Latest

Take Navjot Singh Sidhu in new controversy

ਅਕਸਰ ਚਰਚਾ ’ਚ ਰਹਿਣ ਵਾਲੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਇਕ ਵਾਰ ਫ਼ਿਰ ਤੋਂ ਸੁਰਖੀਆਂ ’ਚ ਹਨ। ਇਸ ਵਾਰ ਚਰਚਾ ਦਾ ਵਿਸ਼ਾ ਹੈ ਉਨ੍ਹਾਂ ਵਲੋਂ ਬੁੱਕਲ ਮਾਰੀ ਹੋਈ ਇਹ ਲੋਈ, ਜਿਸ ’ਤੇ ਗੁਰਬਾਣੀ ਦਾ ਮੂਲ ਸ਼ਬਦ ਇਕ ਓਂਕਾਰ ਤੇ ਖਾਲਸੇ ਦਾ ਚਿੰਨ ਖੰਡਾ ਛਪਿਆ ਹੋਇਆ ਹੈ। ਸਿੱਧੂ ਦੀ ਇਸ ਕਾਰਵਾਈ ਨੂੰ ਲੈ ਕੇ ਸਿੱਖ ਸੰਗਤਾਂ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਹੁਣ ਸਿੱਧੂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਗਈਆਂ ਹਨ। ਸਿੱਖ ਜਥੇਬੰਦੀਆਂ ਵਲੋਂ ਪਰਮਜੀਤ ਸਿੰਘ ਅਕਾਲੀ ਦੀ ਅਗਵਾਈ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇ ਕੇNavjot Singh Sidhu Kicks Up Row by Wearing Shawl Bearing Religious Symbolsਮੰਗ ਕੀਤੀ ਕਿ ਗੁਰਬਾਣੀ ਵਾਲੀ ਲੋਈ ਦੇ ਮਾਮਲੇ ’ਚ ਨਵਜੋਤ ਸਿੱਧੂ ਖ਼ਿਲਾਫ਼ ਸ ਖ਼ ਤ ਕਾ ਰ ਵਾ ਈ ਕੀਤੀ ਜਾਵੇ। ਇਸਦੇ ਨਾਲ ਹੀ ਉਨ੍ਹਾਂ ਸਿੱਧੂ ਖ਼ਿਲਾਫ਼ ਪੁਲਸ ਨੂੰ ਸ਼ਿ ਕਾ ਇ ਤ ਦੇਣ ਦੀ ਗੱਲ ਵੀ ਕਹੀ ਦੱਸ ਦੇਈਏ ਕਿ ਬੀਤੇ ਦਿਨ ਨਵਜੋਤ ਸਿੱਧੂ ਜਲੰਧਰ ਦੇ ਇਕ ਪਿੰਡ ’ਚ ਕਿਸਾਨਾਂ ਨਾਲ ਗੱਲ ਕਰਨ ਪਹੁੰਚੇ ਸਨ, ਇਸ ਦੌਰਾਨ ਉਨ੍ਹਾਂ ਜਿਸ ਲੋਈ ਦੀ ਬੁੱਕਲ ਮਾਰੀ ਹੋਈ ਸੀ, ਉਸ ’ਤੇ ਖੰਡੇ ਦਾ ਨਿਸ਼ਾਨ ਤੇ ਇਕ ਓਂਕਾਰ ਉਕਰਿਆ ਹੋਇਆ ਸੀ। ਇਥੇ ਇਹ ਵੀ ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਬਾਣੀ ਦੀ ਇਸ ਤਰ੍ਹਾਂ ਥਾਂ-ਕੁਥਾਂ ਵਰਤੋਂ ਨਾ ਕਰਨ ਦਾ ਹੁਕਮਨਾਮਾ ਵੀ ਜਾਰੀ ਕੀਤਾ ਹੋਇਆ ਹੈ।ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Related Articles

Back to top button