This mistake of the Central Government will be a great loss to the cattle breeders of Punjab

ਜਿਥੇ ਇਕ ਪਾਸੇ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਦੇ ਵਿਰੁੱਧ ਅੰਦੋਲਨ ਕਰ ਰਹੇ ਹਨ ਉਥੇ ਦੂਸਰੇ ਪਾਸੇ ਪੰਜਾਬ ਦੇ ਪਸ਼ੂ ਪਾਲਕ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ |ਕੇਂਦਰ ਸਰਕਾਰ ਨੇ ਇਕ ਅਜੇਹੀ ਗ਼ਲਤੀ ਕਰ ਬੈਠੀ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ |ਜਾਣਕਾਰੀ ਅਨੁਸਾਰ ਹਰ ਸਾਲ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਵੈਕਸੀਨ ਦਿੱਤੀ ਜਾਂਦੀ ਹੈ | ਹਰ ਸਾਲ ਇਹ ਦਵਾਈ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਲੋਂ ਪੰਜਾਬ ਵੈਕਸੀਨ ਇੰਸਟੀਚਿਊਟ ਦੀ ਸਲਾਹ ਨਾਲ ਖ੍ਰੀਦ ਕੇ ਪਸ਼ੂਆਂ ਨੂੰ ਲਗਾਈ ਜਾਂਦੀ ਹੈ |ਕੇਂਦਰ ਸਰਕਾਰ ਵਲੋਂ ਪਹਿਲੀ ਵਾਰ ਦੇਸ਼ ਦੇ ਹੋਰ ਰਾਜਾਂ ਵਾਂਗ ਪੰਜਾਬ ਦੇ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਵੈਕਸੀਨ ਭੇਜੀ ਸੀ ਪਰ ਕੇਂਦਰ ਵਲੋਂ ਆਈ ਵੈਕਸੀਨ ਵਿਚੋਂ 25 ਤੋਂ 30 ਫ਼ੀਸਦੀ ਪਸ਼ੂਆਂ ਨੂੰ ਖੁਰਾਕ ਦੇਣ ਤੋਂ ਬਾਅਦ ਵੈਕਸੀਨ ਦੇ ਨਮੂਨੇ ਫੇਲ੍ਹ ਹੋ ਗਏ ਹਨ, ਜਿਸ ਕਰਕੇ ਕੰਪਨੀ ਨੇ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੂੰ ਵੈਕਸੀਨ ਲਗਾਉਣ ਤੋਂ ਰੋਕ ਕੇ ਵੈਕਸੀਨ ਵਾਪਸ ਮੰਗਵਾ ਲਈ ਹੈ |ਪੰਜਾਬ ਦੇ ਜਿਹੜੇ ਪਸ਼ੂਆਂ ਨੂੰ ਮੂੰਹ ਖੁਰ ਦੀ ਵੈਕਸੀਨ ਦੀ ਖੁਰਾਕ ਦਿੱਤੀ ਗਈ ਹੈ, ਉਸ ਨੂੰ ਇਸ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ |ਨਕਲੀ ਵੈਕਸੀਨ ਦੇ ਕਾਰਨ ਕਿਸਾਨਾਂ ਦੇ ਪਸ਼ੂ ਮਰ ਵੀ ਸਕਦੇ ਹਨ ਤੇ ਪਹਿਲਾਂ ਹੀ ਕੇਂਦਰ ਦੀਆਂ ਮਾਰੂ ਨੀਤੀਆਂ ਤੋਂ ਦੁਖੀ ਕਿਸਾਨਾਂ ਨੂੰ ਇਕ ਹੋਰ ਨਵੀਂ ਮੁਸੀਬਤ ਪੇਸ਼ੇ ਪੈ ਸਕਦੀ ਹੈਜਾਣਕਾਰੀ ਅਨੁਸਾਰ ਪਿਛਲੇ ਵਰ੍ਹੇ ਪਸ਼ੂ ਪਾਲਣ ਵਿਭਾਗ ਵਲੋਂ 8 ਰੁਪਏ 15 ਪੈਸੇ ‘ਚ ਪ੍ਰਤੀ ਖੁਰਾਕ ਵੈਕਸੀਨ ਖ੍ਰੀਦੀ ਗਈ ਸੀ ਪਰ ਇਸ ਵਾਰ ਕੇਂਦਰ ਸਰਕਾਰ ਨੇ ਇਹ ਖੁਰਾਕ 15 ਰੁਪਏ ਵਿਖੇ ਪ੍ਰਤੀ ਖੁਰਾਕ ਖ੍ਰੀਦੀ ਗਈ ਹੈ | ਭਾਰਤ ਸਰਕਾਰ ਵਲੋਂ ਬੈਂਗਲੁਰੂ ਦੀ ਬਾਇਓਵੈਟ ਕੰਪਨੀ ਤੋਂ ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਉਣ ਵੈਕਸੀਨ ਮੰਗਵਾਈ ਸੀ | ਪੰਜਾਬ ਨੂੰ 65 ਲੱਖ ਮੱਝਾਂ, ਗਾਵਾਂ ਅਤੇ 4 ਲੱਖ ਭੇਡਾਂ ਤੇ ਬੱਕਰੀਆਂ ਲਈ ਮੂੰਹ ਖੁਰ ਦੀ ਵੈਕਸੀਨ ਦੀਆਂ ਖੁਰਾਕਾਂ ਕੁਝ ਮਹੀਨੇ ਪਹਿਲਾਂ ਭੇਜੀਆਂ ਗਈਆਂ ਸਨ |ਕੇਂਦਰ ਵਲੋਂ ਆਈ ਮੂੰਹ ਖੁਰ ਦੀ ਵੈਕਸੀਨ ਦੀਆਂ ਖੁਰਾਕਾਂ ਨੂੰ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਜਿੱਥੇ ਕੋਡਲ ਸਟੋਰਾਂ ਵਿਚ ਸੰਭਾਲ ਕੇ ਰੱਖਣ ਦਾ ਖਰਚ ਕੀਤਾ, ਉੱਥੇ ਟੀਕੇ ਲਗਾਉਣ ਲਈ ਸਰਿੰਜਾਂ, ਡਾਕਟਰਾਂ ਦੇ ਖ਼ਰਚ ਤੇ ਹੋਰ ਖ਼ਰਚ ਵੀ ਕੀਤਾ | ਮਾਹਿਰਾਂ ਦਾ ਕਹਿਣਾ ਹੈ ਕਿ ਪੈਸੇ ਬਚਾਉਣ ਦੇ ਚੱਕਰ ਵਿਚ ਕੁਝ ਬੈਚ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਦਕਿ ਬਾਕੀ ਬੈਚ ਦੇ ਨਮੂਨਿਆਂ ਦੀ ਪਰਖ ਨਹੀਂ ਕੀਤੀ ਗਈ |