਜ਼ਿੰਦਗੀ ਵਿਚ ਲਿਆਉਣ ਦੀ ਗਲ ਤਾਂ ਫਿਰ ਰਹਿ ਹੀ ਚਲੋ ਬਾਅਦ ਦੀ ਜਾਂਦੀ ਹੈ ..ਹੁਣ ਗਲ ਕਰਾਂਗੇ ਨਾਚ ਗਾਣੇ ਦੀ ..ਅਸੀਂ ਨੱਚਣ ਤੋਂ ਮਨਾਹ ਨਹੀਂ ਕਰਾਂਗੇ ਕਿਉਕਿ ਇਹ ਤਾਂ ਸੁਨਣ ਵਾਲਿਆਂ ਨੇ ਆਪ ਤਹਿ ਕਰਨਾ ਹੈ .. ਆਪਾਂ ਤਾਂ ਗੱਲ ਕਰਾਂਗੇ ਕਿ ਗੁਰਬਾਣੀ ਨਾਚ ਗਾਣੇ ਬਾਰੇ ਕੀ ਕਹਿੰਦੀ ਹੈ ..ਗੁਰਮਤਿ ਦੀ ਮੰਨੀਏ ਤਾਂ ਸਿਖਾਂ ਨੂੰ ਗੁਰਬਾਣੀ ਦਾ ਹੀ ਆਨੰਦ ਮਾਨਣ ਦਾ ਹੁਕਮ ਹੈ ..(1) ਗੁਰੂ ਸਾਹਿਬ ਦਾ ਫੁਰਮਾਨ ਹੈ ..ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ..ਜਿਸਦਾ ਅਰਥ ਹੈ ..ਸਤਿਗੁਰੂ ਦੇ ਪਯਾਰੇ ਸਿੱਖੋ ਆਵੋ , ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਵਿਚ ਜੋੜਣ ਵਾਲੀ ਰਲਕੇ ਬਾਣੀ ਗਾਵੋ ..ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਵਿਚ ਵੀ ਸਾਫ ਜ਼ਿਕਰ ਹੈ ..ਤ੍ਰਿਯਾ ਰਾਗ ਸੁਨਿਹ ਚਿਤ ਲਾਇ ..ਸੁਨਹੁ ਲਾਲ ਸੋ ਜਮਪੁਰਿ ਜਾਇ..ਇਹਦਾ ਮਤਲਬ ਹੈ ..””ਜੋ ਲੋਕ ਗੰਦੇ ਅਰਥਾਂ ਵਾਲੇ ਗੀਤ ਅਤੇ ਭੜਕਾਊ ਧੁਨਾਂ ਸੁਣਦੇ ਹਨ , ਉਹਨਾਂ ਨੂੰ ਮੌਤ ਦੇ ਫ਼ਰਿਸ਼ਤੇ ਦੁਆਰਾ ਸਖਤ ਸਜ਼ਾ ਦਿਤੀ ਜਾਵੇਗੀ””ਗੁਰੂ ਗਰੰਥ ਸਾਹਿਬ ਜੀ ਵਿਚ ਵੀ ਸਾਫ ਜ਼ਿਕਰ ਹੈ ..”” ਮੇਰੇ ਮੋਹਨ ਸ੍ਰਵਨੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ “”ਜਿਹਦਾ ਅਰਥ ਹੈ > ਪ੍ਰਮਾਤਮਾ ਨਾਲੋਂ ਟੁਟੇ ਹੋਏ ਮਨੁੱਖ ਜਿਹੜੇ ਗੰਦੇ ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਉਂਦੇ ਹਨ ਉਹ ਆਤਮਕ ਜੀਵਨ ਵਾਸਤੇ ਵਿਅਰਥ ਹਨ 100 Best Images, Videos - 2020 - bhangra 😍👌 - WhatsApp Group ...,,ਹੈ ਮੇਰੇ ਮੋਹਨ ਇਹੋ ਜਿਹੇ ਬੋਲ ਮੇਰੇ ਕੰਨੀ ਨਾ ਪੈਣ .. ਜਦੋਂ ਕਦੇ ਗੱਲ ਆਉਂਦੀ ਹੈ ਨੱਚਣ ਕੁਦਣ ਦੀ ਤਾਂ ਕਹਿ ਦਿੱਤੋ ਜਾਂਦਾ ਇਹ ਸਾਡਾ ਸੱਭਿਆਚਾਰ ਹੈ,ਇਕ ਵਧੀਆ ਕਸਰਤ ਹੈ..