The King Maker S.Jagmeet Singh | ਕਰਾ ਹੀ ਦਿੱਤੀ ਸਿੰਘ ਨੇ ਬਹਿਜਾ-ਬਹਿਜਾ

ਦੁਨੀਆਂ ਦੇ ਹਰ ਕੋਨੇ ‘ਚ ਹਰ ਪਲ ਸਿੱਖ ਦੀ ਅਰਦਾਸ ‘ਚ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਨਾਅਰਾ “ਰਾਜ ਕਰੇਗਾ ਖ਼ਾਲਸਾ” ਆਉਂਦੈ ਜੋ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ। ਉਸ ਦੀ ਹਕੀਕਤ ਸਾਡੇ ਸਾਹਮਣੇ ਹੈ,ਖਾਲਸਾ ਦੁਨੀਆਂ ਤੇ ਹੀ ਰਾਜ ਨਹੀਂ ਦੁਨੀਆਂ ਦੇ ਦਿਲਾਂ ਤੇ ਵੀ ਰਾਜ ਕਰ ਰਿਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਗੁਰੂ ਦੇ ਸਿੱਖ, ਸਰਦਾਰ ਜਗਮੀਤ ਸਿੰਘ ਨੇ ਆਪਣੀ ਕਾਬਲੀਅਤ ਸਦਕਾ ਪੂਰੀ ਦੁਨੀਆਂ ਦੀ ਨਿਗਾਹ ਆਪਣੇ ਵੱਲ ਖਿੱਚ ਕੇ ਜੋ ਸਿੱਖੀ ਦਾ ਪ੍ਰਚਾਰ ਕੀਤੈ ਸ਼ਾਇਦ ਪੂਰੀ ਕੌਮ ਕਈ ਦਹਾਕਿਆਂ ‘ਚ ਨਾ ਕਰ ਸਕਦੀ। ਪੂਰੀ ਕੌਮ ਨੂੰ ਜਗਮੀਤ ਸਿੰਘ ਤੇ ਅੰਤਾਂ ਦਾ ਮਾਣ ਹੈ। ਨਿਊ ਡੈਮੋਕ੍ਰੈਟਿਕ ਪਾਰਟੀ (NDP) ਦੇ ਆਗੂ ਸ੍ਰੀ ਜਗਮੀਤ ਸਿੰਘ ਕੈਨੇਡੀਅਨ ਸੂਬੇ ਉਨਟਾਰੀਓ ਦੇ ਬਰਨਾਬੀ–ਦੱਖਣੀ ਸੰਸਦੀ ਹਲਕੇ ਤੋਂ ਵੱਡੇ ਫ਼ਰਕ ਨਾਲ ਚੋਣ ਜਿੱਤ ਗਏ ਹਨ। ਸ੍ਰੀ ਜਗਮੀਤ ਸਿੰਘ ਕੈਨੇਡਾ ਦੀ ਕਿਸੇ ਪ੍ਰਮੁੱਖ ਪਾਰਟੀ ਦੇ ਪਹਿਲੇ ਗ਼ੈਰ–ਗੋਰੇ ਮੁਖੀ ਹਨ। ਉਹ ਕੈਨੇਡਾ ਦੀ ਸਿਆਸਤ ’ਚ ਬਹੁਤ ਤੇਜ਼ੀ ਨਾਲ ‘ਕਿੰਗ–ਮੇਕਰ’ ਬਣਨ ਵੱਲ ਵਧ ਰਹੇ ਹਨ।
“ਬਹੁਤ ਬਹੁਤ ਵਧਾਇਆਂ ਜਸਟਿਨ ਟਰੂਡੋ/ਜਗਮੀਤ ਸਿੰਘ/18 ਜਿੱਤੇ ਸਿੱਖ ਸੰਸਦ ਮੈਂਬਰਾਂ ਅਤੇ ਕੈਨੇਡਾ ਵਾਸੀਆਂ ਨੂੰ,ਬਹੁਤ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ‘ਚ ਟਰੂਡੋ ਤੇ ਜਗਮੀਤ ਸਿੰਘ ਦੀ ਸਾਂਝੀ ਸਰਕਾਰ ਬਣ ਰਹੀ ਹੈ। ਦੱਸ ਦੇਈਏ ਕਿ ਪੰਜਾਬੀਆਂ ਦੀ ਹਰ ਜਗ੍ਹਾ ਬੱਲੇ -ਬੱਲੇ ਹੁੰਦੀ ਹੈ। ਕੈਨੇਡਾ ‘ਚ ਇਸ ਵਾਰ ਵੀ ਪੰਜਾਬੀਆਂ ਦੀ ਭਾਰੀ ਗਿਣਤੀ ਕਾਰਨ ਦੁਨੀਆਂ ਭਰ ਵਿਚ ਚਰਚਾ ਦਾ ਵਿਸ਼ਾ ਬਣੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਅੱਜ ਇਸ ਜਿੱਤ ਮਗਰੋਂ ਜਸਟਿਨ ਟਰੂਡੋ ਦੀ ਸਪੀਚ ਵੀ ਸੁਣੋ।
ਸੋ ਕੈਨੇਡਾ ਵਿੱਚ ਭਾਵੇਂ ਜਗਮੀਤ ਪ੍ਰਧਾਨ ਮੰਤਰੀ ਨਹੀਂ ਬਣ ਸਕੇ ਪਰ ਉਹ ਟਰੂਡੋ ਨੂੰ ਹਮਾਇਤ ਦੇ ਕੇ ਕਿੰਗ ਮੇਕਰ ਜਰੂਰ ਬਣ ਗਏ ਹਨ। ਇਹ ਖਾਲਸੇ ਦੇ ਬੋਲਬਾਲੇ ਹੀ ਹਨ ਜੋ ਅੱਜ ਕੈਨੇਡਾ ਸਮੇਤ ਦੁਨੀਆ ਭਰ ਵਿੱਚ ਜਗਮੀਤ ਦੇ ਰੂਪ ਵਿੱਚ ਸਿੱਖ ਕੌਮ ਦੀ ਪਹਿਚਾਣ ਬਣਕੇ ਸਿੱਖੀ ਨੂੰ ਰੌਸ਼ਨ ਕਰ ਰਹੇ ਹਨ।