Latest

These roads in Delhi are closed, be sure to read this news before leaving home

ਨਵੀਂ ਦਿੱਲੀ: ਗਣਤੰਤਰ ਦਿਵਸ ਸਮਾਰੋਹ ਤੇ ਨਿੱਕਲਣ ਵਾਲੀ ਪਰੇਡ ਦੀ ਰਿਹਰਸਲ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸ ਕਾਰਨ 4 ਦਿਨਾਂ ਤਕ ਰਾਜਪਥ ਤੇ ਵਿਜੇ ਚੌਕ ਤੋਂ ਇੰਡੀਆ ਗੇਟ ਤਕ ਇਹ ਰਿਹਰਸਲ ਚੱਲੇਗੀ। ਰਿਹਰਸਲ ਦੇ ਦਿਨ ਹਨ 17,18,20 ਤੇ 21 ਜਨਵਰੀ। ਰਿਹਰਸਲ ਦੇ ਚੱਲਦੇ ਇੰਡੀਆ ਗੇਟ, ਵਿਜੇ ਚੌਕ ਤੇ ਰਾਜਪਥ ਦੇ ਆਸਪਾਸ ਦੇ ਰਾਹ ਬੰਦ ਰਹਿਣਗੇ। ਇਸ ਵਜ੍ਹਾ ਨਾਲ ਆਵਾਜਾਈ ਤਬਦੀਲ ਕੀਤੀ ਗਈ ਹੈ। ਇਹ ਤਬਦੀਲੀ ਸਵੇਰ 9 ਵਜੇ ਤੋਂ ਦੁਪਹਿਰ 12 ਵਜੇ ਤਕ ਰਹੇਗੀ।Delhi Traffic divert due to Republic Day Paradeਰਫੀ ਮਾਰਗ, ਜਨਪਥ ਤੇ ਮਾਨ ਸਿੰਘ ਰੋਡ ਦੇ ਕ੍ਰੌਸਿੰਗ ‘ਤੇ ਵੀ ਆਵਾਜਾਈ ‘ਤੇ ਪਾਬੰਦੀ ਰਹੇਗੀ। ਟ੍ਰੈਫਿਕ ਅਧਿਕਾਰੀ ਮਨੀਸ਼ ਕੁਮਾਰ ਅਗਰਵਾਲ ਨੇ ਕਿਹਾ ਕਿ ਲੋਕ ਇਸ ਦੌਰਾਨ ਰਾਜਪਥ ਤੇ ਇੰਡੀਆ ਗੇਟ ਵੱਲ ਜਾਣ ਤੋਂ ਬਚੋ ਲੋਕਾਂ ਨੂੰ ਆਉਣ-ਜਾਣ ਲਈ ਆਵਾਜਾਈ ਮਾਰਗ ਪਰਿਵਰਤਨ ਕੀਤਾ ਗਿਆ ਹੈ। ਲੋਕਾਂ ਨੂੰ ਅਪੀਲ ਹੈ ਕਿ ਆਵਾਜਾਈ ਪੁਲਿਸ ਵੱਲੋਂ ਸੁਝਾਏ ਮਾਰਗ ਦਾ ਇਸਤੇਮਾਲ ਕਰੋ।ਪੂਰਬ ਤੋਂ ਪੱਛਮ ਆਉਣ-ਜਾਣ ਲਈਰਿੰਗ ਰੋਡ, ਭੈਰੋਂ ਰੋਡ, ਮਥੁਰਾ ਰੋਡ, ਐਸ.ਭਾਰਤੀ ਮਾਰਗ, ਸਾਊਥ ਐਂਡ ਰੋਡ, ਪ੍ਰਿਥਵੀਰਾਜ ਰੋਡ, ਸਫਦਰਗੰਜ ਰੋਡ, ਪੰਚਸ਼ੀਲ ਮਾਰਗ, ਸਿਮਾਨ ਬੁਲੇਵਰਡ ਮਾਰਗ ਤੇ ਅਪਰ ਰਿਜ ਰੋਡ ਰੂਟ ਲੈ ਸਕਦੇ ਹਨ। ਇਸ ਤੋਂ ਇਲਾਵਾ, ਰਿੰਗ ਰੋਡ, ਭੈਰੋਂ ਰੋਡ, ਮਥੁਰਾ ਰੋਡ, ਲੋਦੀ ਰੋਡ, ਅਰਵਿੰਦੋ ਮਾਰਗ, ਸਫਦਰਜੰਗ ਰੋਡ, ਤਿੰਨ ਮੂਰਤੀ ਮਾਰਗ, ਮਦਰ ਟੇਰੇਸਾ ਕ੍ਰੇਸੇਂਟ ਮਾਰਗ, ਪਾਰਕ ਸਟ੍ਰੀਟ, ਸ਼ੰਕਰ ਰੋਡ ਤੇ ਰਿੰਗ ਰੋਡ ਰੂਟ ਲਿਆ ਜਾ ਸਕਦਾ ਹੈ।

Related Articles

Back to top button