Sikh News

This Video for President of gurudwaras, Watch Comment & Share

ਗੁਰਦਵਾਰੇ ਦੇ ਸਪੀਕਰ ਚੋਂ ਉੱਚੀ ਆਵਾਜ਼ ਵਿਚ ਆਵਾਜ਼ ਆ ਰਹੀ ਸੀ ਕਿ ਗੁਰੂ ਪਿਆਰੀ ਸਾਧ ਸੰਗਤ ਜੀ,ਇਸ ਵਾਰੀ ਗੁਰਦਵਾਰਾ ਸਾਹਿਬ ਦੀ ਗੋਲਕ ਵਿਚੋਂ ਸੰਗਤ ਦੇ ਚੜਾਵੇ ਨਾਲ ਬਹੁਤ ਮਾਇਆ ਨਿਕਲੀ ਹੈ। ਇਸ ਵਾਰੀ 70 ਹਜਾਰ ਰੁਪਏ ਦਾ ਚੜਾਵਾ ਗੋਲਕ ਵਿਚੋਂ ਨਿਕਲਿਆ ਹੈ ਤੇ ਸਾਰੇ ਖਰਚੇ ਕੱਢਕੇ 50 ਕੁ ਹਜਾਰ ਰੁਪਏ ਦੀ ਬੱਚਤ ਹੋਈ ਹੈ। ਸੋ ਸਾਧ ਸੰਗਤ ਜੀ,ਜਿਵੇਂ ਇਸ ਵਾਰੀ ਵੀ ਤੁਸੀਂ ਮਾਇਆ ਦਾ ਬਹੁਤ ਸਹਿਯੋਗ ਦਿੱਤਾ ਹੈ ਆਪਜੀ ਨੂੰ ਬੇਨਤੀ ਹੈ ਕਿ ਇਸੇ ਤਰਾਂ ਮਾਇਆ ਦੇ ਖਜਾਨੇ ਭਰਪੂਰ ਕਰਦੇ ਰਹੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ। ਇਹ ਸਾਰਾ ਕੁਝ ਇੱਕੋ ਸਾਹੇ ਗੁਰਦਵਾਰੇ ਦਾ ਪ੍ਰਧਾਨ ਬੋਲ ਰਿਹਾ ਸੀ। ਇਹ ਬੋਲ ਮੇਰੇ ਕੰਨਾਂ ਵਿਚ ਵੀ ਪਏ। ਮੈਂ ਆਪਣੇ ਮੈਡੀਕਲ ਸਟੋਰ ਤੇ ਸੀ ਜੋ ਗੁਰਦਵਾਰੇ ਦੇ ਬਿਲਕੁਲ ਨਾਲ ਹੀ ਲਗਦਾ ਹੈ। ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਸਾਬ ਮੇਰੀ ਦੁਕਾਨ ਤੇ ਆਏ ਤੇ ਆਉਂਦੇ ਸਾਰ ਬੋਲੇ ਕਿ ਮੈਨੂੰ 2 ਖੁਰਾਕਾਂ ਦੇ ਦਿਓ। ਮੈਂ ਖੁਰਾਕ ਬਣਾਉਣ ਹੀ ਲੱਗਾ ਸੀ ਕਿ ਇਹਨੇ ਨੂੰ 2 ਬੱਚੇ ਦੁਕਾਨ ਤੇ ਆ ਗਏ। ਘਬਰਾਏ ਹੋਏ ਕਹਿੰਦੇ ਕਿ ਅੰਕਲ ਜਲਦੀ ਨਾਲ ਪਹਿਲਾਂ ਸਾਨੂੰ ਦਵਾਈ ਦੇ ਦਿਓ,ਪਾਪਾ ਘਰ ਉਡੀਕਦੇ ਹੋਣਗੇ। ਮੈਂ ਜਲਦੀ ਨਾਲ ਬੱਚਿਆਂ ਨੂੰ ਦਵਾਈ ਦਿੱਤੀ ਤੇ ਉਹ ਚਲੇ ਗਏ। ਇਹ ਸਭ ਦੇਖਕੇ ਪ੍ਰਧਾਨ ਬੋਲਿਆ “ਕੀ ਗੱਲ ਡਾਕਟਰ ਸਾਬ,ਤੁਹਾਡੇ ਸਾਹਮਣੇ ਗੁਰਦਵਾਰੇ ਦਾ ਪ੍ਰਧਾਨ ਖੜਾ ਤੇ ਤੁਸੀਂ ਪਹਿਲਾਂ ਇਹ ਪਾਟੇ ਪੁਰਾਣੇ ਕੱਪੜੇ ਪਾਈ ਗਰੀਬ ਜਿਹੇ ਬੱਚਿਆਂ ਨੂੰ ਦਵਾਈ ਦੇ ਕੇ ਪਹਿਲਾਂ ਤੋਰ ਦਿੱਤਾ। ਇਹ ਬੱਚੇ ਤੇਰੇ ਕੋਈ ਖਾਸ ਨੇ ਜਿਹੜਾ ਤੁਸੀਂ ਇਹਨਾਂ ਤੋਂ ਪੈਸੇ ਵੀ ਨਹੀਂ ਲਏ !!” ਪ੍ਰਧਾਨ ਨੇ ਹੱਸਦੇ ਹੋਏ ਮੈਨੂੰ ਟਿੱਚਰ ਨਾਲ ਕਿਹਾ।
