Sikh News

The bone-crushing state of Ghallughara. | “We took the corpses out of the barracks.” June 1984

ਪਹਿਲੀ ਜੂਨ 1984 ਨੂੰ ਸੀ. ਆਰ. ਪੀ. ਐੱਫ਼. ਤੇ ਬੀ. ਐੱਸ. ਐੱਫ਼. ਨੇ ਦਰਬਾਰ ਸਾਹਿਬ ਸਮੂਹ ਵੱਲ ਗੱਲ ਚਲਾਉਣੀ ਆਰੰਭ ਕਰ ਦਿੱਤੀ। ਦੋ ਜੂਨ ਨੂੰ ਜਨਰਲ ਗੌਰੀ ਸ਼ੰਕਰ ਨੂੰ ਸੁਰੱਖਿਆ ਸਲਾਹਕਾਰ ਲਾ ਕੇ ਪੂਰੇ ਪੰਜਾਬ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਅਤੇ ਫ਼ੌਜ ਨੇ ਨੀਲਾ ਤਾਰਾ ਆਪਰੇਸ਼ਨ ਆਰੰਭ ਕਰ ਦਿੱਤਾ। ਦਰਬਾਰ ਸਾਹਿਬ ਅੰਦਰ ਐਂਟੀ ਟੈਂਕ ਗੋਲੇ ਤੇ ਹੋਰ ਭਾਰੀ ਅਸਲਾ ਪਹੁੰਚ ਗਿਆ। ਅੰਮ੍ਰਿਤਸਰ ਦੇ ਖ਼ੂਫ਼ੀਆ ਵਿਭਾਗ ਦਾ ਅਫ਼ਸਰ ਸਿੱਧੇ ਤੌਰ ’ਤੇ ਹੀ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਸੀ। ਦਰਬਾਰ ਸਾਹਿਬ ਸਮੂਹ ਵਿੱਚ ਜਨਰਲ ਸ਼ਬੇਗ ਸਿੰਘ ਨੇ ਮਜ਼ਬੂਤ ਮੋਰਚਾਬੰਦੀ ਕਰ ਰੱਖੀ ਸੀ। 6 ਜੂਨ 1984 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ’ਤੇ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਮੌਤ ਨਾਲ ਫ਼ੌਜੀ ਕਾਰਵਾਈ ਬੰਦ ਕਰ ਦਿੱਤੀ। NON-FICTION: KHUSHWANT'S PUNJAB - Newspaper - DAWN.COMਸਰਕਾਰੀ ਅੰਕੜਿਆਂ ਅਨੁਸਾਰ 136 ਫ਼ੌਜੀ ਮਰੇ ਅਤੇ 220 ਜ਼ਖ਼ਮੀ ਹੋਏ ਅਤੇ 492 ਨਾਗਰਕ ਤੇ ਖਾੜਕੂ ਮਾਰੇ ਗਏ। ਮੇਜਰ ਜਰਨਲ ਕੁਲਦੀਪ ਸਿੰਘ ਬਰਾੜ (ਜੋ ਉਸ ਸਮੇਂ ਦਰਬਾਰ ਸਾਹਿਬ ਅੰਦਰ ਫ਼ੌਜ ਦੀ ਅਗਵਾਈ ਕਰ ਰਿਹਾ ਸੀ) ਦੀ ਨਵੀਂ ਕਿਤਾਬ ਮੁਤਾਬਕ ਕੁੱਲ 15307 ਲੋਕ ਮਰੇ ਅਤੇ 17000 ਤੋਂ ਵੱਧ ਜ਼ਖ਼ਮੀ ਹੋਏ। ਮਰਨ ਵਾਲਿਆਂ ਵਿੱਚ ਬਹੁਤੇ ਉਹ ਲੋਕ ਸਨ ਜੋ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਆਏ ਸਨ। ਜੋਧਪੁਰ ਜੇਲ੍ਹ ਵਿੱਚ ਲਿਜਾਏ ਗਏ 379 ਵਿਅਕਤੀਆਂ ਵਿੱਚੋਂ ਵੀ ਕਈ ਬੇਗੁਨਾਹ ਸ਼ਰਧਾਲੂ ਹੀ ਸਨ। ਬਹੁਤੇ ਖਾੜਕੂ ਉੱਥੋਂ ਖਿਸਕਣ ਵਿੱਚ ਕਾਮਯਾਬ ਹੋ ਗਏ ਸਨ।

Related Articles

Back to top button