Latest

This message given to Punjabis by Jagdeep Randhawa, says make Delhi a field ..

ਦਿੱਲੀ ਪਹੁੰਚਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਕਈ ਸਿੰਗਰਾਂ ਅਤੇ ਹੋਰ ਮਸ਼ਹੂਰ ਹਸਤੀਆਂ ਵੱਲੋਂ ਕਾਫੀ ਸਾਥ ਦਿੱਤਾ ਜਾ ਰਿਹਾ ਹੈ। ਇਸੇ ਵਿਚਕਾਰ ਸਿੰਗਰ ਜਗਦੀਪ ਰੰਧਾਵਾ ਵੱਲੋਂ ਕਿਸਾਨਾਂ ਨੂੰ ਇੱਕ ਵੀਡੀਓ ਬਣਾ ਕੇ ਸੁਨੇਹਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜਗਦੀਪ ਰੰਧਾਵਾ ਵੱਲੋਂ ਅਕਸਰ ਕਿਸਾਨਾਂ ਨੂੰ ਵੀਡੀਓ ਬਣਾ ਕੇ ਕਈ ਸੁਨੇਹੇ ਦਿੱਤੇ ਜਾਂਦੇ ਹਨ ਅਤੇ ਉਹ ਸਿੱਧਾ ਸਰਕਾਰਾਂ ਨੂੰ ਖਰੀਆਂ ਸੁਣਾਉਂਦਾ ਹੈ।ਹੁਣ ਕਿਸਾਨਾਂ ਦੇ ਨਾਲ ਨਾਲ ਦਿੱਲੀ ਪਹੁੰਚ ਚੁੱਕੇ ਜਗਦੀਪ ਰੰਧਾਵੇ ਨੇ ਦਾ ਕਹਿਣਾ ਹੈ ਕਿ ਜਿਹੜੇ ਪੰਜਾਬੀ ਕਿਸਾਨ ਹਾਲੇ ਤੱਕ ਵੀ ਘਰਾਂ ਵਿੱਚ ਚੁੱਪ ਵੱਟੀ ਬੈਠੇ ਹਨ ਉਹ ਘਰਾਂ ਵਿਚੋਂ ਨਿਕਲਣ ਅਤੇ ਦਿੱਲੀ ਪਹੁੰਚ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣ। ਰੰਧਾਵੇ ਨੇ ਕਿਹਾ ਕਿ ਕਿਸਾਨਾਂ ਵੱਲੋਂ ਤੁਹਾਡੇ ਲਈ ਰਸਤਾ ਬਣਾ ਦਿੱਤਾ ਗਿਆ ਹੈ ਅਤੇ ਤੁਸੀਂ ਸਿਰਫ ਦਿੱਲੀ ਪਹੁੰਚਣਾ ਹੈ।ਜਗਦੀਪ ਰੰਧਾਵਾ ਦਾ ਕਹਿਣਾ ਹੈ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਵਾਰੀ ਸਿਰ ਦਿੱਲੀ ਵਿੱਚ ਮੋਰਚਾ ਲਾਈਏ। ਦਿੱਲੀ ਨੂੰ ਖੇਤ ਬਣਾ ਕੇ ਛੱਡੋ ਅਤੇ ਇੱਥੋਂ ਉਦੋਂ ਤੱਕ ਨਾ ਹਿਲੋ ਜਦੋਂ ਤੱਕ ਸਰਕਾਰ ਆਪਣੇ ਫੈਸਲੇ ਤੋਂ ਨਹੀਂ ਪਲਟਦੀ ਅਤੇ ਕਿਸਾਨ ਵਿਰੋਧੀ ਉਨ੍ਹਾਂ ਬਿੱਲਾਂ ਨੂੰ ਰੱਦ ਨਹੀਂ ਕਰ ਦਿੰਦੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜੇਕਰ ਕਿਸਾਨਾਂ ਦਾ ਵਜੂਦ ਬਚਾਉਣਾ ਹੈ ਤਾਂ ਸਾਨੂੰ ਪਹਿਰੇ ਲਾਉਣ ਦੀ ਲੋੜ ਹੈ।ਜਗਦੀਪ ਰੰਧਾਵਾ ਵੱਲੋਂ ਪੰਜਾਬੀਆਂ ਨੂੰ ਹੋਰ ਵੀ ਕਈ ਸੁਨੇਹੇ ਦਿੱਤੇ ਗਏ ਹਨ, ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button