Latest

This way 100 lemons will grow on the lemon tree in the pot

ਅਕਸਰ ਕਈ ਲੋਗ ਆਪਣੇ ਘਰ ਵਿੱਚ ਨਿੰਬੂ ਦਾ ਪੌਦਾ ਲਗਾਉਂਦੇ ਹਨ ਪਰ ਉਸ ਪੌਦੇ ‘ਤੇ ਬਹੁਤ ਘੱਟ ਫਲ ਆਉਂਦਾ ਹੈ ਜਾਂ ਫਿਰ ਬਿਲਕੁਲ ਨਹੀਂ ਆਉਂਦਾ। ਅਤੇ ਜੋ ਨਿੰਬੂ ਲਗਦੇ ਹਨ ਉਹ ਵੀ ਵਧੀਆ ਹਾਲਤ ਵਿੱਚ ਨਹੀਂ ਹੁੰਦੇ। ਇਸ ਲਈ ਅੱਜ ਅਸੀ ਤੁਹਾਨੂੰ ਗਮਲੇ ਵਿੱਚ ਲੱਗੇ ਹੋਏ ਨਿੰਬੂ ਦੇ ਪੌਦੇ ਨੂੰ ਨਿੰਬੂਆਂ ਨਾਲ ਭਰਨ ਦਾ ਸਭਤੋਂ ਆਸਾਨ ਤਰੀਕਾ ਦੱਸਾਂਗੇ। ਇਸ ਤਰੀਕੇ ਨੂੰ ਇਸਤੇਮਾਲ ਕਰਨ ਤੋਂ ਬਾਅਦ ਪੌਦੇ ਉੱਤੇ ਇੰਨੇ ਨਿੰਬੂ ਲੱਗਣਗੇ ਕਿ ਤੁਸੀ ਹੈਰਾਨ ਰਹਿ ਜਾਓਗੇ।A complete guide to lemons | lovefood.comਖਾਸ ਗੱਲ ਇਹ ਹੈ ਕਿ ਇਹ ਸਾਰੇ ਨਿੰਬੂ ਬਹੁਤ ਵੱਡੇ ਅਤੇ ਵਧੀਆ ਕੁਆਲਿਟੀ ਦੇ ਹੋਣਗੇ। ਕਈ ਵਾਰ ਘਰ ਵਿੱਚ ਲਗਾਏ ਗਏ ਨਿੰਬੂ ਦੇ ਬੂਟੇ ਵਿੱਚ ਦੋ ਜਾਂ ਤਿੰਨ ਸਾਲ ਬਾਅਦ ਵੀ ਫਲ ਨਹੀਂ ਆਉਂਦਾ ਜਾਂ ਫਿਰ ਫਲ ਅਤੇ ਫੁਲ ਛੋਟੇ ਛੋਟੇ ਹੀ ਝੜ ਜਾਂਦੇ ਹਨ। ਪੱਤੇ ਪੀਲੇ ਪੈ ਜਾਂਦੇ ਹਨ ਜਾਂ ਫਿਰ ਪੌਦਾ ਅਚਾਨਕ ਸੁੱਕਣ ਲੱਗਦਾ ਹੈ। ਪਰ ਅੱਜ ਅਸੀ ਤੁਹਾਨੂੰ ਜੋ ਤਰੀਕਾ ਦੱਸਣ ਜਾ ਰਹੇ ਹਾਂ ਉਸਦੇ ਇਸਤੇਮਾਲ ਤੋਂ ਬਾਅਦ ਅਜਿਹੀ ਕੋਈ ਸਮੱਸਿਆ ਨਹੀਂ ਆਵੇਗੀ ਅਤੇ ਤੁਹਾਡਾ ਪੌਦਾ ਸਿਰਫ 2 ਸਾਲ ਵਿੱਚ ਫਲਾਂ ਨਾਲ ਭਰ ਜਾਵੇਗਾ।ਉਂਝ ਤਾਂ ਨਿੰਬੂ ਦੇ ਬੂਟੇ ਨੂੰ ਬੀਜ ਤੋਂ ਵੀ ਬਹੁਤ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਪਰ ਇਸ ਤਰੀਕੇ ਨਾਲ ਬੂਟੇ ਦੀ ਗਰੋਥ ਬਹੁਤ ਹੌਲੀ ਹੁੰਦੀ ਹੈ ਅਤੇ ਫਲ ਆਉਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਇਸ ਲਈ ਤੁਹਾਨੂੰ ਨਰਸਰੀ ਤੋਂ ਕਟਿੰਗ ਤੋਂ ਤਿਆਰ ਕੀਤਾ ਗਿਆ ਨਿੰਬੂ ਦਾ ਬੂਟਾ ਹੀ ਖਰੀਦਣਾ ਚਾਹੀਦਾ ਹੈ। ਗਮਲੇ ਵਿੱਚ ਲਗਾਉਣ ਲਈ ਕਾਗਜ਼ੀ ਨਿੰਬੂ ਸਭਤੋਂ ਵਧੀਆ ਰਹਿੰਦਾ ਹੈ।ਤੁਹਾਨੂੰ ਇਸਦਾ ਗ੍ਰਾਫਟੇਡ ਜਾਂ ਕਲਮ ਤੋਂ ਤਿਆਰ ਕੀਤਾ ਗਿਆ ਪੌਦਾ ਨੇੜੇ ਦੀ ਨਰਸਰੀ ਤੋਂ ਮਿਲ ਜਾਵੇਗਾ। ਇਸ ਬੂਟੇ ਨੂੰ ਲਗਾਉਣ ਲਈ ਮਿੱਟੀ ਜਾਂ ਸੀਮੇਂਟ ਦਾ ਗਮਲਾ ਸਭਤੋਂ ਵਧੀਆ ਹੁੰਦਾ ਹੈ। ਇਹ ਗਮਲਾ ਘੱਟ ਤੋਂ ਘੱਟ 20 ਇੰਚ ਦਾ ਹੋਣਾ ਚਾਹੀਦਾ ਹੈ ਅਤੇ ਕਾਫੀ ਚੌੜਾ ਹੋਣਾ ਚਾਹੀਦਾ ਹੈ। ਕਿਉਂਕਿ ਨੀਨੂ ਦੀਆਂ ਜੜਾਂ ਚੌੜਾਈ ਵਿਚ ਜਿਆਦਾ ਫੈਲਦੀਆਂ। ਗਮਲੇ ਵਿੱਚ ਨਿੰਬੂ ਦੇ ਬੂਟੇ ਤੇ ਵਧੀਆ ਫਲ ਲੈਣ ਦਾ ਪੂਰਾ ਤਰੀਕਾ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ….

Related Articles

Back to top button