Latest

Suffering from kidney disease is Ravi Singh Khalsa, shared information himself

ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਲੋੜਵੰਦਾਂ ਦੀ ਮਮਦ ਕਰਨ ਲਈ ਹਮੇਸ਼ਾਂ ਅੱਗੇ ਰਹਿੰਦੇ ਹਨ। ਉਹਨਾਂ ਦੀ ਸੇਵਾ ਨੂੰ ਦੇਖ ਕੇ ਲੋਕਾਂ ਵੱਲੋਂ ਉਹਨਾਂ ਨੂੰ ਕਾਫ਼ੀ ਅਸੀਸਾਂ ਵੀ ਮਿਲਦੀਆਂ ਹਨ।ਹੁਣ ਰਵੀ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇਕ ਪੋਸਟ ਸ਼ੇਅਰ ਕਰ ਕੇ Ravi Singh Biography (Khalsa Aid) | Punjabi Celebritiesਆਪਣੀ ਸਿਹਤ ਨੂੰ ਲੈ ਕੇ ਕੁੱਝ ਜਾਣਕਾਰੀ ਸਾਂਝੀ ਕੀਤੀ ਹੈ। ਰਵੀ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਰਦਿਆਂ ਦੀ ਬਿਮਾਰੀ ਹੈ ਤੇ ਉਹਨਾਂ ਦੇ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ। ਗੁਰਦਿਆਂ ਦੀ ਬਿਮਾਰੀ ਨੂੰ ਲੈ ਕੇ ਅੱਜ ਉਹਨਾਂ ਦਾ ਪਹਿਲਾਂ ਆਪਰੇਸ਼ਨ ਸੀ।Photoਰਵੀ ਸਿੰਘ ਨੇ ਪੋਸਟ ਵਿਚ ਲਿਖਿਆ, ”ਮੇਰੀ ਸਿਹਤ ਬਾਰੇ ਕੁਝ ਅਹਿਮ ਜਾਣਕਾਰੀਪਿਛਲੇ 22 ਸਾਲਾਂ ਤੋਂ ਗੁਰੂ ਸਾਹਬ ਕ੍ਰਿਪਾ ਕਰਕੇ ਸੇਵਾ ਲੈ ਰਹੇ ਹਨ।
ਪਰ ਸੇਵਾ ਦੇ ਪਹਿਲੇ ਦਸ ਸਾਲ ਵਿੱਚ ਹੋਈ ਦੌੜ ਭੱਜ ਅਤੇ ਦੁਨੀਆਂ ਦੇ ਅਲੱਗ ਅਲੱਗ ਜਗ੍ਹਾਵਾਂ ਦੇ ਹਾਲਾਤਾਂ ਅਨੁਸਾਰ ਮੈਂ ਆਪਣੇ ਖਾਣ ਪੀਣ ਅਤੇ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖ ਸਕਿਆ। ਜਿਸ ਦਾ ਨਤੀਜਾ ਅੱਜ ਵਿਗੜੀ ਹੋਈ ਸਿਹਤ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।ਪਿਛਲੇ 2 ਸਾਲਾਂ ਤੋਂ ਮੇਰੇ ਦੋਨੇਂ ਗੁਰਦੇ (kidneys) ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ।ਅੱਜ ਮੇਰਾ ਪਹਿਲਾ ਓਪਰੇਸ਼ਨ ਹੈ। ਮੈਨੂੰ ਉਮੀਦ ਹੈ ਗੁਰੂ ਸਾਹਬ ਦੀ ਕ੍ਰਿਪਾ ਨਾਲ ਮੈਨੂੰ ਜਲਦੀ ਠੀਕ ਹੋ ਜਾਵਾਂਗਾ।ਕ੍ਰਿਪਾ ਕਰਕੇ ਕੋਈ ਫਿਕਰ ਨਾ ਕਰਿਓ, ਸਾਨੂੰ ਸਤਿਗੁਰੂ ਜੀ ਰਜ਼ਾ ਵਿੱਚ ਰਹਿਣ ਦਾ ਬਲ ਬਖ਼ਸ਼ਣ। ਅਸੀਂ ਸਾਰੇ ਇਸ ਫ਼ਾਨੀ ਸੰਸਾਰ ਦੇ ਪੈਂਡੇ ਦੇ ਰਾਹੀਂ ਹਾਂ ਅਤੇ ਮੇਰੀ ਜ਼ਿੰਦਗੀ ਦਾ ਇਹ ਪੈਂਡਾ ਗੁਰੂ ਸਾਹਬ ਮੈਨੂੰ ਸੇਵਾ ਵਿੱਚ ਲਾ ਕੇ ਆਪ ਤਹਿ ਕਰਵਾ ਰਹੇ ਹਨ।ਮੈਂ ਹਮੇਸ਼ਾ ਤੁਹਾਡੇ ਪਿਆਰ ਅਤੇ ਅਸੀਸਾਂ ਲਈ ਰਿਣੀ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਪਿਆਰ ਅਤੇ ਅਸੀਸਾਂ ਬਖ਼ਸ਼ਦੇ ਰਹੋਗੇ। ਤੁਹਾਡੀ ਕੀਤੀ ਅਰਦਾਸ ਹੀ ਮੇਰੇ ਲਈ ਸਭ ਕੁਝ ਹੈ। 🙏🙏ਮੈਨੂੰ ਉਮੀਦ ਹੈ ਕਿ ਮੈਂ ਆਪ੍ਰੇਸ਼ਨ ਤੋਂ ਬਾਅਦ ਅਗਲੇ 48 ਘੰਟਿਆਂ ਵਿੱਚ ਤੁਹਾਨੂੰ ਆਪਣੀ ਸਿਹਤ ਬਾਰੇ ਹੋਰ ਜਾਣਕਾਰੀ ਸਾਂਝੀ ਕਰਾਂਗਾ।”

Related Articles

Back to top button