Latest

The 8th round of farmers and government meeting ended, this was the result of the meeting

ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦਾ ਅੱਜ 48ਵਾਂ ਦਿਨ ਹੈ । ਦਸ ਦਿਨ ਤੋਂ ਦਿੱਲੀ ਦੀਆਂ ਸੀਮਾਵਾਂ ਉੱਤੇ ਡਟੇ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਆਰ – ਪਾਰ ਦੀ ਲੜਾਈ ਲਈ ਤਿਆਰ ਹੋ ਚੁੱਕੇ ਹਨ । ਕਾਨੂੰਨਾਂ ਉੱਤੇ ਵਿਚਕਾਰ ਦਾ ਰਸਤਾ ਕੱਢਣ ਲਈ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਸ਼ਨੀਵਾਰ ਨੂੰ 8ਵੇਂ ਦੌਰ ਬੈਠਕ ਅੱਜ ਹੋਈ ਹੈ ।ਸਰਕਾਰ ਨੇ ਹੁਣ ਤੱਕ ਦੀ ਮੀਟਿੰਗ ਵਿੱਚ ਆਪਣੀ ਪਹਿਲਾਂ ਹੋ ਚੁੱਕੀ ਗੱਲਬਾਤ ਦਾ ਇੱਕ ਲਿਖਤੀ ਜਵਾਬ ਕਿਸਾਨਾਂ ਨੂੰ ਸੌਂਪਿਆ ਹੈ। ਇਸ ਤੋਂ ਬਾਅਦ ਇੱਕ 15 ਮਿੰਟ ਦਾ ਬਰੇਕ ਲਿਆ ਗਿਆ ਹੈ। ਮੀਟਿੰਗ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੱਲ/ਵਚਨਬੱਧਤਾ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹੋਰ ਵਿਚਾਰ-ਵਟਾਂਦਰਾ ਨਹੀਂ ਚਾਹੁੰਦੇ ਅਤੇ ਇਹ ਜਾਨਣਾ ਚਾਹੁੰਦੇ ਹਨ ਕਿ ਸਰਕਾਰ ਨੇ ਕਿਸਾਨੀ ਮੰਗਾਂ ਬਾਰੇ ਫੈਸਲਾ ਲਿਆ ਹੈ।ਉਨ੍ਹਾਂਨੇ ਕਿਹਾ ਕਿ ਪ੍ਰਦਰਸ਼ਨਕਾਰੀ ਨਵੇਂ ਕਾਨੂੰਨਾਂ ਵਿੱਚ ਸੋਧ ਨਹੀਂ ਚਾਹੁੰਦੇ ਹਨ ਸਗੋਂ ਉਹ ਚਾਹੁੰਦੇ ਹਨ ਕਿ ਇਸ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ । ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਕਿਸੇ ਵੀ ਸੂਰਤ ਵਿੱਚ ਝੁਕਣ ਨੂੰ ਤਿਆਰ ਨਹੀਂ ਹਨ । ਕਿਸਾਨਾਂ ਨੇ ਅੱਜ ਦੋ ਟੁੱਕ ਬੋਲ ਦਿੱਤਾ ਹੈ ਕੇ ਜਾ ਤਾਂ ਇਹ ਕਾਨੂੰਨ ਵਾਪਿਸ ਲਾਓ ਤੇ ਜਾ ਫੇਰ ਕਿਸਾਨ ਖੇਤੀ ਅੰਦੋਲਨ ਨੂੰ ਹੋਰ ਤੇਜ ਕਰਨਗੇ ।ਕਿਸਾਨਾਂ ਤੇ ਸਰਕਾਰ ਦੀ ਅੱਜ ਦੀ ਮੀਟਿੰਗ ਖਤਮ ਹੋ ਚੁਕੀ ਹੈ ਮੀਟਿੰਗ ਖਤਮ ਹੋਣ ਤੋਂ ਬਾਅਦ ਤਕ ਇਹ ਜਾਣਕਾਰੀ ਆਈ ਹੈ ਕੇ ਕਿਸਾਨ ਨੇਤਾਵਾਂ ਨੇ ਆਪਣੀ ਮੰਗਾਂ ਨੂੰ ਦੋਹਰਾਂਦੇ ਹੋਏ ਕਿਹਾ ਕਿ ਇਸ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਸੰਸਦ ਦਾ ਵਿਸ਼ੇਸ਼ ਸਤਰ ਬੁਲਾਏ ਕਿਸਾਨਾਂ ਨੇ ਕਿਹਾ ਹੈ ਜੇਕਰ ਉਹਨਾਂ ਦੀਆਂ ਮੰਗਾ ਨਾ ਮੰਨਿਆਂ ਇਸਦੇ ਨਾਲ ਹੀ ਕਿਸਾਨ ਸੰਗਠਨਾਂ ਨੇ 26 ਜਨਵਰੀ ਨੂੰ ਮਾਰਚ ਕਾਰਨ ਦਾ ਐਲਾਨ ਕੀਤਾ ਹੈ ਤੇ ਸੰਗਰਸ਼ ਹੋਰ ਤੇਜ ਹੋ ਜਾਵੇਗਾ ।ਸਰਕਾਰ ਨੇ ਇਕ ਵਾਰ ਫੇਰ ਸਮਾਂ ਮੰਗ ਲਿਆ ਹੈ ਤੇ ਅਗਲੀ ਮੀਟਿੰਗ 15 ਜਨਵਰੀ ਨੂੰ ਹੋਣੀ ਹੈ ਤੇ ਅੱਜ ਦੀ ਮੀਟਿੰਗ ਪੂਰੀ ਤਰਾਂ ਬੇਸਿੱਟਾ ਰਹੀ ਕਿਸਾਨਾਂ ਨੇ ਕਿਹਾ ਹੈ ਜੇਕਰ ਉਹਨਾਂ ਦੀਆਂ ਮੰਗਾ ਨਾ ਮੰਨਿਆਂ ਇਸਦੇ ਨਾਲ ਹੀ ਕਿਸਾਨ ਸੰਗਠਨਾਂ ਨੇ 26 ਜਨਵਰੀ ਨੂੰ ਮਾਰਚ ਕਾਰਨ ਦਾ ਐਲਾਨ ਕੀਤਾ ਹੈ ਤੇ ਸੰਗਰਸ਼ ਹੋਰ ਤੇਜ ਹੋ ਜਾਵੇਗਾ । ਸਰਕਾਰ ਨੇ ਇਕ ਵਾਰ ਫੇਰ ਸਮਾਂ ਮੰਗ ਲਿਆ ਹੈ ਤੇ ਅਗਲੀ ਮੀਟਿੰਗ 15 ਜਨਵਰੀ ਨੂੰ ਹੋਣੀ ਹੈ ਤੇ ਅੱਜ ਦੀ ਮੀਟਿੰਗ ਪੂਰੀ ਤਰਾਂ ਬੇਸਿੱਟਾ ਰਹੀ ।ਕਿਸਾਨ ਆਪਣੀ ਕਾਨੂੰਨ ਰੱਦ ਕਰਾਉਣ ਦੀ ਮੰਗ ਤੇ ਡਾਟੇ ਹਨ ਜਦਕਿ ਸਰਕਾਰ ਸਿਰਫ ਸੋਧ ਕਰਨ ਲਈ ਮੰਨ ਰਹੀ ਹੈ ।

Related Articles

Back to top button