Surrounded by farmers, BJP’s senior leader finds it difficult to get out of the house

ਨਵੇ ਸਾਲ ਦੀ ਆਮਦ ਤੇ ਜਿੱਥੇ ਲੋਕ ਖੁਸ਼ੀਆਂ ਮਨਾ ਰਹੇ ਹਨ ਉੱਥੇ ਹੀ ਲੱਖਾ ਕਿਸਾਨ ਦਿੱਲੀ ਦੇ ਬਾਰਡਰਾ ਤੇ ਆਪਣੇ ਹੱਕਾ ਦੇ ਲਈ ਡਟੇ ਹੋਏ ਹਨ ਅਤੇ ਪੰਜਾਬ ਚ ਰਹਿ ਰਹੇ ਕਿਸਾਨਾ ਵੱਲੋ ਕਿਸਾਨ ਆਗੂਆਂ ਦੁਆਰਾ ਭਾਜਪਾ ਆਗੂਆਂ ਦੇ ਘਿਰਾਉ ਦੇ ਐਲਾਨ ਤੋ ਬਾਅਦ ਭਾਜਪਾ ਆਗੂਆਂ ਨੂੰ ਘੇਰਿਆਂ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਹੋਇਆਂ ਕਿਸਾਨਾ ਨੇ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਦੇ ਘਰ ਦੇ ਬਾਹਰ ਧਰਨਾ ਲਗਾਇਆ ਹਾਲਾਕਿ ਪੁਲਿਸ ਵੱਲੋ ਕਿਸਾਨਾ ਨੂੰ ਘਰ ਤੋ ਕੁਝ ਦੂਰੀ ਤੇ ਬੈਰੀਗੇਟਿੰਗ ਕਰਕੇ ਰੋਕ ਦਿੱਤਾ ਗਿਆ ਅਤੇ ਕਿਸਾਨਾ ਦੁਆਰਾਂ ਉੱਥੇ ਹੀ ਰੁੱਕ ਕੇ ਧਰਨਾ ਲਗਾਇਆ ਗਿਆਜਿਸ ਵਿੱਚ ਮਹਿਲਾਵਾ ਵੀ ਸ਼ਾਮਿਲ ਹੋਈਆ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਗੁਰਬਚਨ ਸਿੰਘ ਚੱਬਾਂ ਨੇ ਆਖਿਆਂ ਦੇਸ਼ ਦੀ ਭਾਜਪਾ ਸਰਕਾਰ ਦੀਆ ਗਲਤ ਨੀਤੀਆਂ ਦੇ ਕਰਕੇ ਅੱਜ ਦੇਸ਼ ਦੇ ਕਿਸਾਨਾ ਨੂੰ ਸੜਕਾ ਤੇ ਬੈਠਣਾ ਪੈ ਰਿਹਾ ਹੈ ਅਤੇ ਉਹਨਾਂ ਦੁਆਰਾਂ ਅੱਜ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਦੇ ਘਰ ਅੱਗੇ ਧਰਨਾ ਲਗਾਇਆ ਗਿਆ ਹੈ ਉਹਨਾਂ ਆਖਿਆਂ ਕਿ ਕਿਸਾਨਾ ਦਾ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਸਰਕਾਰ ਖੇਤੀ ਕਾਨੂੰਨ ਵਾਪਿਸ ਨਹੀ ਲੈ ਲੈਦੀ ਹੈ
ਉਹਨਾਂ ਕਿਹਾ ਤਰੁਣ ਚੁੱਘ ਦੇ ਘਰ ਦੇ ਬਾਹਰ ਧਰਨਾ ਲਗਾਉਣ ਦਾ ਮੁੱਖ ਕਾਰਨ ਉਹਨਾਂ ਵੱਲੋ ਕਿਸਾਨਾ ਨੂੰ ਅੱਤਵਾਦੀ ਅਤੇ ਨਕਲੀ ਕਿਸਾਨ ਆਖਣ ਅਤੇ ਕਿਸਾਨਾ ਖਿਲਾਫ ਗਲਤ ਬਿਆਨਬਾਜ਼ੀ ਕਰਨ ਦੇ ਚੱਲਦਿਆਂ ਲਗਾਇਆ ਗਿਆ ਹੈ ਉਹਨਾ ਤਰੁਘ ਚੁੱਘ ਨੂੰ ਘਰੋ ਬਾਹਰ ਨਿਕਲਣ ਲਈ ਆਖਿਆਂ ਤਾ ਜੋ ਉਹ ਕਿਸਾਨਾ ਨੂੰ ਦੇਖ ਕੇ ਦੱਸ ਸਕਣ ਕਿ ਉਕਤ ਕਿਸਾਨ ਅਸਲੀ ਹਨ ਨਕਲੀ ਹਨ ਉਹਨਾਂ ਕਿਹਾ ਕਿ ਤਰੁਘ ਚੁੱਘ ਨੂੰ ਇਹ ਜਾਨਣਾ ਚਾਹੀਦਾ ਹੈ ਕਿ ਇਹ ਉਹ ਕਿਸਾਨ ਹਨ ਜੋ ਗਰਮੀ ਸਰਦੀ ਦੀ ਪ੍ਰਵਾਹ ਕੀਤਿਆਂ ਬਿਨਾ ਦੇਸ਼ ਦੇ ਲੋਕਾ ਲਈ ਅੰਨ ਪੈਦਾ ਕਰਦੇ ਹਨ ਉਹਨਾਂ ਆਖਿਆਂ ਕਿਪੰਜਾਬ ਵਿਚਲੇ ਭਾਜਪਾ ਆਗੂ ਪੰਜਾਬ ਦੇ ਲੋਕਾ ਦੀਆ ਵੋਟਾ ਲੈ ਕੇ ਕੇਦਰ ਅਤੇ ਅੰਬਾਨੀਆ ਅਡਾਨੀਆ ਦੇ ਹੱਕ ਵਿੱਚ ਭੁਗਤ ਰਹੇ ਹਨ ਉਹਨਾਂ ਆਖਿਆ ਕਿ ਭਾਜਪਾ ਆਗੂ ਇਹ ਨਾ ਸੋਚਣ ਕਿ ਇਹ ਪਿੰਡਾਂ ਵਾਲੇ ਹਨ ਤੇ ਸਰਕਾਰ ਦੀਆ ਚਾਲਾ ਤੋ ਅਣਜਾਣ ਹਨ ਜਦਕਿ ਕਿਸਾਨ ਸਰਕਾਰ ਦੀ ਚਾਲਾ ਤੋ ਚੰਗੀ ਤਰਾ ਵਾਕਿਫ ਹਨ ਅਤੇ ਆਉਣ ਵਾਲੇ ਦਿਨਾ ਵਿੱਚ ਕਿਸਾਨਾ ਦੁਆਰਾਂ ਆਪਣਾ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਅਤੇ ਭਾਜਪਾ ਆਗੂਆਂ ਦਾ ਘਰਾ ਚੋ ਬਾਹਰ ਨਿਕਲਨਾ ਵੀ ਮੁਸ਼ਕਿਲ ਕੀਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