ਮੈਂ ਜਵਾਬ ਦਿੰਦਿਆਂ ਕਿਹਾ ਕਿ ਪ੍ਰਧਾਨ ਸਾਬ,ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਕਿ ਇਹ ਬੱਚੇ ਮੇਰੇ ਖਾਸ ਤਾਂ ਨਹੀਂ ਪਰ ਇਹ ਬੱਚੇ ਓਸੇ ਗੁਰਦਵਾਰੇ ਦੇ ਗ੍ਰੰਥੀ ਸਿੰਘ ਦੇ ਨੇ ਜਿਥੇ ਦੇ ਤੁਸੀਂ ਪ੍ਰਧਾਨ ਹੋ। ਗ੍ਰੰਥੀ ਸਿੰਘ ਬਿਮਾਰ ਪਿਆ ਇਸ ਕਰਕੇ ਮੈਂ ਜਲਦੀ ਨਾਲ ਬੱਚਿਆਂ ਨੂੰ ਉਸਦੀ ਦਵਾਈ ਦੇ ਦਿੱਤੀ ਤੇ ਪੈਸੇ ਤਾਂ ਕਰਕੇ ਨਹੀਂ ਲਏ ਕਿ ਗੁਰੂ ਘਰ ਦੀਆਂ ਖੁਸ਼ੀਆਂ ਤੇ ਲੋੜਵੰਦ ਲੋਕਾਂ ਦੀ ਮਦਦ ਕਰਕੇ ਮਿਲਦੀਆਂ ਤੇ ਗ੍ਰੰਥੀ ਸਿੰਘ ਤਾਂ ਗੁਰੂ ਦਾ ਵਜੀਰ ਹੁੰਦਾ ਫਿਰ ਉਸ ਕੋਲੋਂ ਪੈਸੇ ਕਿਵੇਂ ਲਈਏ ? ਨਾਲ ਪ੍ਰਧਾਨ ਸਾਬ,ਗੁਰੂ ਦੀ ਗੋਲਕ ਗਰੀਬ ਦੀ ਮਦਦ ਲਈ ਹੁੰਦੀ ਹੈ,ਇਕੱਲਾ ਗੁਰਦਵਾਰਿਆਂ ਦੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਲਈ ਨਹੀਂ। ਨਾਲੇ ਪ੍ਰਧਾਨ ਸਾਬ,ਗੁਰਦਵਾਰੇ ਦੀ ਇਮਾਰਤ ਉੱਚੀ ਕਰਨ ਨਾਲੋਂ ਗੁਰਦਵਾਰੇ ਦੇ ਗ੍ਰੰਥੀ ਸਿੰਘ ਦੇ ਜੀਵਨ ਉੱਚਾ ਚੁੱਕਣ ਲਈ ਮਦਦ ਕਰੋ ਤਾਂ ਜੋ ਉਹ ਸਾਰੇ ਪਿੰਡ ਨੂੰ,ਇਲਾਕੇ ਨੂੰ ਗੁਰੂ ਨਾਲ ਜੋੜ ਸਕੇ। ਮੈਂ ਇਹ ਨਹੀਂ ਕਹਿੰਦਾ ਕਿ ਗੁਰਦਵਾਰੇ ਦੀ ਬਿਲਡਿੰਗ ਨਾ ਬਣਾਓ ਪਰ ਇਹ ਜਰੂਰ ਹੈ ਕਿ ਜੇ ਗੁਰੂ ਦੇ ਵਜੀਰ ਦੀਆਂ ਲੋੜਾਂ ਹੀ ਅਸੀਂ ਪੂਰੀਆਂ ਨਾ ਕਰ ਸਕੇ ਤਾਂ ਇਕੱਲੀ ਬਿਲਡਿੰਗ ਕੀ ਕਰੂ ? ਗੁਰੂ ਦੀ ਮੱਤ ਗੁਰੂ ਦੇ ਵਜੀਰ ਨੇ ਸਾਨੂੰ ਦੇਣੀ ਹੈ। ਇਸ ਕਰਕੇ ਗੁਰੂ ਦੀਆਂ ਗੋਲਕਾਂ ਨੂੰ ਸਹੀ ਪਾਸੇ ਲਾਓ,ਪ੍ਰਧਾਨਗੀਆਂ ਚਮਕਾਉਣ ਵਲ ਨਾ ਲਾਓ। ਮੇਰੇ ਮੂੰਹੋਂ ਇਹ ਸੁਣਕੇ ਪ੍ਰਧਾਨ ਕਦੇ ਜਾਂਦੇ ਬੱਚਿਆਂ ਵਲ ਵੇਖੀ ਜਾਵੇ,ਕਦੇ ਗੁਰਦਵਾਰੇ ਦੀ ਉੱਚੀ ਬਿਲਡਿੰਗ ਵੱਲ….

Related Articles

Back to top button