These farmers make pure molasses from 40 acres of sugarcane and sell it. There are lines to buy it

ਪਿਛਲੇ ਦੋ ਤਿੰਨ ਸਾਲਾਂ ਤੋਂ ਪੰਜਾਬ ਵਿੱਚ ਗੁੜ ਅਤੇ ਸ਼ੱਕਰ ਦਾ ਕਾਰੋਬਾਰ ਵਧਦਾ ਜਾ ਰਿਹਾ ਹੈ ਅਤੇ ਇਸਨੂੰ ਦੇਖਦੇ ਹੋਏ ਕਈ ਕਿਸਾਨ ਗੰਨੇ ਦੀ ਖੇਤੀ ਵੱਲ ਵੱਧ ਰਹੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕਿਸਾਨਾਂ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਚਾਚਾ ਭਤੀਜਾ ਹਨ ਅਤੇ 40 ਏਕੜ ਵਿੱਚ ਗੰਨੇ ਦੀ ਖੇਤੀ ਕਰ ਰਹੇ ਹਨ। ਇਹ ਉਨ੍ਹਾਂ ਕਿਸਾਨਾਂ ਲਈ ਇੱਕ ਮਿਸਾਲ ਹਨ ਜੋ ਸਿਰਫ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚ ਫਸੇ ਹੋਏ ਹਨ।ਪਿਛਲੇ ਦੋ ਤਿੰਨ ਸਾਲਾਂ ਤੋਂ ਪੰਜਾਬ ਵਿੱਚ ਗੁੜ ਅਤੇ ਸ਼ੱਕਰ ਦਾ ਕਾਰੋਬਾਰ ਵਧਦਾ ਜਾ ਰਿਹਾ ਹੈ ਅਤੇ ਇਸਨੂੰ ਦੇਖਦੇ ਹੋਏ ਕਈ ਕਿਸਾਨ ਗੰਨੇ ਦੀ ਖੇਤੀ ਵੱਲ ਵੱਧ ਰਹੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕਿਸਾਨਾਂ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਚਾਚਾ ਭਤੀਜਾ ਹਨ ਅਤੇ 40 ਏਕੜ ਵਿੱਚ ਗੰਨੇ ਦੀ ਖੇਤੀ ਕਰ ਰਹੇ ਹਨ। ਇਹ ਉਨ੍ਹਾਂ ਕਿਸਾਨਾਂ ਲਈ ਇੱਕ ਮਿਸਾਲ ਹਨ ਜੋ ਸਿਰਫ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚ ਫਸੇ ਹੋਏ ਹਨ।ਇਨ੍ਹਾਂ ਕਿਸਾਨਾਂ ਨੇ ਆਪਣਾ ਘੁਲਾੜ ਖੋਲਿਆ ਹੋਇਆ ਹੈ ਅਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਦੇ ਘੁਲਾੜ ਦਾ ਗੁੜ ਖਰੀਦਦੇ ਹਨ। ਇਹ ਬਹੁਤ ਸਫਾਈ ਅਤੇ ਸ਼ੁੱਧਤਾ ਨਾਲ ਗੁੜ ਤਿਆਰ ਕਰਦੇ ਹਨ ਅਤੇ ਖਾਸ ਗੱਲ ਇਹ ਹੈ ਕਿ ਇਸ ਵਿੱਚ ਕਿਸੇ ਵੀ ਤਰਾਂ ਦੇ ਕੈਮੀਕਲ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ। ਯਾਨੀ ਕਿ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਦੇ ਘੁਲਾੜ ਦਾ ਗੁੜ ਆਸ ਪਾਸ ਦੇ ਲੋਕਾਂ ਦੀ ਪਹਿਲੀ ਪਸੰਦ ਹੈ।ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ 4 ਸਾਲ ਤੋਂ ਇਹ ਕੰਮ ਕਰ ਰਹੇ ਹਨ ਅਤੇ ਸਵੇਰੇ 10 ਵਜੇ ਤੋਂ ਹੀ ਉਨ੍ਹਾਂ ਦੇ ਘੁਲਾੜ ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗੁੜ ਅਤੇ ਸ਼ੱਕਰ ਦੇ ਨਾਲ
ਨਾਲ ਇਹ ਗੁੜ ਤੋਂ ਬਣਨ ਵਾਲਿਆਂ ਹੋਰ ਵੀ ਕਈ ਚੀਜਾਂ ਤਿਆਰ ਕਰਕੇ ਵੇਚਦੇ ਹਨ ਅਤੇ ਬਹੁਤ ਚੰਗੀ ਕਮਾਈ ਕਰ ਰਹੇ ਹਨ।ਜਿਥੇ ਇੱਕ ਪਾਸੇ ਕਿਸਾਨ ਕਣਕ ਅਤੇ ਝੋਨੇ ਜਾਂ ਗੰਨਾ ਕਿਸਾਨ ਵੀ ਗੰਨੇ ਦੀਆਂ ਸਰਕਾਰੀ ਕੀਮਤਾਂ ਨੂੰ ਲੈਕੇ ਚਿੰਤਾ ਵਿੱਚ ਰਹਿੰਦੇ ਹਨ ਉਥੇ ਹੀ ਇਨ੍ਹਾਂ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਕਿਸੇ ਮੰਡੀ ਨਹੀਂ ਜਾਣਾ ਪੈਂਦਾ ਅਤੇ ਨਾ ਹੀ ਸਰਕਾਰੀ ਕੀਮਤਾਂ ਦੇ ਵਧਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਹ ਆਪਣੇ 40 ਏਕੜ ਗੰਨੇ ਤੋਂ ਕਈ ਚੀਜਾਂ ਤਿਆਰ ਕਰਕੇ ਸਿੱਧਾ ਲੋਕਾਂ ਤੱਕ ਪਹੁੰਚ ਕੇ ਕਈ ਗੁਣਾ ਕਮਾਈ ਕਰ ਰਹੇ ਹਨ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….