This is the easiest way to clear the fog on car windows

ਸਰਦੀਆਂ ਦੇ ਦਿਨਾਂ ਵਿੱਚ ਗੱਡੀ ਚਲਾਉਂਦੇ ਸਮੇਂ ਬਹੁਤ ਸਾਰੇ ਲੋਕਾਂ ਨੂੰ ਇਹ ਮੁਸ਼ਕਿਲ ਆਉਂਦੀ ਹੈ ਕਿ ਕਾਰ ਦੇ ਸ਼ੀਸ਼ੇ ਧੁੰਧਲੇ ਹੋ ਜਾਂਦੇ ਹਨ, ਯਾਨੀ ਕਿ ਕਾਰ ਦੇ ਸਾਇਡ ਗਲਾਸ ਅਤੇ ਵਿੰਡਸ਼ੀਲਡ ਦੇ ਉੱਤੇ ਧੁੰਦ ਜਮਾਂ ਹੋ ਜਾਂਦੀ ਹੈ। ਜਿਸ ਕਾਰਨ ਸਾਨੂੰ ਡਰਾਇਵਿੰਗ ਵਿੱਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਅਸੀ ਅੱਜ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਵਾਲੇ ਹਾਂ ਜਿਸਦੀ ਮਦਦ ਨਾਲ ਤੁਸੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।ਸਭਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਹ ਕਿਸ ਕਾਰਨ ਹੁੰਦਾ ਹੈ। ਇਸਦਾ ਕਾਰਨ ਇਹ ਹੈ ਕਿ ਬਾਹਰ ਦਾ ਤਾਪਮਾਨ ਕਾਫ਼ੀ ਘੱਟ ਅਤੇ ਕਾਰ ਦੇ ਅੰਦਰ ਹੀਟਰ ਜਾਂ ਸਰੀਰ ਦੀ ਹੀਟ ਦੇ ਕਾਰਨ ਜ਼ਿਆਦਾ ਤਾਪਮਾਨ ਹੁੰਦਾ ਹੈ। ਦੋਵੇਂ ਪਾਸੇ ਤਾਪਮਾਨ ਵੱਖ ਵੱਖ ਹੋਣ ਕਾਰਨ ਇਹ ਫੌਗ ਆ ਜਾਂਦੀ ਹੈ। ਬਹੁਤ ਸਾਰੇ ਲੋਕ ਇਸਨੂੰ ਸਾਫ ਕਰਨ ਲਈ ਇਸਦੇ ਉੱਤੇ ਹੱਥ ਮਾਰ ਦਿੰਦੇ ਹਨ।ਪਰ ਤੁਹਾਨੂੰ ਦੱਸ ਦੇਈਏ ਕਿ ਇਸਦੇ ਉੱਤੇ ਹੱਥ ਨਹੀਂ ਮਾਰਨਾ ਚਾਹੀਦਾ , ਕਿਉਂਕਿ ਹਥ ਮਾਰਨ ਕਾਰਨ ਇਸਦੇ ਉੱਤੇ ਦਾਗ ਬਣ ਜਾਣਗੇ ਅਤੇ ਬਾਅਦ ਵਿੱਚ ਸ਼ੀਸ਼ੇ ਨੂੰ ਸਾਫ਼ ਕਰਨ ਉੱਤੇ ਵੀ ਇਹ ਦਾਗ ਰਾਤ ਨੂੰ ਡਰਾਇਵਿੰਗ ਦੇ ਸਮੇਂ ਪ੍ਰੇਸ਼ਾਨ ਕਰਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਫੌਗ ਨੂੰ ਦੂਰ ਕਰਨ ਦੇ ਦੋ ਬਿਲਕੁਲ ਆਸਾਨ ਤਰੀਕੇ ਹਨ। ਤੁਸੀ ਕਾਰ ਦੇ ਅੰਦਰੋਂ ਹੀ ਇਸਨੂੰ ਠੀਕ ਕਰ ਸਕਦੇ ਹੋ।
ਇਸਨ੍ਹੂੰ ਦੂਰ ਕਰਨ ਦਾ ਪਹਿਲਾ ਤਰੀਕਾ ਇਹ ਹੈ ਕਿ ਕਾਰ ਨੂੰ ਸਟਾਰਟ ਕਰਨ ਤੋਂ ਬਾਅਦ ਤੁਸੀਂ ਕ੍ਲਾਇਮੇਟ ਕੰਟਰੋਲ ਸਿਸਟਮ ਤੇ ਬਿਲਕੁਲ ਖੱਬੇ ਪਾਸੇ ਵਾਲੇ ਵੈਂਟ ਨੂੰ ਘੁਮਾ ਕੇ (ਹੇਠਾਂ ਵੀਡੀਓ ਵਿੱਚ ਦਿਖਾਏ ਅਨੁਸਾਰ) ਬਿਲਕੁਲ ਅੰਤ ਤੱਕ ਘੁੰਮਣਾ ਹੈ। ਯਾਨੀ ਕਿ ਮਿਰਰ ਦੇ ਨਿਸ਼ਾਨ ਉੱਤੇ ਇਸਨੂੰ ਛੱਡ ਦਿਓ। ਇਸਤੋਂ ਬਾਅਦ ਤੁਸੀਂ ਸਿਰਫ AC ਨੂੰ ਚਾਲੂ ਕਰਣਾ ਹੈ ਅਤੇ AC ਦੀ ਸਪੀਡ ਨੂੰ ਤੇਜ਼ ਕਰ ਦੇਣਾ ਹੈ। AC ਨੂੰ ਫੁਲ ਸਪੀਡ ਉੱਤੇ ਚਲਾਉਣ ਨਾਲ ਤੁਸੀ ਦੇਖੋਗੇ ਕਿ ਇਹ ਫੌਗ ਇੱਕ ਮਿੰਟ ਵਿੱਚ ਸਾਫ਼ ਹੋ ਜਾਵੇਗੀ।ਇਸਨੂੰ ਸਾਫ਼ ਕਰਨ ਦਾ ਦੂਜਾ ਤਰੀਕਾ ਹੈ ਕਿ ਤੁਸੀਂ ਕਾਰ ਦੇ ਟੈਮਪਰੇਚਰ ਵੈਂਟ ਨੂੰ ਨਾਰਮਲ ਤੇ ਕਰਣਾ ਹੈ ਯਾਨੀ ਕਿ ਉਸਨੂੰ ਸੇਂਟਰ ਵਿੱਚ ਘੁਮਾ ਦੇਣਾ ਹੈ। ਅਜਿਹਾ ਕਰਨ ਨਾਲ ਹੀਟਰ ਅਤੇ ਕੂਲਿੰਗ ਦੋਵੇਂ ਇਕੱਠੇ ਕੰਮ ਕਰਣਗੇ ਅਤੇ ਹਵਾ ਨੂੰ ਪੂਰਾ ਮੈਂਟੇਨ ਕਰਕੇ ਬਲੌਅਰ ਅੰਦਰ ਵੱਲ ਭੇਜਣਗੇ। ਇਸ ਨਾਲ ਵੀ ਇਹ ਫੌਗ ਬਿਲਕੁਲ ਹਟ ਜਾਵੇਗੀ ਅਤੇ ਤੁਸੀ ਲੰਬੇ ਰੁਟ ਉੱਤੇ ਵੀ ਆਰਾਮ ਨਾਲ ਜਾ ਸਕਦੇ ਹੋ। ਇਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….