ਤਾਂ ਉਹਨਾਂ ਨੂੰ ਦਸ ਦੇਈਏ ਕਿ ਗਿੱਧਾ ਭੰਗੜਾ ਪੰਜਾਬੀ ਸੱਭਿਆਚਾਰ ਦਾ ਤਾਂ ਹਿਸਾ ਹੋ ਸਕਦਾ ਹੈ ਲੇਕਿਨ ਸਿੱਖ ਸੱਭਿਆਚਾਰ ਦਾ ਬਿਲਕੁਲ ਨਹੀਂ ਆ..ਤੇ ਕਈਆਂ ਵਲੋਂ ਆਮ ਪੜ ਦਿਤਾ ਜਾਂਦਾ ਹੈ ਕੇ ਗੁਰਬਾਣੀ ਵੀ ਆਖਦੀ ਹੈ ਕਿ ਨਚਣੁ ਕੁਦਣੁ ਮਨ ਕਾ ਚਾਉ।। ਪਰ ਇਹ ਦੇਖੋ ਕਿ ਇਹ ਪੂਰੀ ਤੁਕ ਨੱਚਣ ਬਾਰੇ ਕੀ ਕਹਿੰਦੀ ਹੈ .. ਨਚਿ ਨਚਿ ਹਸਹਿ ਚਲਹਿ ਸੇ ਰੋਇ ॥ ਉਡਿ ਨ ਜਾਹੀ ਸਿਧ ਨ ਹੋਹਿ ॥ ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ਜਿਨ੍ਹ੍ਹ ਮਨਿ ਭਉ ਤਿਨ੍ਹ੍ਹਾ ਮਨਿ ਭਾਉ॥ ਭਾਵ ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਏਥੋਂ) ਤੁਰਦੇ ਹਨ। (ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ।ਨੱਚਣਾ ਕੁੱਦਣਾ (ਕੇਵਲ) ਮਨ ਦਾ ਸ਼ੌਕ ਹੈ, ਹੇ ਨਾਨਕ! ਪ੍ਰੇਮ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਡਰ ਹੈ।ਰਬ ਦਾ ਫਰਮਾਨ ਹੈ ਨਾਚੁ ਰੇ ਮਨ ਗੁਰ ਕੈ ਆਗੈ ॥ ਗੁਰ ਕੈ ਭਾਣੈ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ ॥ਜਿਹਦੇ ਵਿਚ ਮਨੁੱਖ ਨੂੰ ਮਨ ਦੇ ਚਾ ਨੂੰ ਰੋਕਕੇ ਸਿਰਫ ਗੁਰੂ ਦੇ ਹੁਕਮ ਅਨੁਸਾਰ ਨੱਚਣ ਦਾ ਹੁਕਮ ਹੋਇਆ ਹੈ.. ਭਾਵ ਗੁਰੂ ਦੇ ਹੁਕਮ ਅਨੁਸਾਰ ਤੁਰਨ ਲਈ-ਓਹਦੇ ਅਨੁਸਾਰ ਜੀਵਨ ਜੀਣ ਲਈ ਕਿਹਾ ਗਿਆ ਹੈ .. ਤੇ ਅਜਿਹਾ ਕਰਨ ਨਾਲ ਇਨਸਾਨ ਅਰਾਮ ਸੁਖ ਪਾ ਲਵੇਗਾ ਤੇ ਅਖੀਰ ਵੇਲੇ ਮੌਤ ਦਾ ਡਰ ਓਹਦੇ ਕੋਲੋਂ ਦੌੜ ਜਾਵੇਗਾ .. ਹਰਿ ਜਨ ਨਾਚਹੁ ਹਰਿ ਹਰਿ ਧਿਆਇ ॥ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥ਜਿਹਦਾ ਅਰਥ ਹੈ ਹੈ ਬੰਦੇ, ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ ,,ਇਹੀ ਤੇਰਾ ਨੱਚਣਾ ਹੈ , ਹੈ ਮੇਰੇ ਵੀਰ , ਜੇ ਮੈਨੂੰ ਇਹੋ ਜਿਹੇ ਸੰਤ ਜਾਨ ਮਿਲ ਪੈਣ ਤਾਂ ਮੈਂ ਉਹਨਾਂ ਦੇ ਪੈਰ ਧੋਵਾਂ ..ਗੁਰੂ ਦੇ ਆਸ਼ੇ ,ਗੁਰੂ ਦੇ ਹੁਕਮ ਅਨੁਸਾਰ ਚੱਲੋਗੇ ਤਾਂ ਇਸ ਕਿਸਮ ਦਾ ਨਾਚ ਰੂਹਾਨੀ ਅਨੰਦ ਦੇਵੇਗਾ। ਤੇ ਨੱਚਣ ਨਾਲ ਤੁਸੀ ਸਿਰਫ ਸਰੀਰ ਨੂੰ ਜਿਸਮਾਨੀ ਭਾਵਨਾਂ ਵਾਲਾ ਅਨੰਦ ਦੇ ਸਕਦੇ ਨੇ ਪਰ ਰੂਹ ਨੂੰ ਪੱਕਾ ਸਕੂਨ ਨਹੀ ਦੇ ਸਕਦੇ.. ਬਹੁਤ ਸਾਰੇ ਇਹੋ ਜਿਹੇ ਟੀ.ਵੀ ਪ੍ਰੋਗਰਾਮ ਅਜਿਹੇ ਵੀ ਨੇ ਜਿਹਨਾਂ ਵਿਚ ਹੱਦ ਤਕ ਦੀ ਘਟੀਆ ਸ਼ਬਦਾਵਲੀ ਵਰਤੀ ਜਾਂਦੀ ਹੈ .. ਇਸੇ ਤਰਾਂ ਪੰਜਾਬੀ ਮਾਂ-ਬੋਲੀ ਦੀ ਸੇਵਾ ਦੇ ਨਾਮ ਤੇ ਬਥੇਰੇ ਅਖੌਤੀ ਗਾਇਕਾਂ ਨੇ ਜਿਹਨਾਂ ਨੇ ਵੀ ਇਹੋ ਹੀ ਕਮ ਅਰੰਭਿਆ ਪਿਆ ਹੈ ..ਜੋ ਆਮ ਜਨਤਾ ਨੂੰ ਗਲਤ ਰਾਹੇ ਪਾ ਰਹੇ ਨੇ। ਇਹੀ ਗਾਣੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੇ ਕਈ ਹੋਰ ਮਾੜੀਆਂ ਆਦਤਾਂ ਵਲ ਵੀ ਧੱਕ ਰਹੇ ਨੇ ..ਕਹਿਣ ਨੂੰ ਤਾਂ ਕਹਿ ਦਿਤਾ ਜਾਂਦਾ ਹੈ ਕਿ ..ਇਹ ਆਪਣੇ ਹੱਥ ਵਸ ਹੁੰਦਾ ਹੈ ..ਗਾਇਕ ਕੇਹੜਾ ਨਸ਼ੇ ਮੂੰਹ ਚ ਪਾਕੇ ਜਾਂਦੇ ਨੇ .. ਪਰ ਇਹ ਮਨੁੱਖੀ ਸੁਭਾ ਹੈ ਕਿ ਜਦੋਂ ਕਿਸੇ ਚੀਜ ਨੂੰ ਵਾਰ ਵਾਰ ਸੁਣਿਆ ਜਾਵੇ ਤਾਂ ਬੋਹਤੇਆਂ ਤੇ ਓਹਦਾ ਅਸਰ ਜਰੂਰ ਹੁੰਦਾ ਹੈ .. ਲੋਕ ਓਹਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਨੇ .. ਪਹਿਲਾਂ ਤਾਂ ਚਲੋ ਗੱਲ ਬੋਲੀਆਂ ਤੇ ਢੋਲ ਤਕ ਸੀਮਤ ਸੀ ਅਜਕਲ ਪਰ ਅੱਜ ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਘਰ ਵਿੱਚ ਹਰੇਕ ਖੁਸ਼ੀਆਂ ਨੂੰ ਡੀ.ਜੇ ਤੇ ਨਾਚ ਗਾਣੇ ਤੋਂ ਬਿਨਾਂ ਬੇ-ਸੁਆਦਾ ਸਮਝਿਆ ਜਾਂਦਾ ਹੈ।
