Latest

This country is offering a 10 year golden visa, you can also apply

ਹੁਤ ਸਾਰੇ ਪੰਜਾਬੀ ਵਿਦੇਸ਼ ਜਾਣ ਦਾ ਸੁਪਨਾ ਜਰੂਰ ਦੇਖਦੇ ਹਨ। ਜੇਕਰ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇਹ ਸਭਤੋਂ ਵਧੀਆ ਮੌਕਾ ਹੈ। ਹੁਣ ਤੁਸੀਂ ਤੁਸੀਂ ਸਿੱਧਾ 10 ਸਾਲਾਂ ਦਾ ਗੋਲਡਨ ਵੀਜ਼ਾ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਅਰਬ ਅਮੀਰਾਤ (UAE) ਵੱਲੋਂ ਹੋਰ ਵੱਧ ਪੇਸ਼ਾਵਰਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।ਜਿਸ ਵਿਚ ਪੀ.ਐੱਚ.ਡੀ. ਡਿਗਰੀਧਾਰਕ, ਡਾਕਟਰ, ਇੰਜੀਨੀਅਰ ਅਤੇ ਯੂਨੀਵਰਸਿਟੀਆਂ ਦੇ ਕੁਝ ਖ਼ਾਸ ਗ੍ਰੈਜੁਏਟ ਸ਼ਾਮਲ ਹਨ। ਜਾਣਕਾਰੀ ਦੇ ਅਨੁਸਾਰ UAE ਵੱਲੋਂ ਪ੍ਰਤਿਭਾਸ਼ਾਲੀ ਲੋਕਾਂ ਨੂੰ ਖਾੜੀ ਦੇਸ਼ ਵਿਚ ਵਸਾਉਣ ਅਤੇ ਰਾਸ਼ਟਰ ਨਿਰਮਾਣ ਵਿਚ ਉਹਨਾਂ ਦੀ ਮਦਦ ਲੈਣ ਲਈ ਗੋਲਡਨ ਵੀਜ਼ਾ ਜਾਰੀ ਕੀਤਾ ਜਾਂਦਾ ਹੈ।ਇਸ ਸਬੰਧੀ ਯੂ.ਏ.ਈ. ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ।  ਉਨ੍ਹਾਂ ਵੱਲੋਂ ਕੀਤੇ ਗਏ ਟਵੀਟ ਵਿੱਚ ਇਹ ਲਿਖਿਆ ਗਿਆ ਹੈ ਕਿ “ਅਸੀਂ ਹੇਠਲੀਆਂ ਸ਼੍ਰੇਣੀਆਂ ਵਿਚ ਪ੍ਰਵਾਸੀਆਂ ਲਈ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੇ ਫ਼ੈਸਲੇ ਨੂੰ ਮਨਜ਼ੂਰੀ ਦੇਣ ਜਾ ਰਹੇ ਹਾਂ ,ਜਿਸ ਵਿਚ ਸਾਰੇ ਪੀ.ਐੱਚ.ਡੀ. ਡਿਗਰੀਧਾਰਕ, ਸਾਰੇ ਡਾਕਟਰ, ਕੰਪਿਊਟਰ ਇੰਜੀਨੀਅਰ, ਇਲੈਕਟ੍ਰੋਨਿਕਸ, ਪ੍ਰੋਗਰਾਮਿੰਗ ਬਿਜਲੀ ਅਤੇ ਬਾਇਓਤਕਨਾਲੋਜੀ, ਯੂ.ਏ.ਈ. ਵੱਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਦੇ ਗ੍ਰੈਜੁਏਟ, ਜਿਹਨਾਂ ਦਾ ਜੀ.ਪੀ.ਏ. (ਗ੍ਰੇਡ ਪੁਆਇੰਟ ਐਵਰੇਜ) 3.8 ਜਾਂ ਉਸ ਨਾਲ ਵੱਧ ਹੋਵੇ ਸ਼ਾਮਲ ਹਨ।”ਦੱਸ ਦੇਈਏ ਕਿ UAE ਦੀ ਕੈਬਨਿਟ ਵੱਲੋਂ ਵੀ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਗਲਫ ਨਿਊਜ਼ ਦੀ ਖਬਰ ਦੇ ਅਨੁਸਾਰ ਇਹ ਗੋਲਡਨ ਵੀਜ਼ਾ ਵਿਸ਼ੇਸ਼ ਡਿਗਰੀਧਾਰਕਾਂ ਨੂੰ ਵੀ ਦਿੱਤਾ ਜਾਵੇਗਾ, ਜਿਸ ਵਿਚ ਨਕਲੀ ਬੁੱਧੀਮਤਾ ਅਤੇ ਲਾਗ ਦੀ ਬੀਮਾਰੀ ਵਿਗਿਆਨ ਜਿਹੇ ਖੇਤਰਾਂ ਦੇ ਮਾਹਰ ਸ਼ਾਮਲ ਹਨ।

Related Articles

Back to top button