Agriculture

This spray will double the yield of wheat

ਬਹੁਤ ਸਾਰੇ ਕਿਸਾਨ ਸਿਰਫ ਰਵਾਇਤੀ ਖੇਤੀ ਉੱਤੇ ਨਿਰਭਰ ਹਨ। ਅਜਿਹੇ ਵਿੱਚ ਕਿਸਾਨ ਇਹ ਸੋਚਦੇ ਹਨ ਕਿ ਉਹ ਕਣਕ ਵਗੈਰਾ ਦੀਆਂ ਚੰਗੀ ਕਿਸਮਾਂ ਨੂੰ ਉਗਾ ਕੇ ਚੰਗਾ ਝਾੜ ਲੈ ਸਕਣ। ਕਿਸਾਨ ਕਣਕ ਦਾ ਝਾੜ ਵਧਾਉਣ ਲਈ ਕਈ ਤਰੀਕੇ ਵਰਤਦੇ ਹਨ ਪਰ ਕਈ ਵਾਰ ਕੋਈ ਵੀ ਤਰੀਕਾ ਨਹੀਂ ਕੰਮ ਕਰਦਾ।ਅੱਜ ਦੇ ਸਮੇਂ ਵਿੱਚ ਕਿਸਾਨ ਖੇਤੀ ਵਿੱਚ ਕੈਮਿਕਲ ਦਾ ਬਹੁਤ ਜ਼ਿਆਦਾ ਇਸਤੇਮਾਲ ਕਰ ਰਹੇ ਹਨ ਜਿਸ ਕਰ ਫਾਇਦੇ ਦੀ ਜਗ੍ਹਾ ਨੁਕਸਾਨ ਹੋ ਰਿਹਾ ਹੈ। ਕੈਮਿਕਲ ਪਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਹੁੰਦੀ ਜਾ ਰਹੀ ਹੈ ਅਤੇ ਝਾੜ ਵੀ ਘਟਦਾ ਜਾ ਰਿਹਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਬਿਨਾਂ ਕੈਮਿਕਲ ਦੇ ਵੀ ਕਣਕ ਦੀ ਖੇਤੀ ਵਿੱਚ ਬਹੁਤ ਵਧੀਆ ਝਾੜ ਲਿਆ ਜਾ ਸਕਦਾ ਹੈ।ਅੱਜ ਅਸੀ ਤੁਹਾਨੂੰ ਇੱਕ ਅਜਿਹੀ ਸਪਰੇਅ ਬਾਰੇ ਜਾਣਕਾਰੀ ਦੇਵਾਂਗੇ ਜਿਸਨੂੰ ਤੁਸੀ ਸਿਰਫ 15 ਰੁਪਏ ਪ੍ਰਤੀ ਏਕੜ ਦੇ ਖਰਚ ਵਿੱਚ ਕਰ ਸਕਦੇ ਹੋ ਅਤੇ ਇਸ ਸਪਰੇਅ ਨਾਲ ਕਣਕ ਚ ਚੰਗੇ ਫੁਟਾਰੇ ਦੇ ਨਾਲ ਬਹੁਤ ਵਧੀਆ ਝਾੜ ਮਿਲੇਗਾ। ਕਿਸਾਨ ਵੀਰੋ ਤੁਸੀ ਕਣਕ ਦੀ ਫਸਲ ਵਿੱਚ ਖਲ ਦਾ ਇਸਤੇਮਾਲ ਕਰ ਝਾੜ ਨੂੰ ਵਧਾ ਸਕਦੇ ਹੋ। ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਤੁਸੀਂ ਖਲ ਦਾ ਇਸਤੇਮਾਲ ਕਿਸ ਤਰਾਂ ਕਰਨਾ ਹੈ।ਇਸ ਵਿੱਚ ਤੁਸੀ ਸਰੋਂ, ਮੂੰਗਫਲੀ ਅਤੇ ਅਰੰਡੀ ਦੀ ਖਲ ਦਾ ਇਸਤੇਮਾਲ ਕਰ ਸੱਕਦੇ ਹੋ। ਇੱਕ ਏਕੜ ਤੁਸੀਂ 600 ਗ੍ਰਾਮ ਸਰੋਂ ਦੀ ਖਲ ਲੈਣੀ ਹੈ ਅਤੇ ਇਸਨੂੰ ਇੱਕ ਪਲਾਸਟਿਕ ਦੀ ਬਾਲਟੀ ਵਿੱਚ ਪਾ ਲੈਣਾ ਹੈ। ਇਸ ਤੋਂ ਬਾਅਦ ਤੁਸੀਂ ਇਸ ਵਿੱਚ ਡਿਕੰਪੋਜ਼ਰ ਪਾ ਦੇਣਾ ਹੈ ਅਤੇ ਘੱਟ ਤੋਂ ਘੱਟ 5 -6 ਦਿਨ ਲਈ ਢਕ ਦੇ ਰੱਖ ਦੇਣਾ ਹੈ। ਉਸਤੋਂ ਬਾਅਦ ਤੁਸੀ ਇਸਨੂੰ ਸਪਰੇਅ ਕਰ ਸਕਦੇ ਹੋ। ਇਸ ਘੋਲ ਨੂੰ ਤਿਆਰ ਕਰਨ ਦਾ ਪੂਰਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

Related Articles

Back to top button