ਆਪਣੀ ਸਿਹਤ ਲਈ ਕਸਰਤ ਲਈ ਢੋਲ ਤੇ ਭੰਗੜਾ ਪਾ ਸਕਦੇ ਹੋ ਗਤਕਾ ਖੇਡ ਸਕਦੇ ਹੋ, ਜਿੰਮ ਜਾ ਸਕਦੇ ਹੋ ਪਰ ਰੂਹ ਦੀ ਖੁਰਾਕ ਲਈ ਬਾਣੀ ਪੜ ਕੇ ਉਸ ਤੇ ਅਮਲ ਕਰਨਾ ਬਹੁਤ ਜਰੂਰੀ ਹੈ। ਦਰਬਾਰ ਸਾਹਿਬ ਦੇ ਬਾਹਰ ਲੱਗੇ ਬੁੱਤਾਂ ਨੂੰ ਵੀ ਇਸ ਲਈ ਹਟਾ ਦਿੱਤੋ ਗਿਆ ਕਿਉਕਿ ਭਗਤੀ ਦੇ ਸਥਾਨ ਵਾਲ ਜਾਂਦੇ ਹੋਏ ਉਹ ਬੁੱਤ ਵੱਲ ਦੇਖ ਕੇ ਲੋਕ ਨੂੰ ਗਿੱਧੇ ਭੰਗੜੇ ਦੀ ਭਾਵਨਾ ਆਉਂਦੀ ਸੀ ਉਹ ਗਿੱਧੇ ਭੰਗੜੇ ਵਲ ਪ੍ਰੇਰਿਤ ਹੁੰਦੇ ਸੀ .. ਜਦ ਕਿ ਸਿੱਖਾਂ ਨੇ ਤਾਂ ਆਪਣੇ ਸਿੱਖੀ ਸੱਭਿਆਚਾਰ ਅਨੁਸਾਰ ਜਾਂ ਤਾਂ ਗੁਰਬਾਣੀ ਤੋਂ ਸੇਧ ਲੈਣੀ ਹੈ ਜਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਤੋਂ।ਬਜ਼ੁਰਗਾਂ ਦੇ ਵਿਚਾਰ ਅਕਸਰ ਪੱਕੇ ਹੋ ਚੁਕੇ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਬਦਲਣਾ ਬਹੁਤ ਮੁਸ਼ਕਲ ਹੋਵੇਗਾ। ਨੌਜਵਾਨਾ ਦੇ ਵਿਚਾਰ ਇਤਨੇ ਪੱਕੇ ਨਹੀਂ ਹੁੰਦੇ ਹਨ। ਇਸ ਲਈ ਉਨ੍ਹਾਂ ਨਾਲ ਆਪਸੀ ਸਾਂਝ ਕਰਕੇ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਬੱਚੇ ਇਕ ਕੋਮਲ ਫੁੱਲ ਦੀ ਤਰ੍ਹਾਂ ਹੁੰਦੇ ਹਨ ਉਨ੍ਹਾਂ ਜਿਸ ਤਰ੍ਹਾਂ ਚਾਹੋ ਪਿਆਰ ਨਾਲ ਸਜਾ ਸਕਦੇ ਹੋ। ਇਸ ਕਰਕੇ ਜਿਦਾ ਦੇ ਮਾਹੌਲ ਵਿਚ ਉਹ ਰਹੂਗਾ ਜੋ ਦੇਖੁਗਾ ਓਹੀ ਕੁਝ ਉਹ ਕਰੇਗਾ .. ਉਨ੍ਹਾਂ ਨੂੰ ਠੀਕ ਮਾਹੌਲ ਤੇ ਸਿਖਿਆ ਦੇਣੀ ਓਹਨਾ ਦੇ ਮਾਪਿਆਂ ਤੇ ਆਲੇ ਦੁਆਲੇ ਦਾ ਕਮ ਹੈ। ਆਪ ਸੱਚ ਤੇ ਚਲਣਾ ਪਵੇਗਾ ਤਾਂ ਹੀ ਉਹ ਵੇਖ ਕੇ ਗੁਰਮਤਿ ਦਾ ਮਾਰਗ ਅਪਨਾਣਗੇ। “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥

Related Articles

Back to top button