Latest

These days farmers will have to face heavy rains

ਹਿਲਾਂ ਤੋਂ ਹੀ ਮੁਸ਼ਕਿਲਾਂ ਝੇਲ ਰਹੇ ਕਿਸਾਨਾਂ ਦੀਆਂ ਹੁਣ ਮੁਸ਼ਕਿਲਾਂ ਹੋਰ ਵੀ ਵਧਣ ਵਾਲਿਆਂ ਹਨ। ਕਿਉਂਕਿ ਦਿੱਲੀ ਵਿੱਚ ਧਰਨਾ ਲਾਕੇ ਬੈਠੇ ਕਿਸਾਨਾਂ ਨੂੰ ਹੁਣ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਦੇ ਅਨੁਸਾਰ ਵੀਰਵਾਰ ਤੋਂ ਐਤਵਾਰ ਤੱਕ ਦਿੱਲੀ-ਐਨਸੀਆਰ ਵਿੱਚ ਭਾਰੀ ਮੀਹ ਤੇ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਮੀਂਹ ਪੈਣ ਦੇ ਨਾਲ ਧਰਨੇ ਤੇ ਬੈਠੇ ਕਿਸਾਨਾਂ ਹੋਰ ਮੁਸ਼ਕਿਲ ਆਵੇਗੀ ਅਤੇ ਠੰਡ ਵੀ ਵੱਧ ਜਾਵੇਗੀ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ।ਆਉਂਦੇ ਦਿਨਾ ਵਿਚ ਮੌਸਮ ਵਿਚ ਆਵੇਗਾ ਵੱਡਾ ਬਦਲਾਅ ਜਨਵਰੀ ਦੇ ਪਹਿਲੇ ਹਫਤੇ 2,3 ਜਨਵਰੀ ਦਿੱਲੀ ਤੇ ਨਾਲ ਲਗਦੇ ਭਾਗਾ ਵਿਚ ਹਲਕੀ ਕਿਣਮਿਣ ਬਾਰਿਸ਼ ਤੇ 4 ਤੋਂ 6 ਜਨਵਰੀ ਦੇ ਦਰਮਿਆਨ ਗਰਜ ਚਮਕ ਤੇ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ । ਇਸ ਲਈ ਦਿੱਲੀ ਮੋਰਚੇ ਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਤਰਪਾਲਾ,ਸੁੱਕਾ ਬਾਲਣ, ਰੱਸੀਆਂ ਵਗੈਰਾ ਦਾ ਅਗਾਊਂ ਪ੍ਰਬੰਧ ਕਰ ਲਵੋ ।ਜ਼ਿਆਦਾ ਬਜ਼ੁਰਗ ਤੇ ਬੱਚੇ ਇਹਨਾਂ ਦਿਨਾਂ ਵਿੱਚ ਦਿੱਲੀ ਜਾਣ ਤੋਂ ਪਰਹੇਜ ਕਰਨ ।ਸਿਰਫ ਦਿੱਲੀ ਹੀ ਨਹੀਂ ਜਨਵਰੀ ਦੇ ਪਹਿਲੇ ਹਫਤੇ ਸਾਲ ਦਾ ਪਹਿਲਾ ਐਕਟਿਵ ਪੱਛਮੀ ਸਿਸਟਮ ਪੰਜਾਬ ਸਮੇਤ ਪੂਰੇ ਉੱਤਰ-ਭਾਰਤ ਨੂੰ ਮੀਂਹ ਨਾਲ ਪ੍ਰਭਾਵਿਤ ਕਰਨ ਦੀ ਉਮੀਦ ਹੈ, ਜਿਸ ਨਾਲ 3 ਤੋਂ 5 ਜਨਵਰੀ ਪੰਜਾਬ ਚ ਗਰਜ-ਚਮਕ ਨਾਲ ਕਾਰਵਾਈਆਂ ਦੀ ਆਸ ਰਹੇਗੀ।ਜਿਸ ਕਾਰਨ ਆਉਣ ਵਾਲੇ ਦਿਨ ਪੰਜਾਬ ਦੇ ਬਹੁਤੇ ਖੇਤਰਾਂ ਚ ਘੱਟੋ-ਘੱਟ ਪਾਰਾ Minus -2° ਤੱਕ ਹੇਠਾਂ ਡਿੱਗਣ ਨਾਲ ਤਕੜਾ ਕੋਰਾ ਪੈਣ ਦੀ ਉਮੀਦ ਹੈ, ਓਥੇ ਹੀ ਕੁਝ ਖੇਤਰਾਂ ਚ ਧੁੰਦ ਦੀ ਆਉਣੀ-ਜਾਣੀ ਵੀ ਬਣੀ ਰਹੇਗੀ, ਧੁੰਦ ਤੋਂ ਸੱਖਣੇ ਖੇਤਰਾਂ ਚ ਕੋਰੇ ਦੀ ਵਧੇਰੇ ਉਮੀਦ ਰਹੇਗੀ, ਦਿਨ ਚ ਵੀ ਸੀਤ ਹਵਾਵਾਂ ਦਾ ਅਸਰ ਬਣਿਆ ਰਹੇਗਾ।

Related Articles

Back to top button