The meeting with the Center will start at 2 p.m.

ਦਿੱਲੀ ਦੇ ਵਿੱਚ ਕਿਸਾਨਾ ਦਾ ਅੰਦੋਲਨ ਲਗਾਤਾਰ ਜਾਰੀ ਹੈ ਜੋ ਕਿ 35ਵੇ ਦਿਨ ਚ ਦਾਖਿਲ ਹੋ ਚੁੱਕਿਆਂ ਹੈ ਤੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਬੇਜਿੱਦ ਹਨ ਇਸੇ ਦੌਰਾਨ ਸਿੰਘੂ ਬਾਰਡਰ ਤੋ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਜਗਮੋਹਨ ਸਿੰਘ ਨੇ ਆਖਿਆਂ ਕਿ ਦੁਨੀਆ ਤੇ ਜਿੰਨੇ ਵੀ ਸੰਘਰਸ਼ ਹੋਏ ਹਨ ਉਹਨਾਂ ਦੇ ਖਤਮ ਹੋਣ ਦਾ ਤਰੀਕਾ ਟੇਬਲ ਟਾਕ ਰਾਹੀ ਹੀ ਹੋਇਆਂ ਹੈ ਅਤੇ ਮੋਦੀ ਸਰਕਾਰ ਜਾਰੀ ਕੀਤੇ ਗਏ ਇਹਨਾਂ ਤਿੰਨਾਂ ਕਾਨੂੰਨਾ ਨਾਲ ਤੀਹਰਾ ਕ ਤ ਲ ਕਰ ਰਹੀ ਹੈ ਪਹਿਲਾ ਮੋਦੀ ਸਰਕਾਰ ਸੂਬਿਆਂ ਦੇ ਅਧਿਕਾਰਾ ਦਾ ਕ ਤ ਲ ਕਰਨ ਜਾ ਰਹੀ ਹੈ ਅਤੇ ਦੂਜਾ ਕਤਲ ਖੇਤੀ ਖੇਤਰ ਨਾਲ ਸਬੰਧਿਤ ਕਿਸਾਨਾਅਤੇ ਮਜਦੂਰਾ ਸਮੇਤ ਹਰੇਕ ਵਰਗ ਦਾ ਕ ਤ ਲ ਅਤੇ ਤੀਜਾ ਕ ਤ ਲ ਸਰਕਾਰ ਵੱਲੋ ਲੋਕਾ ਨੂੰ ਅਦਾਲਤਾ ਤੋ ਨਿਆਂ ਲੈਣ ਤੋ ਰੋਕਣ ਦਾ ਕਤਲ ਹੈ ਉਹਨਾਂ ਆਖਿਆਂ ਕਿ ਜੋ ਕਾਨੂੰਨ ਸਰਕਾਰ ਵੱਲੋ ਲਿਆਂਦੇ ਗਏ ਹਨ ਉਹਨਾਂ ਨਾਲ ਗਰੀਬਾ ਅਤੇ ਲੋੜਵੰਦਾ ਨੂੰ ਜੋ ਰਾਸ਼ਨ ਮਿਲਦਾ ਸੀ ਉਹ ਵੀ ਬੰਦ ਹੋ ਜਾਵੇਗਾ ਉਹਨਾਂ ਆਖਿਆਂ ਕਿ ਜੇਕਰ ਕਾਨੂੰਨ ਗਲਤ ਹਨ ਤਾ ਹੀ ਸਰਕਾਰ ਵੱਲੋ ਮੀਟਿੰਗਾਂ ਲਈ ਸੱਦੇ ਦਿੱਤੇ ਜਾ ਰਹੇ ਹਨ ਉਹਨਾਂ ਕਿਹਾ ਦੇਸ਼ ਦੇ ਕਿਸਾਨਾ ਨੂੰ ਇਹ ਕਾਨੂੰਨ ਮੰਨਜੂਰ ਨਹੀ ਹਨ ਤੇ ਸਰਕਾਰ ਇਹਨਾਂ ਕਾਨੂੰਨਾ ਨੂੰ ਵਾਪਿਸ ਲਵੇ ਉਹਨਾਂ ਆਖਿਆਂ ਸਰਕਾਰ ਨਾਲ ਹੋਣ ਵਾਲੀ ਅਗਲੀ ਮੀਟਿੰਗ ਲਈ ਕਿਸਾਨ ਆਗੂਆਂ ਵੱਲੋਏਜੰਡਾ ਸਿੱਟ ਕਰ ਲਿਆ ਗਿਆ ਹੈ ਤੇ ਜੇਕਰ ਸਰਕਾਰ ਕਿਸਾਨ ਆਗੂਆਂ ਨਾਲ ਇਸ ਏਜੰਡੇ ਤੇ ਗੱਲਬਾਤ ਕਰੇਗੀ ਤਦ ਹੀ ਕੋਈ ਫੈਸਲਾ ਹੋ ਸਕੇਗਾ ਨਹੀ ਤਾ ਪਹਿਲਾ ਵਾਂਗ ਇਹ ਮੀਟਿੰਗ ਵੀ ਬੇਸਿੱਟਾ ਹੀ ਰਹੇਗੀ ਉਹਨਾਂ ਆਖਿਆਂ ਕਿ ਸਾਡੇ ਕਿਸਾਨ ਆਗੂ ਬਹੁਤ ਸੂਝਵਾਨ ਹਨ ਤੇ ਸਰਕਾਰ ਦੀਆ ਚਾਲਾ ਤੋ ਚੰਗੀ ਤਰਾ ਵਾਕਿਫ ਹਨ ਅਤੇ ਆਪਣੀਆਂ ਰਣਨੀਤੀਆ ਨੂੰ ਉਲੀਕ ਕੇ ਰੱਖਦੇ ਹਨ ਤੇ ਜਦੋ ਤੱਕ ਸਰਕਾਰ ਕਿਸਾਨੀ ਮਸਲੇ ਦਾ ਹੱਲ ਨਹੀ ਕੱਢਦੀ ਉਦੋਂ ਤੱਕ ਸੰਘਰਸ਼ ਨੂੰ ਲਗਾਤਾਰ ਤਿੱਖਾ ਕੀਤਾ ਜਾਦਾ ਰਹੇਗਾ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