Latest

Supreme court ਨੇ ਜਾਇਦਾਦ ਦੀ ਵੰਡ ਬਾਰੇ ਲਿਆ ਇਹ ਵੱਡਾ ਫੈਸਲਾ, ਦੇਖੋ ਪੂਰੀ ਖ਼ਬਰ

ਜਾਇਦਾਦ ਬਾਰੇ ਸੁਪਰੀਮ ਕੋਰਟ ਵੱਲੋਂ ਇਕ ਵੱਡਾ ਫੈਸਲਾ ਸੁਣਾਇਆ ਗਿਆ ਹੈ। ਇਸ ਫੈਸਲੇ ਦੇ ਅਨੁਸਾਰ ਹੁਣ ਧੀਆਂ ਦਾ ਵੀ ਜੱਦੀ ਜਾਇਦਾਦ ਉੱਤੇ ਬਰਾਬਰ ਅਧਿਕਾਰ ਹੋਵੇਗਾ। ਫਿਰ ਭਾਵੇਂ ਜਾਇਦਾਦ ਦੇ ਮਲਿਕ ਦੀ ਮੌਤ ਹਿੰਦੂ ਉੱਤਰਾਧਿਕਾਰੀ ਐਕਟ, 2005 ਦੇ ਲਾਗੂ ਹੋਣ ਤੋਂ ਪਹਿਲਾਂ ਹੀ ਹੋ ਗਈ ਹੋਵੇ। ਇਸ ਕਾਨੂੰਨ ਦਾ ਗਠਨ ਜਸਟਿਸ ਅਰੁਣ ਮਿਸ਼ਰਾ ਵੱਲੋਂ ਕੀਤਾ ਗਿਆ ਹੈ ਅਤੇ ਸੁਪ੍ਰੀਮ ਕੋਰਟ ਨੇ ਇਸ ਫੈਸਲੇ ਨਾਲ ਇਹ ਕਿਹਾ ਹੈ ਕਿ ਧੀਆਂ ਦਾ ਵੀ ਪਿਤਾ ਦੀ ਜਾਇਦਾਦ ਤੇ ਪੂਰਾ ਅਧਿਕਾਰ ਹੈ।ਤੁਹਾਨੂੰ ਦੱਸ ਦਈਏ ਕਿ ਹਿੰਦੂ ਉਤਰਾਧਿਕਾਰੀ ਐਕਟ 1956 ਦੀ 2005 ਵਿਚ ਸੋਧ ਕੀਤੀ ਗਈ ਸੀ। ਜਿਸ ਵਿਚ ਇਹ ਕਿਹਾ ਗਿਆ ਸੀ ਕਿ ਧੀਆਂ ਨੂੰ ਜੱਦੀ ਜਾਇਦਾਦ ਵਿਚ ਬਰਾਬਰ ਦਾ ਹਿੱਸਾ ਦਿੱਤਾ ਜਾਵੇ। ਕਲਾਸ 1 ਦੇ ਕਾਨੂੰਨੀ ਵਾਰਸ ਹੋਣ ਕਰਕੇ, ਪਿਤਾ ਦੀ ਜਾਇਦਾਦ ਤੇ ਇਕ ਬੇਟੀ ਦਾ ਵੀ ਪੁੱਤਰ ਜਿੰਨਾ ਹੀ ਹੱਕ ਹੈ। ਧੀ ਦੇ ਵਿਆਹ ਨਾਲ ਇਸਦਾ ਕੋਈ ਲੈਣਾ-ਦੇਣਾ ਨਹੀਂ ਹੈ। ਬੇਟੀ ਆਪਣੇ ਹਿੱਸੇ ਦੀ ਜਾਇਦਾਦ ਦਾ ਦਾਅਵਾ ਕਰ ਸਕਦੀ ਹੈ।Supreme Court gives stamp of approval to PM CARES; quashes plea ...ਇਸ ਕਾਨੂੰਨ ਦੇ ਅਨੁਸਾਰ ਜਾਇਦਾਦ ਦੋ ਕਿਸਮਾਂ ਦੀ ਹੋ ਸਕਦੀ ਹੈ। ਪਹਿਲੀ ਜੋ ਪਿਤਾ ਦੁਆਰਾ ਖਰੀਦੀ ਗਈ ਹੋਵੇ ਅਤੇ ਦੂਜੀ ਜੱਦੀ ਜਾਇਦਾਦ, ਪਿਛਲੀਆਂ ਪੀੜ੍ਹੀਆਂ ਦੁਆਰਾ ਦਿੱਤੀ ਗਈ ਹੋਵੇ। ਕਾਨੂੰਨ ਕਹਿੰਦਾ ਹੈ ਕਿ ਪਿਤਾ ਆਪਣੀ ਜਾਇਦਾਦ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਨਹੀਂ ਦੇ ਸਕਦਾ ਯਾਨੀ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਇਕ ਦੇ ਨਾਮ ਜਾਇਦਾਦ ਨਹੀਂ ਕਰ ਸਕਦਾ। ਅਤੇ ਨਾ ਹੀ ਉਹ ਧੀ ਨੂੰ ਉਸਦੇ ਬਣਦੇ ਹਿੱਸੇ ਤੋਂ ਵਾਂਝਾ ਰੱਖ ਸਕਦਾ।ਕਾਨੂੰਨ ਦੇ ਅਨੁਸਾਰ ਜੇ ਪਿਤਾ ਨੇ ਜਾਇਦਾਦ ਖੁਦ ਖਰੀਦੀ ਹੈ, ਭਾਵ ਪਿਤਾ ਨੇ ਆਪਣੇ ਪੈਸੇ ਨਾਲ ਪਲਾਟ ਜਾਂ ਮਕਾਨ ਖਰੀਦਿਆ ਹੈ, ਤਾਂ ਬੇਟੀ ਦਾ ਪੱਖ ਕਮਜ਼ੋਰ ਹੈ। ਕਿਉਂਕਿ ਇਸ ਕੇਸ ਵਿਚ ਪਿਤਾ ਨੂੰ ਆਪਣੀ ਮਰਜ਼ੀ ਨਾਲ ਜਾਇਦਾਦ ਕਿਸੇ ਦੇ ਵੀ ਨਾਮ ਕਰਨ ਦਾ ਅਧਿਕਾਰ ਹੈ। ਬੇਟੀ ਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।How the Covid-19 crisis may be delaying 5 key cases in Supreme ...ਜੇਕਰ ਕਿਸੇ ਕਾਰਨ ਪਿਤਾ ਦੀ ਮੌਤ ਜਾਇਦਾਦ ਬਿਨ੍ਹਾਂ ਕਿਸੇ ਦੇ ਨਾਮ ਕੀਤੇ ਹੋ ਜਾਵੇ ਤਾਂ ਸਾਰੇ ਵਾਰਸਾਂ ਨੂੰ ਜਾਇਦਾਦ ਦੇ ਬਰਾਬਰ ਅਧਿਕਾਰ ਪ੍ਰਾਪਤ ਹੋਣਗੇ ਜੇ ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਹਿੰਦੂ ਉਤਰਾਧਿਕਾਰੀ ਐਕਟ ਵਿਚ ਮਰਦ ਵਾਰਸਾਂ ਨੂੰ ਚਾਰ ਜਮਾਤਾਂ ਵਿਚ ਵੰਡਿਆ ਗਿਆ ਹੈ।

Related Articles

Back to top button