Agriculture

This is how to prepare wheat spray at home

ਸਭ ਤੋਂ ਪਹਿਲਾਂ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਜੇਕਰ ਤੁਹਾਡੀ ਕਣਕ ਵਿਰਲੀ ਹੈ ਤੇ ਤੁਸੀਂ 35-40 ਕਿੱਲੋ ਤੱਕ ਬੀਜ ਦਾ ਇਸਤੇਮਾਲ ਕੀਤਾ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਹ ਕਣਕ ਦਾ ਝਾੜ ਬਹੁਤ ਸੋਹਣਾ ਹੋਵੇਗਾ ਅਤੇ ਫਟਾਰਾ ਵੀ ਪੂਰਾ ਹੋਵੇਗਾ।ਦੂਜੀ ਗੱਲ ਅੱਜ ਅਸੀਂ ਕੁਝ ਅਜਿਹੀਆਂ ਸਪਰੇਆਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਕਣਕ ਦਾ ਫਟਾਰਾ ਵਧਾ ਸਕਦੇ ਹਾਂ। ਇਨ੍ਹਾਂ ਸਪਰੇਆਂ ਨੂੰ ਤੁਸੀਂ ਘਰ ਬਣਾ ਸਕਦੇ ਹੋ ਜਾਂ ਬਾਜ਼ਾਰ ਵਿਚੋਂ ਖਰੀਦ ਸਕਦੇ ਹੋ।ਦੋਸਤੋ ਆਪਾਂ ਆਪਣੀ ਕਣਕ ਨੂੰ ਦੋ ਪੜਾਵਾਂ ਵਿਚ ਵੰਡ ਲੈਣਾ ਹੈ। ਇਕ ਪੜਾਅ ਵਿਚ ਪੰਜਾਹ ਦਿਨ ਤੋਂ ਪਹਿਲਾਂ ਵਾਲੀ ਕਣਕ ਦੂਸਰੇ ਪੜਾਅ ਵਿਚ ਪੰਜਾਹ ਦਿਨ ਤੋਂ ਬਾਅਦ ਵਾਲੀ ਕਣਕ।ਕਣਕ ਲਈ ਜ਼ਰੂਰੀ ਤੱਤਾਂ ਦੀ ਕਮੀ ਪੂਰੀ ਕਰਨੀ ਹੁੰਦੀ ਹੈ ਜੇਕਰ ਅਜਿਹਾ ਨਹੀਂ ਕਰਦੇ ਤਾਂ ਝਾੜ ਵਿੱਚ ਫਰਕ ਪੈ ਜਾਂਦਾ ਹੈ।ਦੋਸਤੋ ਤੱਤਾਂ ਵਾਲੀਆਂ ਸਪਰੇਆਂ ਅਸੀਂ 50 ਦਿਨ ਤੋਂ ਬਾਅਦ ਹੀ ਸ਼ੁਰੂ ਕਰਨੀ ਹਨ। ਜੇਕਰ ਆਪਣੀ ਕਣਕ ਵਿੱਚ ਫੋਟ ਨਹੀ ਆ ਰਹੀ ਤਾਂ ਅਸੀਂ ਜਬਰੇਲਿਕ ਐਸਿਡ(gibberellic acid) ਦੀ ਸਪਰੇ ਕਰ ਸਕਦੇ ਹਾਂ।ਇਹ ਆਪਾਂ ਬਾਜ਼ਾਰ ਵਿੱਚੋਂ ਖਰੀਦ ਸਕਦੇ ਹਾਂ ਆਪਾਂ ਘਰ ਤਿਆਰ ਕਰ ਸਕਦੇ ਹਾਂ । ਜੇਕਰ ਘਰ ਤਿਆਰ ਕਰਨਾ ਹੈ ਤਾਂ ਪਾਥੀਆਂ ਤੋਂ ਤਿਆਰ ਕੀਤਾ ਜਾ ਸਕਦਾ ਹੈ। ਇਹ ਕਿਵੇਂ ਤਿਆਰ ਕਰਨਾ ਹੈ ਤੇ ਇਸਦੀ ਵਰਤੋਂ ਕਿਵੇਂ ਕਰਨੀ ਹੈ ਇਹ ਜਾਣਕਾਰੀ ਲਈ ਹੇਠਾਂ ਦਿੱਤੀ ਹੋਈ ਵੀਡੀਓ ਦੇਖੋ।

Related Articles

Back to top button