Latest

The farmers have prepared a trolley like 5 star room of the hotel Singhu Border

ਹੁਣ ਕਿਸਾਨ ਅੰਦੋਲਨ ਲਈ ਏਸੀ ਟਰਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਤੁਰਦੇ-ਫਿਰਦੇ ਘਰ ਬਣਵਾ ਲਏ ਹਨ। ਇਹ ਟਰਾਲੀਆਂ ਏਸੀ, ਪੱਖੇ, ਬੈਠਣ ਵਾਲੇ ਟੇਬਲ, ਵਾਈ ਫਾਈ ਕੈਮਰਾ ਤੇ ਹੋਰ ਵੀ ਕਈ ਸਹੂਲਤਾਂ ਨਾਲ ਲੈਸ ਹਨ। ਲੁਧਿਆਣਾ ਵਿੱਚ ਅਜਿਹੀ ਕੈਬਿਨ ਟਰਾਲੀ ਸਪੈਸ਼ਲ ਕਿਸਾਨਾਂ ਲਈ ਬਣਾਈ ਗਈ ਹੈ। ਗਰਮੀ ਦੇ ਮੌਸਮ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਇਹ ਟਰਾਲੀ ਰਾਹਤ ਦੇਵੇਗੀ। ਪਿਓ ਤੇ ਪੁੱਤ ਨੇ ਢਾਈ ਮਹੀਨੇ ਦੀ ਮਿਹਨਤ ਤੋਂ ਬਾਅਦ ਟਰਾਲੀ ਤਿਆਰ ਕੀਤੀ ਹੈ।ਦਿੱਲੀ ‘ਚ ਪੋਹ ਮਾਘ ਦੀਆਂ ਰਾਤਾਂ ਠੰਢ ਵਿੱਚ ਠਰ੍ਹਦੇ ਹੋਏ ਕਿਸਾਨਾਂ ਨੇ ਕੱਢ ਦਿੱਤੀਆਂ ਹਨ। ਹੁਣ ਮਾਰਚ ਮਹੀਨਾ ਸ਼ੂਰੂ ਹੋ ਗਿਆ ਹੈ ਤੇ ਗਰਮੀ ਵਧਣ ਲੱਗ ਪਈ ਹੈ। ਕਿਸਾਨ ਆਪਣੀਆ ਟਰਾਲੀਆਂ ਵਿੱਚ ਪੱਖੇ, ਕੂਲਰ ਤੇ ਏਸੀ ਲਵਾ ਰਹੇ ਹਨ। ਲੁਧਿਆਣਾ ਦੇ ਕਿਸਾਨ ਨੇ ਵੀ ਏਸੀ ਕੈਬਿਨ ਵਾਲੀ ਟਰਾਲੀ ਤਿਆਰ ਕੀਤੀ ਹੈ।ਹੁਣ ਕਿਸਾਨ ਅੰਦੋਲਨ ਲਈ ਏਸੀ ਟਰਾਲੀਆਂ! ਕਿਸਾਨਾਂ ਨੇ ਬਣਵਾ ਲਏ ਤੁਰਦੇ-ਫਿਰਦੇ ਘਰਇਸ ਟਰਾਲੀ ਵਿੱਚ ਕੈਮਰਾ, ਪੱਖਾ, ਏਸੀ ਤੇ ਸੋਲਰ ਸਿਸਟਮ ਲਾਏ ਗਏ ਹਨ। ਹੱਥ ਮੂੰਹ ਧੋਣ ਲਈ ਪਾਣੀ ਵਾਲੀ ਟੈਂਕੀ ਵੀ ਲਾਈ ਗਈ ਹੈ। ਬੈਠਣ ਲਈ ਸੋਫੇ ਲਾਏ ਗਏ ਹਨ। ਇਸ ਕੈਬਿਨ ਵਿੱਚ 10 ਦੇ ਕਰੀਬ ਵਿਅਕਤੀ ਆਰਾਮ ਨਾਲ ਬੈਠ ਸਕਦੇ ਹਨ। ਇਸ ਤੋਂ ਇਲਾਵਾ ਇਸ ਟਰਾਲੀ ਵਿੱਚ ਸੌਣ ਲਈ ਬੈੱਡ ਵੀ ਲਾਇਆ ਜਾ ਸਕਦਾ ਹੈ।ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਰਾਮਦਾਇਕ ਸੁਵਿਧਾਵਾਂ ਨਾਲ ਲੈਸ ਟਰਾਲੀ ਬਣਾਉਣ ਜਿਸ ਨੂੰ ਲੈ ਕੇ ਪਿਛਲੇ ਢਾਈ ਮਹੀਨੇ ਤੋਂ ਉਹ ਮਿਹਨਤ ਕਰ ਰਹੇ ਹਨ। ਇਸ ਟਾਰਾਲੀ ਵਿੱਚ ਮਹਿੰਗਾ ਇੰਟੀਰੀਅਰ ਲਾਇਆ ਗਿਆ ਹੈ। ਮੈਂ ਚਾਹੁੰਦਾ ਸੀ ਕਿ ਖੇਤ ਵਿੱਚ ਕੰਮ ਕਰਦੇ ਸਮੇਂ ਮੈਨੂੰ ਵਧੀਆ ਆਫਿਸ ਚਾਹੀਦਾ ਸੀ। ਇਹ ਆਈਡੀਆ ਮੇਰੇ ਦਿਮਾਗ ਵਿੱਚ ਸੀ। ਇਸ ਲਈ ਇਸ ਸਪੈਸ਼ਲ ਟਰਾਲੀ ਨੂੰ ਤਿਆਰ ਕੀਤਾ ਹੈ।

Related Articles

Back to top button